Tue, Apr 16, 2024
Whatsapp

ਸ਼੍ਰੋਮਣੀ ਅਕਾਲੀ ਦਲ ਨੇ ਸਿੱਧੂ ਨੂੰ ਕੀਤਾ ਸਵਾਲ ,ਰਾਮ ਰਹੀਮ ਅੱਗੇ ਸਿਰ ਝੁਕਾਉਂਦੇ ਦੀ ਤਸਵੀਰ ਅਸਲੀ ਹੈ ?

Written by  Shanker Badra -- September 18th 2018 06:15 PM -- Updated: September 18th 2018 06:22 PM
ਸ਼੍ਰੋਮਣੀ ਅਕਾਲੀ ਦਲ ਨੇ ਸਿੱਧੂ ਨੂੰ ਕੀਤਾ ਸਵਾਲ ,ਰਾਮ ਰਹੀਮ ਅੱਗੇ ਸਿਰ ਝੁਕਾਉਂਦੇ ਦੀ ਤਸਵੀਰ ਅਸਲੀ ਹੈ ?

ਸ਼੍ਰੋਮਣੀ ਅਕਾਲੀ ਦਲ ਨੇ ਸਿੱਧੂ ਨੂੰ ਕੀਤਾ ਸਵਾਲ ,ਰਾਮ ਰਹੀਮ ਅੱਗੇ ਸਿਰ ਝੁਕਾਉਂਦੇ ਦੀ ਤਸਵੀਰ ਅਸਲੀ ਹੈ ?

