Thu, Apr 25, 2024
Whatsapp

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਅਦਾਲਤ ਨੇ ਮੁੜ ਜਾਰੀ ਕੀਤੇ ਸੰਮਨ , ਜਾਣੋਂ ਪੂਰਾ ਮਾਮਲਾ

Written by  Shanker Badra -- December 15th 2020 03:23 PM -- Updated: December 15th 2020 04:08 PM
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਅਦਾਲਤ ਨੇ ਮੁੜ ਜਾਰੀ ਕੀਤੇ ਸੰਮਨ , ਜਾਣੋਂ ਪੂਰਾ ਮਾਮਲਾ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਅਦਾਲਤ ਨੇ ਮੁੜ ਜਾਰੀ ਕੀਤੇ ਸੰਮਨ , ਜਾਣੋਂ ਪੂਰਾ ਮਾਮਲਾ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਅਦਾਲਤ ਨੇ ਮੁੜ ਜਾਰੀ ਕੀਤੇ ਸੰਮਨ , ਜਾਣੋਂ ਪੂਰਾ ਮਾਮਲਾ:ਸੰਗਰੂਰ : ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਇਕ ਵਾਰ ਫ਼ਿਰ ਵਿਵਾਦਾਂ 'ਚ ਘਿਰਦੇ ਨਜ਼ਰ ਆ ਰਹੇ ਹਨ।ਸੰਗਰੂਰ ਦੀ ਇਕ ਅਦਾਲਤ ਨੇ ਮਾਣਹਾਨੀ ਦੇ ਮਾਮਲੇ ਵਿਚ ਇਕ ਵਕੀਲ ਵੱਲੋਂ ਦਾਅਵਾ ਕਰਨ ਉਤੇ ਸਿੱਧੂ ਮੂਸੇਵਾਲਾ ਨੂੰ ਮੁੜ ਤੋਂ ਸੰਮਨ ਜਾਰੀ ਕੀਤਾ ਗਿਆ ਹੈ। ਸਿੱਧੂ ਮੂਸੇਵਾਲਾ ਨੂੰ 5 ਜਨਵਰੀ 2021 ਨੂੰ ਅਦਾਲਤ 'ਚ ਪੇਸ਼ ਹੋਣ ਲਈ ਕਿਹਾ ਗਿਆ ਹੈ। [caption id="attachment_457958" align="aligncenter" width="259"]Sidhu Moose Wala Summons issued to appear in court on 5 January ਪੰਜਾਬੀ ਗਾਇਕਸਿੱਧੂ ਮੂਸੇਵਾਲਾ ਨੂੰ ਅਦਾਲਤ ਨੇਮੁੜ ਜਾਰੀਕੀਤੇ ਸੰਮਨ , ਜਾਣੋਂ ਪੂਰਾ ਮਾਮਲਾ[/caption] ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਅਦਾਲਤ ਨੇ ਇਸ ਮਾਮਲੇ 'ਚ ਸਿੱਧੂ ਮੂਸੇ ਵਾਲਾ ਨੂੰ 27 ਨਵੰਬਰ ਨੂੰ ਸੰਮਨ ਜਾਰੀ ਕੀਤਾ ਸੀ ਅਤੇ ਉਨ੍ਹਾਂ ਨੂੰ 11 ਦਸੰਬਰ ਨੂੰ ਅਦਾਲਤ 'ਚ ਪੇਸ਼ ਹੋਣ ਲਈ ਕਿਹਾ ਗਿਆ ਸੀ ਪਰ ਸੰਮਨ ਤਾਮੀਲ ਨਹੀਂ ਹੋ ਸਕੇ। [caption id="attachment_457961" align="aligncenter" width="400"]Sidhu Moose Wala Summons issued to appear in court on 5 January ਪੰਜਾਬੀ ਗਾਇਕਸਿੱਧੂ ਮੂਸੇਵਾਲਾ ਨੂੰ ਅਦਾਲਤ ਨੇਮੁੜ ਜਾਰੀਕੀਤੇ ਸੰਮਨ , ਜਾਣੋਂ ਪੂਰਾ ਮਾਮਲਾ[/caption] ਦੱਸ ਦੇਈਏ ਕਿ ਮਈ 2020 ਵਿਚ ਗਾਇਕ ਸਿੱਧੂ ਮੂਸੇਵਾਲਾ ਅਤੇ ਹੋਰਨਾਂ ਖ਼ਿਲਾਫ਼ ਜ਼ਿਲ੍ਹਾ ਸੰਗਰੂਰ ਅਤੇ ਬਰਨਾਲਾ ਦੇ ਦੋ ਪੁਲਿਸ ਥਾਣਿਆਂ ਵਿਚ ਦਰਜ ਹੋਏ ਮਾਮਲਿਆਂ ਤੋਂ ਬਾਅਦ ਸਿੱਧੂ ਦੇ ਆਏ ਗੀਤ 'ਸੰਜੂ' ਵਿਚ ਉਨ੍ਹਾਂ ਵਲੋਂ ਵਕੀਲਾਂ ਖ਼ਿਲਾਫ਼ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਕੀਤੀ ਸੀ। [caption id="attachment_457957" align="aligncenter" width="225"]Sidhu Moose Wala Summons issued to appear in court on 5 January ਪੰਜਾਬੀ ਗਾਇਕਸਿੱਧੂ ਮੂਸੇਵਾਲਾ ਨੂੰ ਅਦਾਲਤ ਨੇਮੁੜ ਜਾਰੀਕੀਤੇ ਸੰਮਨ , ਜਾਣੋਂ ਪੂਰਾ ਮਾਮਲਾ[/caption] ਇਸ ਨੂੰ ਲੈ ਕੇ ਸੰਗਰੂਰ ਦੇ ਵਕੀਲ ਗੁਰਿੰਦਰਪਾਲ ਕਰਤਾਰਪੁਰਾ ਨੇ ਇਸ ਨੂੰ ਵਕੀਲ ਭਾਈਚਾਰੇ ਦੇ ਇੱਜਤ ਮਾਣ ਨੂੰ ਠੇਸ ਪਹੁੰਚਾਉਣ ਦੇ ਮਾਮਲੇ 'ਚ ਦੋਸ਼ੀ ਮੰਨਦਿਆਂ ਸਿੱਧੂ ਨੂੰ ਕਾਨੂੰਨੀ ਨੋਟਿਸ ਭੇਜ ਕੇ 50 ਲੱਖ ਰੁਪਏ ਮੁਆਵਜ਼ੇ ਦੀ ਮੰਗ ਕੀਤੀ ਸੀ ਪਰ ਸਿੱਧੂ ਮੂਸੇ ਵਾਲਾ ਨੇ ਕਾਨੂੰਨੀ ਨੋਟਿਸ ਦਾ ਕੋਈ ਜਵਾਬ ਨਹੀਂ ਦਿੱਤਾ, ਜਿਸ ਤੋਂ ਬਾਅਦ ਉਸ ਨੇ ਆਪਣੇ ਵਕੀਲਾਂ ਰਾਹੀਂ ਗਾਇਕ ਮੂਸੇ ਵਾਲਾ, ਨਵਕਰਨ ਬਰਾੜ (ਵੀਡੀਓਗ੍ਰਾਫ਼ਰ) ਮੋਹਾਲੀ, ਗੋਲਡ ਮੀਡੀਆ ਪ੍ਰੋਮੋਟਰ ਤੇ ਯੂਟਿਊਬ ਖ਼ਿਲਾਫ਼ ਅਦਾਲਤ 'ਚ ਦਾਅਵਾ ਪੇਸ਼ ਕਰ ਦਿੱਤਾ। -PTCNews


Top News view more...

Latest News view more...