Advertisment

ਬਿਹਾਰ ਦੇ ਭੋਜਪੁਰ 'ਚ ਦਾਨ ਨਾ ਦੇਣ 'ਤੇ ਸਿੱਖ ਸ਼ਰਧਾਲੂ 'ਤੇ ਭੀੜ ਵੱਲੋਂ ਪਥਰਾਅ, ਕਈ ਜ਼ਖਮੀ

author-image
ਜਸਮੀਤ ਸਿੰਘ
New Update
ਬਿਹਾਰ ਦੇ ਭੋਜਪੁਰ 'ਚ ਦਾਨ ਨਾ ਦੇਣ 'ਤੇ ਸਿੱਖ ਸ਼ਰਧਾਲੂ 'ਤੇ ਭੀੜ ਵੱਲੋਂ ਪਥਰਾਅ, ਕਈ ਜ਼ਖਮੀ
Advertisment
ਬਿਹਾਰ: ਸਿੱਖ ਸ਼ਰਧਾਲੂਆਂ ਦਾ ਇੱਕ ਜੱਥਾ, ਜੋ ਕਿ ਪੰਜਾਬ ਦੇ ਮੋਹਾਲੀ ਵਿੱਚ ਆਪਣੇ ਘਰਾਂ ਨੂੰ ਜਾ ਰਿਹਾ ਸੀ, ਨੂੰ ਬਿਹਾਰ ਦੇ ਭੋਜਪੁਰ ਜ਼ਿਲ੍ਹੇ ਵਿੱਚ ਐਤਵਾਰ ਨੂੰ ਭੀੜ ਦੁਆਰਾ ਪਥਰਾਅ ਤੋਂ ਬਾਅਦ ਸੱਟਾਂ ਲੱਗੀਆਂ। ਸਬ-ਡਿਵੀਜ਼ਨਲ ਪੁਲਿਸ ਅਫਸਰ (SDPO) ਰਾਹੁਲ ਸਿੰਘ ਨੇ ਦੱਸਿਆ,
Advertisment
"ਸਿੱਖ ਸ਼ਰਧਾਲੂ ਪਟਨਾ ਤੋਂ ਮੋਹਾਲੀ ਵਿੱਚ ਆਪਣੇ ਘਰ ਜਾ ਰਹੇ ਸਨ, ਜਿਨ੍ਹਾਂ ਨੂੰ ਐਤਵਾਰ ਨੂੰ ਭੋਜਪੁਰ ਦੇ ਚਾਰਪੋਖਰੀ ਵਿੱਚ ਇੱਕ ਧਾਰਮਿਕ ਰਸਮ ਅਤੇ ਧਾਰਮਿਕ ਸਥਾਨ ਦੀ ਉਸਾਰੀ ਲਈ ਦਾਨ ਨਾ ਦੇਣ ਕਾਰਨ ਭੀੜ ਦੁਆਰਾ ਉਨ੍ਹਾਂ ਦੇ ਵਾਹਨ 'ਤੇ ਪਥਰਾਅ ਕੀਤਾ ਗਿਆ, ਤਾਂ ਉਨ੍ਹਾਂ ਵਿਚੋਂ 6 ਸ਼ਰਧਾਲੂ ਜ਼ਖਮੀ ਹੋ ਗਏ।" ਉਨ੍ਹਾਂ ਅੱਗੇ ਦੱਸਿਆ ਕਿ ਇਹ ਘਟਨਾ ਭੋਜਪੁਰ ਜ਼ਿਲੇ ਦੇ ਚਾਰਪੋਖਰੀ ਥਾਣੇ ਅਧੀਨ ਪੈਂਦੇ ਧਿਆਨੀਟੋਲਾ ਨੇੜੇ ਆਰਾ-ਸਾਸਾਰਾਮ ਰੋਡ 'ਤੇ ਉਸ ਸਮੇਂ ਵਾਪਰੀ ਜਦੋਂ ਸ਼ਰਧਾਲੂ ਪਟਨਾ ਸਥਿਤ ਤਖਤ ਸ੍ਰੀ ਹਰਿਮੰਦਰ ਜੀ ਸਾਹਿਬ ਵਿਖੇ ਮਨਾਏ ਜਾ ਰਹੇ ਪ੍ਰਕਾਸ਼ ਪੁਰਬ 'ਚ ਹਿੱਸਾ ਲੈਣ ਤੋਂ ਬਾਅਦ ਵਾਪਿਸ ਮੋਹਾਲੀ ਪਰਤ ਰਹੇ ਸਨ। publive-image ਪੁਲਿਸ ਅਧਿਕਾਰੀ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭੀੜ ਨੇ ਧਾਰਮਿਕ ਸਥਾਨ ਦੀ ਉਸਾਰੀ ਲਈ ਪੈਸੇ ਦੀ ਮੰਗ ਕੀਤੀ ਅਤੇ ਇਨਕਾਰ ਕਰਨ 'ਤੇ ਉਨ੍ਹਾਂ ਨੇ ਟਰੱਕ ਦੇ ਡਰਾਈਵਰ ਨੂੰ ਬਾਹਰ ਕੱਢ ਲਿਆ ਅਤੇ ਉਸ ਦੀ ਕੁੱਟਮਾਰ ਕੀਤੀ। ਐਸਡੀਪੀਓ ਨੇ ਦੱਸਿਆ, "ਟਰੱਕ ਵਿੱਚ ਸਵਾਰ ਸ਼ਰਧਾਲੂ ਫਿਰ ਉਸ ਦੇ ਬਚਾਅ ਲਈ ਬਾਹਰ ਨਿਕਲ ਆਏ। ਘਟਨਾਵਾਂ ਦੀ ਇਸ ਲੜੀ ਤੋਂ ਬਾਅਦ ਇੱਕ ਸਥਾਨਕ ਭੀੜ ਨੇ ਸਿੱਖ ਸ਼ਰਧਾਲੂਆਂ 'ਤੇ ਪਥਰਾਅ ਕੀਤਾ, ਜਿਸ ਨਾਲ ਬਹੁਤ ਸਾਰੇ ਸ਼ਰਧਾਲੂ ਜ਼ਖਮੀ ਹੋ ਗਏ।"
Advertisment
publive-image ਜ਼ਖਮੀਆਂ ਦਾ ਇਲਾਜ ਚਰਪੋਖਰੀ ਪਬਲਿਕ ਹੈਲਥ ਸੈਂਟਰ (ਪੀ.ਐੱਚ.ਸੀ.) 'ਚ ਕੀਤਾ ਜਾ ਰਿਹਾ ਹੈ। ਐਸਡੀਪੀਓ ਦਾ ਕਹਿਣਾ ਕਿ, "ਪੰਜ ਲੋਕਾਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ ਹੈ।" ਟਰੱਕ ਵਿੱਚ ਸਵਾਰ ਇੱਕ ਸ਼ਰਧਾਲੂ ਨੇ ਦੱਸਿਆ ਕਿ ਟਰੱਕ ਵਿੱਚ ਕੁੱਲ 58 ਲੋਕ ਸਵਾਰ ਸਨ। ਇੱਕ ਹੋਰ ਸ਼ਰਧਾਲੂ ਨੇ ਕਿਹਾ, "ਜਬਰਦਸਤੀ ਪੈਸੇ ਦੇਣ ਤੋਂ ਇਨਕਾਰ ਕਰਨ 'ਤੇ ਭੀੜ ਨੇ ਸਾਡੇ 'ਤੇ ਹਮਲਾ ਕੀਤਾ ਤਾਂ ਘੱਟੋ-ਘੱਟ 6-7 ਲੋਕਾਂ ਨੂੰ ਸੱਟਾਂ ਲੱਗੀਆਂ।" ਪਥਰਾਅ ਵਿੱਚ ਜ਼ਖ਼ਮੀ ਹੋਏ ਵਿਅਕਤੀਆਂ ਦੀ ਪਛਾਣ ਮਨਪ੍ਰੀਤ ਸਿੰਘ, ਬੀਰੇਂਦਰ ਸਿੰਘ, ਹਰਪ੍ਰੀਤ ਸਿੰਘ, ਜਸਵੀਰ ਸਿੰਘ ਅਤੇ ਬਲਵੀਰ ਸਿੰਘ ਵਾਸੀ ਮੁਹਾਲੀ ਵਜੋਂ ਹੋਈ ਹੈ। publive-image - ਏਐਨਆਈ-
punjabi-news bihar punjab stone-pelting latest-updates sikh-devotees bhojpur
Advertisment

Stay updated with the latest news headlines.

Follow us:
Advertisment