ਮੁੱਖ ਖਬਰਾਂ

'ਆਪ' ਦੇ CM ਚਿਹਰੇ ਨੂੰ ਲੈ ਕੇ ਸਿੱਧੂ ਨੇ ਕੀਤਾ ਵੱਡਾ ਖੁਲਾਸਾ

By Pardeep Singh -- January 24, 2022 3:51 pm -- Updated:January 24, 2022 3:54 pm

ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਨਵਜੋਤ ਸਿੰਘ ਸਿੱਧੂ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ ਉੱਤੇ ਲੈਂਦੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੁਆਰਾ ਸੀਐਮ ਫੇਸ ਬਿਲਕੁੱਲ ਸਕੈਮ ਹੈ। ਨਵਜੋਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ 4 ਦਿਨਾਂ ਵਿੱਚ 21 ਲੱਖ ਫੋਨ ਕਾਲ ਆਉਂਣੀ ਅਸੰਭਵ ਹੈ।ਉਨ੍ਹਾਂ ਨੇ ਕਿਹਾ ਹੈ ਕਿ ਮੈਂ ਕੇਜਰੀਵਾਲ ਦਾ ਮਾਖੌਟਾ ਉਤਾਰ ਦੇਵਾਂਗਾ। ਨਵਜੋਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਨੂੰ ਬੇਵਕੂਫ਼ ਬਣਾ ਰਹੀ ਹੈ ਪਰ ਮੈਂ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਨਹੀਂ ਹੋਣ ਦੇਵਾਂਗਾ ।Navjot Singh Sidhu courts controversy by his remark on Guga Jahir Peer

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਪ੍ਰੈੱਸ ਵਾਰਤਾ ਦੌਰਾਨ ਕਿਹਾ ਗਿਆ ਕਿ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਆਪ ਵੱਲੋਂ ਜੋ ਅੰਕੜੇ ਵਿਖਾਏ ਜਾ ਰਹੇ ਹਨ ਉਹ ਤਾਂ ਕੰਪਿਊਟਰ ਵੀ ਨਹੀਂ ਦਿਖਾ ਸਕਦਾ। ਸਿੱਧੂ ਦਾ ਕਹਿਣਾ ਸੀ ਕਿ ਅਸੀਂ ਚੋਣ ਕਮਿਸ਼ਨ ਨੂੰ ਇਸ ਬਾਰੇ ਸ਼ਿਕਾਇਤ ਲਿਖ ਰਹੇ ਹਾਂ। ਸਿੱਧੂ ਦਾ ਕਹਿਣਾ ਸੀ ਕਿ ਇਸ ਝੂਠ ਲਈ ਕੇਜਰੀਵਾਲ ਨੂੰ ਪੰਜਾਬ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ । ਆਮ ਆਦਮੀ ਪਾਰਟੀ ਨੂੰ ਨਿਸ਼ਾਨੇ 'ਤੇ ਲੈਂਦੇ ਹੋਏ ਸਿੱਧੂ ਵੱਲੋਂ ਕਿਹਾ ਗਿਆ ਕਿ 'ਆਪ' ਦਾ ਸੀ. ਐੱਮ. ਫੇਸ ਸਕੈਮ ਹੈ ਅਤੇ 4 ਦਿਨਾਂ ਵਿਚ 21 ਲੱਖ ਫ਼ੋਨ ਆਉਣੇ ਅਸੰਭਵ ਹਨ।Navjot Singh Sidhu (MLA-Amritsar East)

ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਪਿਛਲੇ ਵਾਰੀ ਕੇਜਰੀਵਾਲ ਨੇ ਐਨਆਰਆਈ ਲੋਕਾਂ ਤੋਂ ਕਾਫੀ ਫੰਡ ਇਕੱਠੇ ਕੀਤੇ ਸਨ ਪਰ ਇਸ ਵਾਰ ਉਹ ਸਾਰੇ ਲੋਕ ਕੇਜਰੀਵਾਲ ਨੂੰ ਗਾਲਾਂ ਕੱਢ ਰਹੇ ਹਨ। ਨਵਜੋਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਇਕ ਸੈਕਿੰਡ ਵਿੱਚ 12 ਮੈਸੇਜ ਕਿਵੇਂ ਰੀਡ ਕੀਤੇ ਜਾ ਸਕਦੇ ਹਨ। ਸਿੱਧੂ ਦਾ ਕਹਿਣਾ ਹੈ ਕਿ ਕੇਜਰੀਵਾਲ ਕਹਿੰਦਾ ਹੈ ਕਿ 24 ਘੰਟਿਆਂ ਵਿੱਚ 5000 ਤੋਂ ਕਾਲ ਆਏ ਪਰ ਇੰਨੀਆ ਕਾਲ ਸੁਣਨਾ ਅਸੰਭਵ ਹੈ।ਉਨ੍ਹਾਂ ਨੇ ਕਿਹਾ ਹੈ ਕਿ ਜੇਕਰ 21 ਲੱਖ ਤੋਂ ਵੱਧ ਕਾਲ ਆਈਆ ਹਨ ਤਾਂ ਉਨ੍ਹਾਂ ਕਾਲ ਰਿਕਾਰਡ ਵੀ ਹੋਣਾ ਚਾਹੀਦਾ ਹੈ।

ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦਾ ਕਹਿਣਾ ਹੈ ਕਿ ਕੇਜਰੀਵਾਲ ਇਹ Fake ਨਿਊਜ਼ ਪ੍ਰਮੋਟ ਕਰ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇੰਨ੍ਹੀਆਂ ਕਾਲ ਨੂੰ ਡੀਕੋਡ ਨੂੰ ਕਰਨ ਲਈ ਇਕ ਸਾਲ ਦਾ ਸਮਾਂ ਚਾਹੀਦਾ। ਉਨ੍ਹਾਂ ਦਾ ਕਹਿਣਾ ਹੈ ਕਿ ਕੇਜਰੀਵਾਲ ਨੇ ਇਹ ਸਾਰਾ ਕੁੱਝ ਸਕੈਮ ਕਰਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ। ਨਵਜੋਤ ਸਿੱਧੂ ਦਾ ਕਹਿਣਾ ਹੈ ਕਿ ਮੈਂ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਨਹੀਂ ਹੋਣ ਦੇਵਾਂਗਾ।

Navjot Singh Sidhu hunger strike punjab government charanjit singh channi चरणजीत सिंह चन्नी नवजोत सिंह सिद्धू

ਇਹ ਵੀ ਪੜ੍ਹੋ:ਵਿਰਾਟ ਕੋਹਲੀ ਦੀ ਬੇਟੀ ਵਾਮਿਕਾ ਦੀ ਫੋਟੋ ਵਾਇਰਲ, ਜਾਣੋ ਪਿਤਾ ਦਾ ਪਹਿਲਾ ਰਿਐਕਸ਼ਨ

-PTC News

  • Share