ਸ਼੍ਰੋਮਣੀ ਅਕਾਲੀ ਦਲ ਨੇ ਸਿੱਧੂ ਨੂੰ ਕੀਤਾ ਸਵਾਲ ,ਰਾਮ ਰਹੀਮ ਅੱਗੇ ਸਿਰ ਝੁਕਾਉਂਦੇ ਦੀ ਤਸਵੀਰ ਅਸਲੀ ਹੈ ?:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਆਖਿਆ ਕਿ ਉਹ ਪੰਜਾਬ ਦੇ ਲੋਕਾਂ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਉਸ ਤਸਵੀਰ ਦੀ ਅਸਲੀਅਤ ਤੋਂ ਜਾਣੂ ਕਰਵਾਉਣ ਜਿਸ ਵਿਚ ਉਹ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਅੱਗੇ ਸਿਰ ਝੁਕਾਉਂਦੇ ਨਜ਼ਰ ਆ ਰਹੇ ਹਨ।ਇਥੇ ਜਾਰੀ ਕੀਤੇ ਇਕ ਸਖ਼ਤ ਸ਼ਬਦਾਂ ਵਾਲੇ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਮਨਜਿੰਦਰ ਸਿੰਘ ਸਿਰਸਾ ਨੇ ਆਖਿਆ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਤਸਵੀਰ ਨੇ ਸਿੱਧੂ ਦੀ ਅਸਲੀਅਤ ਬੇਨਕਾਬ ਕਰ ਦਿੱਤੀ ਹੈ ਜੋ ਕਹਿੰਦੇ ਕੁਝ ਹੋਰ ਹਨ ਤੇ ਕਰਦੇ ਕੁਝ ਹੋਰ ਹਨ।ਉਹਨਾਂ ਕਿਹਾ ਕਿ ਸਿੱਧੂ ਦੀ ਅਸਲੀਅਤ ਇਹ ਹੈ ਕਿ ਉਹ ਇਕ ਮੰਤਰੀ ਵਜੋਂ ਵੀ ਫੇਲ ਹਨ, ਲੋਕਾਂ ਦੇ ਪ੍ਰਤੀਨਿਧ ਵਜੋਂ ਵੀ ਫੇਲ ਹਨ ਅਤੇ ਸਭ ਤੋਂ ਉਪਰ ਦੇਸ਼ ਦੇ ਇਕ ਨਾਗਰਿਕ ਵਜੋਂ ਵੀ ਫੇਲ ਹਨ ਅਤੇ ਸਾਡੇ ਦੁਸ਼ਮਣ ਮੁਲਕ ਦੇ ਬੁਲਾਰੇ ਵਜੋਂ ਕੰਮ ਕਰ ਰਹੇ ਹਨ। ਇਕ ਹੋਰ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਜਿਹਨਾਂ ਨੇ ਡੇਰਿਆਂ ਦੇ ਮਾਮਲੇ ਵਿਚ ਕਾਂਗਰਸ ਦੀ ਭੂਮਿਕਾ ਦੇ ਵੱਡੇ ਵੱਡੇ ਦਾਅਵੇ ਕੀਤੇ ਸਨ, 'ਤੇ ਵਰਦਿਆਂ ਸਿਰਸਾ ਨੇ ਉਹਨਾਂ ਨੂੰ ਸਵਾਲ ਕੀਤਾ ਕਿ ਉਹ ਸਿੱਧੂ ਵੱਲੋਂ ਡੇਰਾ ਸਿਰਸਾ ਮੁਖੀ ਸਾਹਮਣੇ ਸਿਰ ਝੁਕਾਉਂਦੇ ਦੀ ਤਸਵੀਰ 'ਤੇ ਕਿਉਂ ਚੁੱਪ ਹਨ ? ਉਹਨਾਂ ਕਿਹਾ ਕਿ ਸਿੱਧੂ ਨੇ ਹੀ ਸੁਖਜਿੰਦਰ ਰੰਧਾਵਾ ਨੂੰ ਆਖਿਆ ਸੀ ਕਿ ਉਹ ਅੱਗੇ ਵਧਣ ਤੇ ਐਸ.ਜੀ.ਪੀ.ਸੀ 'ਤੇ ਕਬਜ਼ਾ ਕਰਨ ਤਾਂ ਉਹ ਉਹਨਾਂ ਦੇ ਨਾਲ ਹਨ।