Fri, Apr 19, 2024
Whatsapp

ਸ਼ੁਭਮਨ ਗਿੱਲ ਦੀ ਦਾਦੀ ਕਰ ਕੇ ਰੱਖਦੀ ਸੀ ਪੋਤੇ ਦੇ ਬੈਟ ਇਕੱਠੇ, ਜਾਣੋ ਕਹਾਣੀ

Written by  Joshi -- January 31st 2018 04:46 PM
ਸ਼ੁਭਮਨ ਗਿੱਲ ਦੀ ਦਾਦੀ ਕਰ ਕੇ ਰੱਖਦੀ ਸੀ ਪੋਤੇ ਦੇ ਬੈਟ ਇਕੱਠੇ, ਜਾਣੋ ਕਹਾਣੀ

ਸ਼ੁਭਮਨ ਗਿੱਲ ਦੀ ਦਾਦੀ ਕਰ ਕੇ ਰੱਖਦੀ ਸੀ ਪੋਤੇ ਦੇ ਬੈਟ ਇਕੱਠੇ, ਜਾਣੋ ਕਹਾਣੀ

Shubhman Gill: ਪਿਛਲੇ ਦਿਨੀਂ ਅੰਡਰ-19 ਵਰਲਡ ਕੱਪ ਦੌਰਾਨ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡੇ ਗਏ ਸੈਮੀਫਾਈਨਲ ਮੈਚ 102 ਦੌੜਾਂ ਦੀ ਸ਼ਾਨਦਾਰ ਪਾਰੀ ਖੇਡਣ ਵਾਲੇ ਸ਼ੁਭਮਨ ਗਿੱਲ ਦੀ ਤਾਰੀਫ ਹਰ ਇੱਕ ਇਨਸਾਨ ਦੇ ਮੂੰਹੋਂ ਸੁਣਨ ਨੂੰ ਮਿਲ ਰਹੀ ਹੈ। ਇਸ ਸੈਮੀਫਾਈਨਲ ਮੈਚ ਵਿੱਚ ਭਾਰਤੀ ਟੀਮ ਨੇ ਸ਼ੁਭਮਨ ਦੀ 102 ਦੌੜਾਂ ਦੀ ਸ਼ਾਨਦਾਰ ਪਾਰੀ ਅਤੇ ਗੇਂਦਬਾਜ਼ਾਂ ਦੇ ਵਧੀਆ ਪ੍ਰਦਰਸ਼ਨ ਦੀ ਬਦੌਲਤ ਪਾਕਿਸਤਾਨ ਨੂੰ 203 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਦਿੱਤਾ। ਸ਼ੁਭਮਨ ਗਿੱਲ ਦੀ ਦਾਦੀ ਕਰ ਕੇ ਰੱਖਦੀ ਸੀ ਪੋਤੇ ਦੇ ਬੈਟ ਇਕੱਠੇ, ਜਾਣੋ ਕਹਾਣੀਸ਼ੁਭਮਨ ਦੇ ਵਧੀਆ ਪ੍ਰਦਰਸ਼ਨ ਨੇ ਹਰ ਇੱਕ ਦਾ ਦਿਲ ਜਿੱਤ ਲਿਆ ਹੈ , ਤੇ ਉਸਨੇ ਇੱਕ ਵਾਰ ਫਿਰ ਪੰਜਾਬੀਆਂ ਨੂੰ ਮਾਣ ਮਹਿਸੂਸ ਕਰਵਾਇਆ। ਜਿੱਥੇ ਸਾਰਾ ਭਾਰਤ ਖੁਸ਼ੀ ਦੀ ਲਹਿਰ ਵਿੱਚ ਝੂਮ ਰਿਹਾ ਹੈ, ਉੱਥੇ ਹੀ ਸ਼ੁਭਮਨ ਦੇ ਜੱਦੀ ਪਿੰਡ ਫਾਜ਼ਿਲਕਾ ਜ਼ਿਲੇ ਵਿੱਚ ਵੀ ਖੁਸ਼ੀ ਦੀ ਲਹਿਰ ਹੈ। ਸ਼ੁਭਮਨ ਨੂੰ ਇਸ ਮੁਕਾਮ 'ਤੇ ਦੇਖ ਕੇ ਉਸਦੀ ਦਾਦੀ ਨੇ ਆਪਣੇ ਪਿੰਡ ਜੈਮਲਵਾਲਾ ਵਿੱਚ ਮਠਿਆਈ ਵੰਡੀ। ਬਚਪਨ ਵਿੱਚ ਸ਼ੁਭਮਨ ਨੇ ਕ੍ਰਿਕਟ ਖੇਡਣ ਲਈ ਜਿੰਨੇ ਵੀ ਬੈਟ ਖਰੀਦੇ ਹਨ, ਉਹ ਸਾਰੇ ਬੈਟ ਉਸਦੀ ਦਾਦੀ ਵੱਲੋਂ ਅਜੇ ਵੀ ਸੰਭਾਲ ਕੇ ਰੱਖੇ ਹੋਏ ਹਨ। ਸ਼ੁਭਮਨ ਗਿੱਲ ਦੀ ਦਾਦੀ ਕਰ ਕੇ ਰੱਖਦੀ ਸੀ ਪੋਤੇ ਦੇ ਬੈਟ ਇਕੱਠੇ, ਜਾਣੋ ਕਹਾਣੀਦੱਸ ਦੇਈਏ ਕਿ 3 ਸਾਲਾਂ ਦੀ ਉਮਰ ਵਿੱਚ ਸ਼ੁਭਮਨ ਨੂੰ ਕ੍ਰਿਕਟ ਦੀ ਲਗਨ ਲੱਗ ਗਈ ਸੀ। ਜਿਵੇਂ-ਜਿਵੇਂ ਵੱਡਾ ਹੁੰਦਾ ਗਿਆ, ਦਾਦੀ ਉਸ ਵਲੋਂ ਛੱਡੇ ਗਏ ਬੈਟ 'ਤੇ ਉਸ ਦੀ ਉਮਰ ਲਿਖ ਕੇ ਉਨ੍ਹਾਂ ਨੂੰ ਸੰਭਾਲ ਕੇ ਰੱਖਦੀ ਰਹੀ। ਦਾਦੀ ਵੱਲੋਂ ਪੋਤੇ ਦੀ ਖੇਡ ਅਤੇ ਜ਼ਿੰਦਗੀ ਦੇ ਵੱਧਦੇ ਪੜ੍ਹਾਵਾਂ 'ਚ ਦਿੱਤਾ ਗਿਆ ਸਾਥ ਹਰ ਕਿਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। —PTC News


Top News view more...

Latest News view more...