ਅਮਰੀਕਾ 'ਚ ਇੱਕ ਭਾਰਤੀ-ਅਮਰੀਕਨ ਵਿਅਕਤੀ ਦੀ ਮੌਤ

By Joshi - February 10, 2018 10:02 am

Sikh-American killed, another injured in US shootings: ਅਮਰੀਕਾ 'ਚ ਇੱਕ ਭਾਰਤੀ-ਅਮਰੀਕਨ ਵਿਅਕਤੀ ਦੀ ਮੌਤ ਹੋਣ ਦੀ ਖਬਰ ਹੈ,  ਗਈ ਅਤੇ ਇੱਕ ਹੋਰ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਜਦੋਂ ਇੱਕ ਗੰਨਮੈਨ ਨੇ ਅਮਰੀਕਾ ਦੇ ਜਾਰਜੀਆ ਸਥਿਤ ਦੋ ਸੁਵਿਧਾ ਸਟੋਰਾਂ ਵਿੱਚ ਗੋਲੀ ਚਲਾ ਦਿੱਤੀ।

44 ਸਾਲਾ ਪਰਮਜੀਤ ਸਿੰਘ ਮੰਗਲਵਾਰ ਨੂੰ ਉਸ ਦੇ ਹਾਈ-ਟੈਕ ਕੇਕ ਸਟੌਪ ਆਨ ਬਰਨੇਟ ਫੈਰੀ ਰੋਡ 'ਤੇ ਕਈ ਵਾਰ ਗੋਲੀਆਂ ਮਾਰੀਆਂ ਗਈਆਂ। ਪਰਮਜੀਤ ਸਿੰਘ ਪਟਿਆਲਾ ਜ਼ਿਲੇ ਵਿਚ ਪਿੰਡ ਪਿੱਪਲ ਮੰਗੋਲੀ ਦੇ ਪਿੰਡ ਦਾ ਰਹਿਣ ਵਾਲਾ ਸੀ। ਸਿੰਘ ਹਾਈ ਸਕੂਲ ਦੇ ਦੋ ਵਿਦਿਆਰਥੀਆਂ ਦੇ ਪਿਤਾ ਨੂੰ ਮੌਕੇ 'ਤੇ ਹੀ ਮ੍ਰਿਤਕ ਐਲਾਨ ਕਰ ਦਿੱਤਾ ਗਿਆ।

ਗੰਨਮੈਨ ਦੀ ਪਹਿਚਾਣ 28 ਸਾਲ ਦੇ ਲਾਮਰ ਰਸ਼ੀਦ ਨਿਕੋਲਸਨ ਵਜੋਂ ਹੋਈ ਹੈ।  ਪੁਲਿਸ ਨੇ ਦੱਸਿਆ ਕਿ ਪਹਿਲੀ ਘਟਨਾ ਵਿਚ ਕੋਈ ਲੁੱਟ ਜਾਂ ਝਗੜਾ ਨਹੀਂ ਹੋਇਆ ਸੀ।

ਸਿਰਫ਼ 10 ਮਿੰਟ ਬਾਅਦ ਨਿਕੋਲਸਨ ਨੇ ਏਲਮ ਸਟ੍ਰੀਟ ਫੂਡ ਐਂਡ ਬੇਵੇਰੇਜ ਦੀ ਇਕ ਹੋਰ ਸੁਵਿਧਾ ਸਟੋਰ ਗਿਆ ਅਤੇ 30 ਸਾਲਾ ਕਲਰਕ ਪਾਰਥਿਵ ਪਟੇਲ ਤੋਂ ਪੈਸੇ ਖੋਹ ਕੇ ਉਸ 'ਤੇ ਵੀ ਗੋਲੀ ਚਲਾ ਦਿੱਤੀ।

ਫੌਲੋਡ ਕਾਉਂਟੀ ਮੈਡੀਕਲ ਸੈਂਟਰ ਵਿਚ ਪਟੇਲ ਦੀ ਹਾਲਤ ਗੰਭੀਰ ਦੱਸਿਆ ਜਾ ਰਿਹਾ ਸੀ।

—PTC News

adv-img
adv-img