ਉਹਨਾਂ ਕਿਹਾ ਕਿ ਕੀ ਹੁਣ ਰੰਧਾਵਾ ਸਿੱਧੂ ਨੂੰ ਸਵਾਲ ਕਰਨਗੇ ਕਿ ਉਹ ਕਿਸ ਪਾਸੇ ਹਨ, ਸਿੱਖਾਂ ਨਾਲ ਡੇਰੇ ਨਾਲ ? ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਨੇ ਬਲਜੀਤ ਸਿੰਘ ਦਾਦੂਵਾਲ, ਧਿਆਨ ਸਿੰਘ ਮੰਡ ਤੇ ਬਰਗਾੜੀ ਵਿਚ ਉਹਨਾਂ ਦੇ ਨਾਲ ਬੈਠੀ ਜੁੰਡਲੀ 'ਤੇ ਵੀ ਜ਼ੋਰਦਾਰ ਹਮਲਾ ਕੀਤਾ ਤੇ ਸਵਾਲ ਕੀਤਾ ਕਿ ਉਹ ਸਿੱਧੂ ਦੀ ਅਸਲੀਅਤ 'ਤੇ ਹੁਣ ਚੁੱਪ ਕਿਉਂ ਹਨ ? ਉਹਨਾਂ ਕਿਹਾ ਕਿ ਸਿੱਧੂ ਨੇ ਖੁਦ ਬਰਗਾੜੀ ਪਹੁੰਚ ਕੇ ਦਾਅਵਾ ਕੀਤਾ ਸੀ ਕਿ ਉਹ ਪੰਥ ਦੇ ਨਾਲ ਹਨ।ਉਹਨਾਂ ਕਿਹਾ ਕਿ ਕੀ ਹੁਣ ਬਰਗਾੜੀ ਵਿਖੇ ਬੈਠੇ ਆਗੂ ਹੁਣ ਸਿੱਧੂ ਨੂੰ ਉਹਨਾਂ ਦੇ ਡੇਰੇ ਨਾਲ ਸੰਬੰਧਾਂ ਦੀ ਅਸਲੀਅਤ ਬਾਰੇ ਸਵਾਲ ਕਰਨਗੇ। ਕੀ ਸਿੱਧੂ ਹੁਣ ਉਹਨਾਂ ਦੇ ਨਾਲ ਹੈ ਜਾਂ ਡੇਰੇ ਨਾਲ ? ਉਹਨਾਂ ਕਿਹਾ ਕਿ ਕਾਂਗਰਸ ਦੀਆਂ ਇਹਨਾਂ ਕਠਪੁਤਲੀਆਂ ਦੀ ਅਸਲੀਅਤ ਇਹ ਹੈ ਕਿ ਜਦੋਂ ਵੀ ਕਾਂਗਰਸ ਲੀਡਰਸ਼ਿਪ ਦੀ ਅਸਲੀਅਤ ਦਾ ਪਰਦਾਫਾਸ਼ ਕਰਦੀ ਕੋਈ ਅਸਲੀਅਤ ਸਾਹਮਣੇ ਆਉਂਦੀ ਹੈ ਤਾਂ ਕਦੇ ਆਪਣੇ ਮੂੰਹ ਨਹੀਂ ਖੋਲਦੇ। ਉਹਨਾਂ ਕਿਹਾ ਕਿ ਇਹਨਾਂ ਸਮਾਜ ਵਿਰੋਧੀ ਤੇ ਰਾਸ਼ਟਰ ਵਿਰੋਧੀ ਤੱਤਾਂ ਦੀ ਅਸਲੀਅਤ ਪਹਿਲਾਂ ਹੀ ਬੇਨਕਾਬ ਹੋ ਚੁੱਕੀ ਹੈ ਅਤੇ ਹੁਣ ਉਹਨਾਂ ਦੀ ਸਿੱਧੂ ਦੀ ਅਸਲੀਅਤ 'ਤੇ ਚੁੱਪੀ ਨੇ ਸਾਬਤ ਕਰ ਦਿੱਤਾ ਹੈ ਕਿ ਇਹ ਉਦੋਂ ਹੀ ਬੋਲਦੇ ਹਨ ਜਦੋਂ ਕਾਂਗਰਸ ਹਾਈ ਕਮਾਂਡ ਤੋਂ ਹਰੀ ਝੰਡੀ ਮਿਲਦੀ ਹੈ।ਉਹਨਾਂ ਕਿਹਾ ਕਿ ਇਸ ਰਵੱਈਏ ਨੇ ਇਹ ਜੱਗ ਜਾਹਰ ਕਰ ਦਿੱਤਾ ਹੈ ਕਿ ਇਹ ਕਾਂਗਰਸੀ ਜਥੇਦਾਰ ਹਨ ਨਾ ਕਿ ਪੰਥਕ ਜਿਸ ਤਰ•ਾਂ ਕਿ ਇਹ ਦਾਅਵਾ ਕਰਦੇ ਹਨ।ਸਿਰਸਾ ਨੇ ਇਹ ਵੀ ਆਖਿਆ ਕਿ ਸਮੁੱਚੀ ਕਾਂਗਰਸ ਲੀਡਰਸ਼ਿਪ ਦੀ ਇਸ 'ਤੇ ਚੁੱਪੀ ਨੇ ਵੀ ਸਪਸ਼ਟ ਕੀਤਾ ਹੈ ਕਿ ਉਹਨਾਂ ਨੂੰ ਕਿਸੇ ਹੋਰ ਗੱਲ ਨਾਲੋਂ ਆਪਣੇ ਨਿੱਜੀ ਹਿੱਤ ਜਿਆਦਾ ਪਿਆਰੇ ਹਨ। -PTCNews


Top News view more...

Latest News view more...