ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ , ਸ਼੍ਰੋਮਣੀ ਕਮੇਟੀ ਸੁਲਤਾਨਪੁਰ ਲੋਧੀ ਤੋਂ ਅੱਜ ਸ਼ੁਰੂ ਕਰੇਗੀ ‘ਸ਼ਬਦ ਗੁਰੂ ਯਾਤਰਾ

Shri Guru Nanak Dev Ji 550th Prakash Purab SGPC Sultanpur Lodhi today start 'Shabad Guru Yatra'
ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ , ਸ਼੍ਰੋਮਣੀ ਕਮੇਟੀ ਸੁਲਤਾਨਪੁਰ ਲੋਧੀ ਤੋਂ ਅੱਜ ਸ਼ੁਰੂ ਕਰੇਗੀ 'ਸ਼ਬਦ ਗੁਰੂ ਯਾਤਰਾ'

ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ , ਸ਼੍ਰੋਮਣੀ ਕਮੇਟੀ ਸੁਲਤਾਨਪੁਰ ਲੋਧੀ ਤੋਂ ਅੱਜ ਸ਼ੁਰੂ ਕਰੇਗੀ ‘ਸ਼ਬਦ ਗੁਰੂ ਯਾਤਰਾ’:ਅੰਮ੍ਰਿਤਸਰ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਅੱਜ ਤੋਂ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਮਹਾਨ ‘ਸ਼ਬਦ ਗੁਰੂ ਯਾਤਰਾ’ ਸ਼ੁਰੂ ਕੀਤੀ ਜਾ ਰਹੀ ਹੈ।ਇਹ ਸ਼ਬਦ ਗੁਰੂ ਯਾਤਰਾ ਪੰਜਾਬ ਦੇ ਵੱਖ-ਵੱਖ ਸ਼ਹਿਰਾਂ, ਕਸਬਿਆਂ ਤੇ ਪਿੰਡਾਂ ਵਿੱਚੋਂ ਹੁੰਦੀ ਹੋਈ 17 ਅਪ੍ਰੈਲ ਨੂੰ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਹੀ ਸੰਪੂਰਣ ਹੋਵੇਗੀ।

Shri Guru Nanak Dev Ji 550th Prakash Purab SGPC Sultanpur Lodhi today start 'Shabad Guru Yatra'
ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ , ਸ਼੍ਰੋਮਣੀ ਕਮੇਟੀ ਸੁਲਤਾਨਪੁਰ ਲੋਧੀ ਤੋਂ ਅੱਜ ਸ਼ੁਰੂ ਕਰੇਗੀ ‘ਸ਼ਬਦ ਗੁਰੂ ਯਾਤਰਾ’

ਇਸ ਬਾਰੇ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਸ਼ਬਦ ਗੁਰੂ ਯਾਤਰਾ ਦੀ ਆਰੰਭਤਾ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਸਮੇਤ ਵੱਖ-ਵੱਖ ਸੰਪਰਦਾਵਾਂ, ਗੁਰਮਤਿ ਟਕਸਾਲਾਂ, ਨਿਹੰਗ ਸਿੰਘ ਜਥੇਬੰਦੀਆਂ ਤੇ ਮੁਖੀਆਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ, ਵੱਖ-ਵੱਖ ਪਾਰਟੀਆਂ ਦੇ ਆਗੂ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਸ਼ਾਮਲ ਹੋਣਗੀਆਂ।ਉਨ੍ਹਾਂ ਦੱਸਿਆ ਕਿ ਇਸ ਸ਼ਬਦ ਗੁਰੂ ਯਾਤਰਾ ਨੂੰ ਸਜਾਉਣ ਦਾ ਮੰਤਵ ਸੰਗਤਾਂ ਅੰਦਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਉਤਸ਼ਾਹ ਤੇ ਚੇਤੰਨਤਾ ਪੈਦਾ ਕਰਨਾ ਹੈ।

