Advertisment

ਸਿੱਧੂ ਮੂਸੇਵਾਲਾ ਦੀ ਪਹਿਲੀ ਫ਼ਿਲਮ ‘ਮੂਸਾ ਜੱਟ’ ‘ਤੇ ਭਾਰਤੀ ਸੈਂਸਰ ਬੋਰਡ ਨੇ ਲਾਈ ਰੋਕ , ਜਾਣੋਂ ਕਿਉਂ

author-image
Shanker Badra
New Update
ਸਿੱਧੂ ਮੂਸੇਵਾਲਾ ਦੀ ਪਹਿਲੀ ਫ਼ਿਲਮ ‘ਮੂਸਾ ਜੱਟ’ ‘ਤੇ ਭਾਰਤੀ ਸੈਂਸਰ ਬੋਰਡ ਨੇ ਲਾਈ ਰੋਕ , ਜਾਣੋਂ ਕਿਉਂ
Advertisment
publive-image ਚੰਡੀਗੜ੍ਹ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਪਹਿਲੀ ਫ਼ਿਲਮ 'ਮੂਸਾ ਜੱਟ' ਨੂੰ ਭਾਰਤੀ ਸੈਂਸਰ ਬੋਰਡ ਨੇ ਭਾਰਤ ਵਿਚ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਫ਼ਿਲਮ ਨੂੰ 2 ਦਿਨ ਬਾਅਦ 1 ਅਕਤੂਬਰ ਨੂੰ ਦੁਨੀਆ ਭਰ ਵਿੱਚ ਰਿਲੀਜ਼ ਕੀਤਾ ਜਾਣਾ ਸੀ ਪਰ ਹੁਣ ਇਹ ਫ਼ਿਲਮ ਆਪਣੇ ਨਿਰਧਾਰਤ ਸਮੇਂ 'ਤੇ ਭਾਰਤ ਵਿੱਚ ਰਿਲੀਜ਼ ਨਹੀਂ ਹੋ ਸਕੇਗੀ।
Advertisment
publive-image ਸਿੱਧੂ ਮੂਸੇਵਾਲਾ ਦੀ ਪਹਿਲੀ ਫ਼ਿਲਮ ‘ਮੂਸਾ ਜੱਟ’ ‘ਤੇ ਭਾਰਤੀ ਸੈਂਸਰ ਬੋਰਡ ਨੇ ਲਾਈ ਰੋਕ , ਜਾਣੋਂ ਕਿਉਂ ਫ਼ਿਲਮ ਦੀ ਟੀਮ ਨੇ ਸੈਂਸਰ ਬੋਰਡ ਦੀ ਇਸ ਕਾਰਵਾਈ ਬਾਰੇ ਚੰਡੀਗੜ੍ਹ ਦੇ ਪ੍ਰੈਸ ਕਲੱਬ ਵਿਖੇ ਮੀਡੀਆ ਨਾਲ ਗੱਲਬਾਤ ਕੀਤੀ। ਇਸ ਮੌਕੇ ਫਿਲਮ ਦੀ ਨਿਰਮਾਤਾ ਰੁਪਾਲੀ ਗੁਪਤਾ, ਫਿਲਮ ਦੀ ਅਦਾਕਾਰਾ ਸਵੀਤਾਜ ਬਰਾੜ, ਅਦਾਕਾਰਾ ਭਾਣਾ ਸਿੱਧੂ, ਲੇਖਕ ਗੁਰਿੰਦਰ ਡਿੰਪੀ ਅਤੇ ਫਿਲਮ ਦੇ ਨਿਰਦੇਸ਼ਕ ਦਿਲਸ਼ੇਰ ਸਿੰਘ ਅਤੇ ਖੁਸ਼ਪਾਲ ਸਿੰਘ ਮੌਜੂਦ ਸਨ। publive-image ਸਿੱਧੂ ਮੂਸੇਵਾਲਾ ਦੀ ਪਹਿਲੀ ਫ਼ਿਲਮ ‘ਮੂਸਾ ਜੱਟ’ ‘ਤੇ ਭਾਰਤੀ ਸੈਂਸਰ ਬੋਰਡ ਨੇ ਲਾਈ ਰੋਕ , ਜਾਣੋਂ ਕਿਉਂ ਇਸ ਫ਼ਿਲਮ ਦੀ ਨਿਰਮਾਤਾ ਰੁਪਾਲੀ ਗੁਪਤਾ ਨੇ ਕਿਹਾ ਕਿ ਸੈਂਸਰ ਬੋਰਡ ਨੇ ਸਾਨੂੰ ਜ਼ੁਬਾਨੀ ਦੱਸਿਆ ਹੈ ਕਿ ਉਨ੍ਹਾਂ ਨੂੰ ਫਿਲਮ ਵਿਚ ਕੀ ਵਿਵਾਦਪੂਰਨ ਲੱਗਿਆ ਪਰ ਉਨ੍ਹਾਂ ਦ੍ਰਿਸ਼ਾਂ ਨੂੰ ਬਦਲਣਾ ਜਾਂ ਮਿਟਾਉਣਾ ਤੇ ਕਹਾਣੀ ਨਾਲ ਛੇੜਛਾੜ ਕਰਨ ਦਾ ਕੀ ਅਰਥ ਹੈ। ਉਸਦੀ ਫ਼ਿਲਮ ਜੋ 1 ਅਕਤੂਬਰ ਨੂੰ ਫ੍ਰਾਈਡੇ ਰਸ਼ ਮੋਸ਼ਨ ਪਿਕਚਰ ਦੇ ਬੈਨਰ ਹੇਠ ਰਿਲੀਜ਼ ਹੋਣੀ ਸੀ ਪਰ ਇਸ ਨੂੰ ਸੈਂਸਰ ਬੋਰਡ ਨੇ ਰੋਕ ਦਿੱਤਾ ਹੈ। publive-image ਸਿੱਧੂ ਮੂਸੇਵਾਲਾ ਦੀ ਪਹਿਲੀ ਫ਼ਿਲਮ ‘ਮੂਸਾ ਜੱਟ’ ‘ਤੇ ਭਾਰਤੀ ਸੈਂਸਰ ਬੋਰਡ ਨੇ ਲਾਈ ਰੋਕ , ਜਾਣੋਂ ਕਿਉਂ ਉਨ੍ਹਾਂ ਨੇ ਦੱਸਿਆ ਕਿ ਉਹ ਇਸ ਤੋਂ ਪਹਿਲਾਂ ਅੱਧੀ ਦਰਜਨ ਫਿਲਮਾਂ ਦਾ ਨਿਰਮਾਣ ਕਰ ਚੁੱਕੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਫਿਲਮ ਇੱਕ ਕਿਸਾਨ ਦੀ ਜ਼ਿੰਦਗੀ ਦੇ ਆਲੇ -ਦੁਆਲੇ ਘੁੰਮਦੀ ਹੈ। ਫਿਲਮ ਵਿੱਚ ਕਿਸਾਨ ਦੇ ਜੀਵਨ ਦੀਆਂ ਮੁਸ਼ਕਲਾਂ, ਆਪਸੀ ਭਾਈਚਾਰਕ ਸਾਂਝ ਅਤੇ ਮੇਲ ਮਿਲਾਪ ਤੋਂ ਇਲਾਵਾ, ਗ੍ਰਾਮੀਣ ਜੀਵਨ ਅਤੇ ਖੇਤੀ ਜੀਵਨ ਬਾਰੇ ਗੱਲ ਕੀਤੀ ਗਈ ਹੈ। publive-image ਸਿੱਧੂ ਮੂਸੇਵਾਲਾ ਦੀ ਪਹਿਲੀ ਫ਼ਿਲਮ ‘ਮੂਸਾ ਜੱਟ’ ‘ਤੇ ਭਾਰਤੀ ਸੈਂਸਰ ਬੋਰਡ ਨੇ ਲਾਈ ਰੋਕ , ਜਾਣੋਂ ਕਿਉਂ ਉਨ੍ਹਾਂ ਨੇ ਦੱਸਿਆ ਕਿ ਇਸ ਫ਼ਿਲਮ 'ਚ ਦਿਖਾਇਆ ਗਿਆ ਹੈ ਕਿ ਕਿਸਾਨ ਦੇ ਘਰ ਬੱਚਾ ਪੈਦਾ ਹੁੰਦਾ ਹੈ ਤਾਂ ਉਸਦਾ ਸੰਘਰਸ਼ ਤੇ ਉਸ ਤੇ ਜ਼ਿੰਮੇਵਾਰੀ ਪਹਿਲੇ ਦਿਨ ਤੋਂ ਸ਼ੁਰੂ ਹੋ ਜਾਦੀ ਹੈ। ਅਜਿਹੇ ਸਮੇਂ ਸੈਂਸਰ ਬੋਰਡ ਦੀ ਇਸ ਕਾਰਵਾਈ ਕਾਰਨ ਉਨ੍ਹਾਂ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਵੇਗਾ। ਫ਼ਿਲਮ ਦੇ ਲੇਖਕ ਅਤੇ ਨਿਰਦੇਸ਼ਕ ਨੇ ਵੀ ਸੈਂਸਰ ਬੋਰਡ ਪ੍ਰਤੀ ਆਪਣਾ ਗੁੱਸਾ ਜ਼ਾਹਰ ਕਰਦਿਆਂ ਕਿਹਾ ਕਿ ਫਿਲਮ ਵਿੱਚ ਅਜਿਹਾ ਕੁਝ ਵੀ ਨਹੀਂ ਹੈ ,ਜਿਸ ਕਾਰਨ ਫਿਲਮ ਨੂੰ ਰੋਕਿਆ ਜਾ ਸਕਦਾ ਹੈ। -PTCNews publive-image-
punjabi-singer censor-board sidhu-musewala film-moosa-jatt
Advertisment

Stay updated with the latest news headlines.

Follow us:
Advertisment