ਸ਼ਵੇਤਾ ਤਿਵਾੜੀ ਨੇ ਸੀਸੀਟੀਵੀ ਫੁਟੇਜ ‘ਚ ਦਿਖਾਈ ਪਤੀ ਦੀ ਕਰਤੂਤ, ਲੋਕ ਪਾ ਰਹੇ ਲਾਹਨਤਾਂ

SHWETA TIWARI ALLEGES ABHINAV KOHLI PHYSICALLY ABUSED HER AND REYANSH

ਸਾਲ 2000 ‘ਚ ਟੀਵੀ ਇੰਡਸਟਰੀ ‘ਚ ਮਸ਼ਹੂਰ ਚਿਹਰਾ ਬਣੀ ਅਦਾਕਾਰਾ ਸ਼ਵੇਤਾ ਤਿਵਾੜੀ ਜਿੰਨੀ ਆਪਣੀ ਅਦਾਕਾਰੀ ਲਈ ਜਾਣੀ ਗਈ ਉੰਨਾ ਹੀ ਉਹ ਆਪਣੀ ਨਿਜੀ ਜ਼ਿੰਦਗੀ ਕਰਕੇ ਚਰਚਾ ਚ ਰਹੀ। ਜਿਥੇ ਉਹਨਾਂ ਦਾ ਪਹਿਲਾ ਪਤੀ ਵੀ ਕੁੱਟਮਾਰ ਕਰਦਾ ਸੀ ਅਤੇ ਜਦ ਦੂਜੀ ਵਾਰ ਵਿਆਹ ਕਰਵਾਇਆ ਤਾਂ ਉਹ ਵੀ ਕੁੱਟਮਾਰ ਹੀ ਕਰਦਾ ਰਿਹਾ ਜਿਸ ਦਾ ਚਰਚਾ ਸੋਸ਼ਲ ਮੀਡੀਆ ‘ਤੇ ਕਾਫੀ ਰਿਹਾ , ਇਹ੍ਹਨਾਂ ਹੀ ਨਹੀਂ ਹਾਲ ਹੀ ਚ ਅਦਾਕਾਰਾ ਨੇ ਇਸ ਦਾ ਸਬੂਤ ਵੀ ਦਿੱਤਾ ਹੈ , ਟੀ. ਵੀ. ਅਦਾਕਾਰਾ ਸ਼ਵੇਤਾ ਤਿਵਾੜੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਕ ਵੀਡੀਓ ਸਾਂਝੀ ਕੀਤੀ ਜਿਸ ਵਿਚ ਉਸ ਦੇ ਪਤੀ ਅਭਿਨਵ ਕੋਹਲੀ ਨੇ ਆਪਣੇ ਬੱਚੇ ਰਿਆਂਸ਼ ਕੁੱਟਮਾਰ ਕਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ ਅਤੇ ਲੋਕ ਉਸ ਦੇ ਪਤੀ ਅਭਿਨਵ ਕੋਹਲੀ ਦੀ ਇਸ ਹਰਕਤ ਨੂੰ ਸ਼ਰਮਨਾਕ ਕਰਾਰ ਦੇ ਰਹੇ ਹਨ।Shweta Tiwari Shares CCTV footage of husband Abhinav Kohli snatching son reyansh says this is physical abuse - श्वेता तिवारी से बच्चा छीनने के लिए पति ने की शर्मनाक हरकत, सामने आया

Raed More : ਪੰਜਾਬ ‘ਚ ਕੋਰੋਨਾ ਤੋਂ ਰਾਹਤ ਦੀ ਖ਼ਬਰ, 7 ਹਜ਼ਾਰ ਤੋਂ ਵੱਧ ਮਰੀਜ਼ਾਂ ਨੇ…

ਇਸ ਵੀਡੀਓ ‘ਚ ਸੀ. ਸੀ. ਟੀ. ਵੀ. ਫੁਟੇਜ ਹੈ, ਜਿਸ ‘ਚ ਉਸ ਦਾ ਬੇਟਾ ਰਿਆਂਸ਼ ਕਾਫ਼ੀ ਡਰਿਆ ਹੋਇਆ ਦਿਖਾਈ ਦੇ ਰਿਹਾ ਹੈ। ਪਹਿਲੇ ਵੀਡੀਓ ‘ਚ ਅਭਿਨਵ ਕੋਹਲੀ ਸ਼ਵੇਤਾ ਦੀਆਂ ਬਾਹਾਂ ‘ਚੋਂ ਬੇਟੇ ਰਿਆਂਸ਼ ਨੂੰ ਖੋਹਣ ਦੀ ਕੋਸ਼ਿਸ਼ ਕਰ ਰਿਹਾ ਹੈ, ਜਦੋਂਕਿ ਸ਼ਵੇਤਾ ਆਪਣੇ ਬੱਚੇ ਨੂੰ ਬਚਾਉਣ ਲਈ ਜ਼ਮੀਨ ‘ਤੇ ਲੇਟ ਗਈ। ਦੂਜੇ ਵੀਡੀਓ ‘ਚ ਇਹ ਵੇਖਿਆ ਕਿ ਰਿਆਂਸ਼ ਆਪਣੇ ਪਿਤਾ ਅਭਿਨਵ ਦੀ ਇਸ ਹਰਕਤ ਤੋਂ ਡਰ ਰਿਹਾ ਹੈ।

ਇਸ ਵੀਡੀਓ ਨੂੰ ਪੋਸਟ ਕਰਦਿਆਂ ਸ਼ਵੇਤਾ ਤਿਵਾੜੀ ਨੇ ਇਕ ਮੈਸੇਜ ਵੀ ਲਿਖਿਆ ਹੈ। ਉਹ ਲਿਖਦੀ ਹੈ, ‘ਹੁਣ ਸੱਚ ਸਾਹਮਣੇ ਆਉਣ ਦਿਓ !!! (ਪਰ ਇਹ ਪੋਸਟ ਹਮੇਸ਼ਾ ਲਈ ਮੇਰੇ ਅਕਾਊਂਟ ‘ਤੇ ਨਹੀਂ ਹੋਵੇਗੀ, ਮੈਂ ਇਸ ਨੂੰ ਡਿਲੀਟ ਕਰ ਦਵਾਂਗੀ। ਮੈਂ ਇਸ ਨੂੰ ਹੁਣ ਇਸ ਲਈ ਪੋਸਟ ਕਰ ਰਹੀ ਹਾਂ ਕਿਉਂਕਿ ਮੈਂ ਸੱਚ ਦਿਖਾਉਣਾ ਚਾਹੁੰਦੀ ਹਾਂ) ਇਹੀ ਕਾਰਨ ਹੈ ਕਿ ਮੇਰਾ ਬੱਚਾ ਉਸ ਤੋਂ ਡਰਦਾ ਹੈ।’ ਮੈਂ ਆਪਣੇ ਬੱਚੇ ਨੂੰ ਇਸ ਮਾਨਸਿਕ ਸਦਮੇ ‘ਚੋਂ ਲੰਘਣ ਨਹੀਂ ਦੇ ਸਕਦੀ। ਮੈਂ ਉਸ ਨੂੰ ਸ਼ਾਂਤ ਅਤੇ ਖੁਸ਼ ਰੱਖਣ ਦੀ ਪੂਰੀ ਕੋਸ਼ਿਸ਼ ਕਰਦੀ ਹਾਂ ਪਰ ਇਹ ਆਦਮੀ ਹਮੇਸ਼ਾ ਮੇਰੇ ਬੱਚੇ ਦੀ ਮਾਨਸਿਕ ਸਿਹਤ ਖਰਾਬ ਕਰਨ ਦੀ ਕੋਸ਼ਿਸ਼ ‘ਚ ਹਾਂ |

ਇਥੇ ਇਹ ਵੀ ਜ਼ਿਕਰਯੋਗ ਹੈ ਕਿ ਹੁਣ ਅਦਾਕਾਰਾ ਨੇ ਇਹ ਵੀਡੀਓ ਡਿਲੀਟ ਕਰ ਦਿੱਤੀ ਹੈ , ਜੋ ਕਿ ਹੁਣ ਸੋਸ਼ਲ ਮੀਡੀਆ ‘ਤੇ ਨਜ਼ਰ ਨਹੀਂ ਆ ਰਹੀ।

ਸ਼ਵੇਤਾ ਤਿਵਾੜੀ ਇਨ੍ਹੀਂ ਦਿਨੀਂ ਰੋਹਿਤ ਸ਼ੈੱਟੀ ਦੇ ਸ਼ੋਅ ‘ਖਤਰੋਂ ਕੇ ਖਿਲਾੜੀ’ ਨੂੰ ਲੈ ਕੇ ਕਾਫ਼ੀ ਸੁਰਖੀਆਂ ‘ਚ ਹੈ। ਸ਼ਵੇਤਾ ਤਿਵਾੜੀ ਇਸ ਸਮੇਂ ਸ਼ੋਅ ‘ਚ ਹਿੱਸਾ ਲੈਣ ਲਈ ਦੱਖਣੀ ਅਫਰੀਕਾ ਦੇ ਕੇਪਟਾਊਨ ‘ਚ ਹੈ

Click here to follow PTC News on Twitter