Shri Guru Nanak Dev Ji 550th Prakash Purab SGPC Sultanpur Lodhi today start 'Shabad Guru Yatra'
ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ , ਸ਼੍ਰੋਮਣੀ ਕਮੇਟੀ ਸੁਲਤਾਨਪੁਰ ਲੋਧੀ ਤੋਂ ਅੱਜ ਸ਼ੁਰੂ ਕਰੇਗੀ ‘ਸ਼ਬਦ ਗੁਰੂ ਯਾਤਰਾ’

ਸ਼ਬਦ ਗੁਰੂ ਯਾਤਰਾ ਦੇ ਰੂਟ ਸਬੰਧੀ ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਅੱਜ ਸ਼ੁਰੂ ਹੋਣ ਵਾਲੀ ਸ਼ਬਦ ਗੁਰੂ ਯਾਤਰਾ ਤਲਵੰਡੀ ਚੌਧਰੀਆਂ, ਟਿੱਬਾ, ਠੱਟਾ, ਟੋਡਰਵਾਲ, ਸਾਬੂਵਾਲ, ਦੂਲੋਵਾਲ, ਦਬੂਲੀਆਂ, ਖੀਰਾਂ ਵਾਲੀ, ਉੱਚਾ, ਫੱਤੂ ਢੀਂਗਾ, ਮੁੰਡੀ ਮੋੜ ਤੋਂ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਗੋਇੰਦਵਾਲ ਸਾਹਿਬ ਵਿਖੇ ਵਿਸ਼ਰਾਮ ਹੋਵੇਗਾ। 8 ਜਨਵਰੀ ਨੂੰ ਸ੍ਰੀ ਗੋਇੰਦਵਾਲ ਸਾਹਿਬ ਤੋਂ ਫ਼ਤਿਆਬਾਦ, ਭਰੋਵਾਲ, ਵੇਈਂਪੂੰਈਂ ਮੋੜ, ਖਡੂਰ ਸਾਹਿਬ ਮੁਗਲਾਨੀ, ਸੰਘਰਕੋਟ, ਬਾਣੀਆ, ਖਸੀਟਪੁਰਾ, ਕੰਗ, ਮਾਲਚੱਕ, ਬਾਠ, ਭੁੱਲਰ, ਪੰਡੋਰੀ ਗੋਲਾ ਤੋਂ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਸਾਹਿਬ ਵਿਖੇ ਵਿਸ਼ਰਾਮ ਹੋਵੇਗਾ। 9 ਜਨਵਰੀ ਨੂੰ ਸ੍ਰੀ ਤਰਨ ਤਾਰਨ ਸਾਹਿਬ ਤੋਂ ਲਕੀਰ ਸਾਹਿਬ, ਕਾਜੀਕੋਟ, ਕੈਰੋਵਾਲ, ਨੂਰਦੀ, ਕੋਟ ਧਰਮ ਚੰਦ, ਝਬਾਲ, ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ, ਬਗਿਆੜੀ ਮੋੜ, ਸਵਰਗਾ ਪੁਰੀ, ਅੱਡਾ ਝਬਾਲ, ਪੰਜਵੜ, ਗੱਗੋਬੂਹਾ, ਸੁਰਸਿੰਘ, ਭਿਖੀਵਿੰਡ ਤੋਂ ਗੁਰਦੁਆਰਾ ਜਨਮ ਅਸਥਾਨ ਬਾਬਾ ਦੀਪ ਸਿੰਘ ਜੀ ਪਹੁਵਿੰਡ ਵਿਖੇ ਵਿਸ਼ਰਾਮ ਹੋਵੇਗਾ।

Shri Guru Nanak Dev Ji 550th Prakash Purab SGPC Sultanpur Lodhi today start 'Shabad Guru Yatra'
ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ , ਸ਼੍ਰੋਮਣੀ ਕਮੇਟੀ ਸੁਲਤਾਨਪੁਰ ਲੋਧੀ ਤੋਂ ਅੱਜ ਸ਼ੁਰੂ ਕਰੇਗੀ ‘ਸ਼ਬਦ ਗੁਰੂ ਯਾਤਰਾ’

