Advertisment

ਹੁਣ 'ਕੁੱਕੜਾਂ ਦੀ ਲੜਾਈ' 'ਚ ਫਸਿਆ ਸਿੱਧੂ ਮੂਸੇਵਾਲਾ

author-image
Jagroop Kaur
New Update
ਹੁਣ 'ਕੁੱਕੜਾਂ ਦੀ ਲੜਾਈ' 'ਚ ਫਸਿਆ ਸਿੱਧੂ ਮੂਸੇਵਾਲਾ
Advertisment
ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇ ਵਾਲਾ ਦਾ ਵਿਵਾਦਾਂ ਨਾਲ ਚੋਲੀ ਦਾਮਨ ਦਾ ਸਾਥ ਜਾਪਦਾ ਹੈ , ਤਾਂ ਹੀ ਤਾਂ ਅਕਸਰ ਹੀ ਸਿੱਧੂ ਮੂਸੇਵਾਲਾ ਦੇ ਨਾਲ ਕੋਈ ਨਾ ਕੋਈ ਵਿਵਾਦ ਜੁੜ ਜਾਂਦਾ ਹੈ, ਅਤੇ ਇਹ ਵਿਵਾਦ ਹਰ ਨਵੇਂ ਰਿਲੀਜ਼ ਗੀਤ ਦੇ ਨਾਲ ਹੀ ਜੁੜਦਾ ਹੈ। ਇੰਝ ਆਖ ਲਵੋ ਕਿ ਜਿੱਥੇ ਸਿੱਧੂ ਉੱਥੇ ਹੀ ਵਿਵਾਦ। ਹੁਣ ਗਾਇਕ ਸਿੱਧੂ ਮੂਸੇ ਵਾਲਾ ਇਕ ਵਾਰ ਫਿਰ ਤੋਂ ਨਵੇਂ ਰਿਲੀਜ਼ ਹੋਏ ਆਪਣੇ ਗੀਤ ਨੂੰ ਲੈ ਕੇ ਵਿਵਾਦਾਂ ਵਿਚ ਘਿਰ ਗਏ ਹਨ। ਕੁਝ ਦਿਨ ਪਹਿਲਾਂ ਹੀ ਸਿੱਧੂ ਮੂਸੇ ਵਾਲਾ ਦਾ ਗੀਤ 'ਬਾਈ-ਬਾਈ' (22-22) ਰਿਲੀਜ਼ ਹੋਇਆ ਸੀ, ਜਿਸ ਨੂੰ ਲੈ ਕੇ ਹੁਣ ਵਿਵਾਦ ਛਿੜ ਗਿਆ ਹੈ। ਇਸ ਗੀਤ ਦੀ ਵੀਡੀਓ ਵਿਚ ਸਿੱਧੂ ਮੂਸੇ ਵਾਲਾ ਨੇ ਮੁਰਗਿਆਂ ਦੀ ਲੜਾਈ ਦਿਖਾਈ ਹੈ, ਜਿਸ 'ਤੇ 'ਐਨੀਮਲ ਵੈਲਫੇਅਰ ਆਫ ਇੰਡੀਆ' ਨੇ ਉਸ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। Punjab: Sidhu Moose Wala in fresh controversy, NRI woman says he 'threatened' her | Cities News,The Indian Express
Advertisment
ਇਸ ਗੀਤ ਵਿਚ ਇਕ ਦ੍ਰਿਸ਼ ਨਜ਼ਰ ਆਇਆ ਹੈ ਜਿਸ ਵਿਚ ਕੁੱਕੜਾਂ ਦੀ ਲੜਾਈ ਹੋ ਰਹੀ ਹੈ , ਜਿਸ ਨੂੰ ਕਾਫੀ ਸਮਾਂ ਪਹਿਲਾਂ ਹੀ ਗੈਰ ਕਾਨੂੰਨੀ ਕਰਾਰ ਦਿੱਤਾ ਗਿਆ ਹੈ। ਅਜਿਹੇ 'ਚ ਸਿੱਧੂ ਮੂਸੇਵਾਲਾ ਵੱਲੋਂ ਇਸ ਨੂੰ ਇਕ ਵਾਰ ਫਿਰ ਤੋਂ ਵਧਾਵਾ ਦਿੰਦੇ ਦੇਖ, Animal Welfare Of India ਵੱਲੋਂ ਨੋਟਿਸ ਜਾਰੀ ਹੋਇਆ ਹੈ।
                     publive-image publive-image ਕਾਬਿਲੇ ਗੌਰ ਹੈ ਕਿ ਇਸ ਤੋਂ ਪਹਿਲਾਂ ਸਿੱਧੂ ਮੂਸੇ ਵਾਲਾ ਦੇ ਗੀਤ 'ਸੰਜੂ' ਨੂੰ ਲੈ ਕੇ ਵੀ ਵਿਵਾਦ ਛਿੜਿਆ ਸੀ। ਗੀਤ 'ਸੰਜੂ' ਨੂੰ ਲੈ ਕੇ ਪੰਜਾਬ ਪੁਲਿਸ ਨੇ ਉਸ ਖ਼ਿਲਾਫ਼ ਕੇਸ ਵੀ ਦਰਜ ਵੀ ਕੀਤਾ ਸੀ। ਕ੍ਰਾਈਮ ਬਰਾਂਚ ਵੱਲੋਂ ਦਰਜ ਕੀਤੇ ਗਏ ਕੇਸ ਵਿਚ ਇਲਜ਼ਾਮ ਸਨ ਕਿ ਸਿੱਧੂ ਮੂਸੇ ਵਾਲਾ ਆਪਣੇ 'ਸੰਜੂ' ਗੀਤ ਦੇ ਜ਼ਰੀਏ 'ਗੰਨ ਕਲਚਰ' ਨੂੰ ਪੰਜਾਬ ਵਿਚ ਵਧਾਵਾ ਦੇ ਰਹੇ ਹਨ। ਫ਼ਿਲਹਾਲ ਸਿੱਧੂ ਮੂਸੇ ਵਾਲਾ ਨਾਲ ਇਹ ਨਵਾਂ ਵਿਵਾਦ ਜੁੜ ਗਿਆ ਹੈ। ਹੁਣ ਇਹ ਵੇਖਣਾ ਕਾਫ਼ੀ ਦਿਲਚਸਪ ਹੈ ਕਿ ਸਿੱਧੂ ਮੂਸੇ ਵਾਲਾ ਇਸ ਵਿਵਾਦ ਤੋਂ ਖਹਿੜਾ ਕਿਵੇਂ ਛੁਡਾਉਂਦੇ ਹਨ। -
sidhumoosewala sidhu-moose-wala-22-22-new-song animalwelfareofindia noticepunjab %e0%a8%aa%e0%a9%b0%e0%a8%9c%e0%a8%be%e0%a8%ac%e0%a9%80-singer
Advertisment

Stay updated with the latest news headlines.

Follow us:
Advertisment