10 ਜਨਵਰੀ ਨੂੰ ਪਹੁਵਿੰਡ ਤੋਂ ਚੱਲ ਕੇ ਭਿਖੀਵਿੰਡ, ਕਾਲੇਕੇ, ਦਿਆਲਪੁਰ, ਕੱਚਾ ਪੱਕਾ, ਮਨਿਹਾਲਾ, ਕੁੱਲਾ ਤੋਂ ਗੁਰਦੁਆਰਾ ਬੀਬੀ ਰਜਨੀ ਜੀ ਪੱਟੀ ਵਿਖੇ ਵਿਸ਼ਰਾਮ ਹੋਵੇਗਾ। 11 ਜਨਵਰੀ ਨੂੰ ਪੱਟੀ ਤੋਂ ਠੱਕਰਪੁਰਾ, ਪੱਟੀ ਮੋੜ, ਚੀਮਾ, ਬਰਵਾਲਾ, ਦੁਬਲੀ, ਕੋਟ ਬੁੱਢਾ, ਭਾਉਵਾਲ, ਬੰਡਾਲਾ, ਹਾਮਦਵਾਲਾ, ਬੱਘੇਵਾਲਾ, ਉਸਮਾਨ ਵਾਲਾ ਤੋਂ ਗੁਰਦੁਆਰਾ ਸਾਹਿਬ ਆਰਫਕੇ ਫਿਰੋਜ਼ਪੁਰ ਵਿਖੇ ਵਿਸ਼ਰਾਮ ਕਰੇਗੀ। 12 ਜਨਵਰੀ ਨੂੰ ਫਿਰੋਜ਼ਪੁਰ ਤੋਂ ਸ਼ਬਦ ਗੁਰੂ ਯਾਤਰਾ ਚੱਲ ਕੇ ਰਾਤ ਦਾ ਵਿਸ਼ਰਾਮ ਗੁਰਦੁਆਰਾ ਜ਼ਾਮਨੀ ਸਾਹਿਬ ਬਜ਼ੀਦਪੁਰ ਸਾਹਿਬ ਵਿਖੇ ਕਰੇਗੀ। 13 ਜਨਵਰੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਹੋਣ ਕਾਰਨ ਗੁਰਦੁਆਰਾ ਜ਼ਾਮਨੀ ਸਾਹਿਬ ਵਿਖੇ ਗੁਰਮਤਿ ਸਮਾਗਮ ਹੋਵੇਗਾ। 14 ਜਨਵਰੀ ਨੂੰ ਬਜ਼ੀਦਪੁਰ ਤੋਂ ਚੱਲ ਕੇ ਮੱਲਵਾਲ, ਪਿਆਰੇਆਣਾ, ਢੀਂਡਸਾ, ਰੱਤਾਖੇੜਾ, ਮਿਸ਼ਰੀਵਾਲਾ, ਫਿਰੋਜਸ਼ਾਹ, ਘੱਲਖੁਰਦ, ਮਾਛੀਬੁਗਰਾ, ਕਰਮੀਤੀ, ਲੱਲੇ, ਤਲਵੰਡੀ ਭਾਈ, ਸੇਖਵਾਂ, ਰਟੋਲ ਤੋਂ ਜੀਰਾ ਵਿਖੇ ਰਾਤ ਦਾ ਵਿਸ਼ਰਾਮ ਹੋਵੇਗਾ।

Shri Guru Nanak Dev Ji 550th Prakash Purab SGPC Sultanpur Lodhi today start 'Shabad Guru Yatra'
ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ , ਸ਼੍ਰੋਮਣੀ ਕਮੇਟੀ ਸੁਲਤਾਨਪੁਰ ਲੋਧੀ ਤੋਂ ਅੱਜ ਸ਼ੁਰੂ ਕਰੇਗੀ ‘ਸ਼ਬਦ ਗੁਰੂ ਯਾਤਰਾ’

15 ਜਨਵਰੀ ਤੋਂ ਜ਼ੀਰਾ ਤੋਂ ਤਲਵੰਡੀ ਨੌ ਬਹਾਰ, ਕੋਟ ਈਸੇ ਖਾਨ, ਦੋਲੋਵਾਲਾ, ਮੰਦਰ, ਫਤਹਿਗੜ੍ਹ ਪੰਜ ਤੂਰ, ਖੰਭੇ, ਤੋਤਾ ਸਿੰਘ ਵਾਲਾ, ਢੋਲੇ ਵਾਲਾ ਤੋਂ ਗੁਰਦੁਆਰਾ ਹਜ਼ੂਰ ਸਾਹਿਬ ਧਰਮ ਕੋਟ ਵਿਖੇ ਰਾਤ ਦਾ ਵਿਸ਼ਰਾਮ ਹੋਵੇਗਾ। 16 ਜਨਵਰੀ ਨੂੰ ਧਰਮ ਕੋਟ ਤੋਂ ਚੱਲ ਕੇ ਜਲਾਲਾਬਾਦ, ਫਤਹਿਗੜ੍ਹ ਕੋਰੋਟਾਣਾ, ਲੰਡੇਕੇ, ਤਲਵੰਡੀ ਦੋਸਾਂਝ, ਬੁੱਘੀਪੁਰਾ ਚੌਂਕ, ਮੋਗਾ ਸ਼ਹਿਰ, ਦੁਨੇਕੇ, ਘੱਲਕਲਾਂ, ਡਰੌਲੀ ਭਾਈ, ਬਘੇਲੇ ਵਾਲਾ, ਮੰਗੇਵਾਲਾ ਤੋਂ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਝੰਡੇਆਣਾ ਸਾਹਿਬ ਵਿਖੇ ਵਿਸ਼ਰਾਮ ਹੋਵੇਗਾ। 17 ਜਨਵਰੀ ਨੂੰ ਝੰਡੇਆਣਾ ਤੋਂ ਚੱਲ ਕੇ ਮਾਹਲਾ ਖੁਰਦ, ਮਹਿਲ ਕਲਾਂ, ਭਲੂਰ, ਲੰਡੇ, ਸਮਾਲਸਰ, ਰੋਡੇ, ਰਾਜੇਆਣਾ, ਬਾਗਾਪੁਰਾਣਾ, ਗਿੱਲ ਤੋਂ ਗੁਰਦੁਆਰਾ ਚੰਦ ਪੁਰਾਣਾ ਵਿਖੇ ਰਾਤ ਦਾ ਵਿਸ਼ਰਾਮ ਹੋਵੇਗਾ। ਇਸੇ ਤਰ੍ਹਾਂ 18 ਜਨਵਰੀ ਨੂੰ ਚੰਦਪੁਰਾਣਾ ਤੋਂ ਚੱਲ ਕੇ ਚੜਿੱਕ, ਰਣੀਆਂ, ਰਾਉਂਕੇ ਕਲਾਂ, ਬੀੜ ਰਾਉਂਕੇ, ਰਣਸੀਹ ਖੁਰਦ, ਨਿਹਾਲ ਸਿੰਘ ਵਾਲਾ, ਪੱਤੋ ਹੀਰਾ ਸਿੰਘ, ਖਾਈ, ਦੀਨਾ ਸਾਹਿਬ ਤੋਂ ਹੁੰਦੀ ਹੋਈ ਸ਼ਬਦ ਗੁਰੂ ਯਾਤਰਾ ਰਾਤ ਦਾ ਵਿਸ਼ਰਾਮ ਗੁਰਦੁਆਰਾ ਜਫਰਨਾਮਾ ਸਾਹਿਬ ਦੀਨਾ ਸਾਹਿਬ ਵਿਖੇ ਕਰੇਗੀ।
-PTCNews