Sat, Apr 20, 2024
Whatsapp

ਪਾਵਰ ਲਿਫਟਿੰਗ ਚੈਂਪੀਅਨਸ਼ਿਪ 'ਚ ਭਾਗ ਲੈਣ ਵਾਲੀ ਪਹਿਲੀ ਸਿੱਖ ਲੜਕੀ ਬਣੀ ਕਰਨਜੀਤ ਕੌਰ, ਕੌਮ ਦਾ ਨਾਮ ਮਾਣ ਨਾਲ ਕੀਤਾ ਉੱਚਾ

Written by  Jashan A -- May 10th 2019 03:25 PM -- Updated: May 10th 2019 04:44 PM
ਪਾਵਰ ਲਿਫਟਿੰਗ ਚੈਂਪੀਅਨਸ਼ਿਪ 'ਚ ਭਾਗ ਲੈਣ ਵਾਲੀ ਪਹਿਲੀ ਸਿੱਖ ਲੜਕੀ ਬਣੀ ਕਰਨਜੀਤ ਕੌਰ, ਕੌਮ ਦਾ ਨਾਮ ਮਾਣ ਨਾਲ ਕੀਤਾ ਉੱਚਾ

ਪਾਵਰ ਲਿਫਟਿੰਗ ਚੈਂਪੀਅਨਸ਼ਿਪ 'ਚ ਭਾਗ ਲੈਣ ਵਾਲੀ ਪਹਿਲੀ ਸਿੱਖ ਲੜਕੀ ਬਣੀ ਕਰਨਜੀਤ ਕੌਰ, ਕੌਮ ਦਾ ਨਾਮ ਮਾਣ ਨਾਲ ਕੀਤਾ ਉੱਚਾ

ਪਾਵਰ ਲਿਫਟਿੰਗ ਚੈਂਪੀਅਨਸ਼ਿਪ 'ਚ ਭਾਗ ਲੈਣ ਵਾਲੀ ਪਹਿਲੀ ਸਿੱਖ ਲੜਕੀ ਬਣੀ ਕਰਨਜੀਤ ਕੌਰ, ਕੌਮ ਦਾ ਨਾਮ ਮਾਣ ਨਾਲ ਕੀਤਾ ਉੱਚਾ,ਦੁਨੀਆ ਭਰ 'ਚ ਜਦੋਂ ਵੀ ਕਿਸੇ ਕੌਮ ਦੀ ਗੱਲ ਹੁੰਦੀ ਹੈ ਤਾਂ ਸਿੱਖਾਂ ਦਾ ਸਥਾਨ ਪਹਿਲਾ ਹੁੰਦਾ ਹੈ। ਸਿਰਫ ਇੰਨਾ ਹੀ ਨਹੀਂ, ਜਦੋਂ ਵੀ ਕੋਈ ਦੇਸ਼ ਮੁਸੀਬਤ 'ਚ ਹੁੰਦਾ ਹੈ ਤਾਂ ਮਦਦ ਕਰਨ ਲਈ ਸਭ ਤੋਂ ਪਹਿਲਾਂ ਹੱਥ ਵਧਾਉਣ ਲਈ ਵੀ ਕੌਮ ਹਰਦਮ ਤਿਆਰ ਰਹਿੰਦੀ ਹੈ। [caption id="attachment_293683" align="aligncenter" width="300"]girl ਪਾਵਰ ਲਿਫਟਿੰਗ ਚੈਂਪੀਅਨਸ਼ਿਪ 'ਚ ਭਾਗ ਲੈਣ ਵਾਲੀ ਪਹਿਲੀ ਸਿੱਖ ਲੜਕੀ ਬਣੀ ਕਰਨਜੀਤ ਕੌਰ, ਕੌਮ ਦਾ ਨਾਮ ਮਾਣ ਨਾਲ ਕੀਤਾ ਉੱਚਾ[/caption] ਹੋਰ ਪੜ੍ਹੋ:ਅੰਮ੍ਰਿਤਸਰ ਬੰਬ ਧਮਾਕੇ ‘ਚ ਫੜ੍ਹਿਆ ਗਿਆ ਮੁਲਜ਼ਮ ਬਿਕਰਮਜੀਤ ਸਿੰਘ 5 ਦਿਨਾਂ ਪੁਲਿਸ ਰਿਮਾਂਡ ‘ਤੇ ਚਾਹੇ ਗੱਲ ਬੇਸਹਾਰਾ ਲੋਕਾਂ ਦੀ ਮਦਦ ਕਰਨ ਦੀ ਹੋਵੇ ਜਾਂ ਸੱਭਿਆਚਾਰ ਦੇ ਮਾਣ ਲਈ ਕੁਝ ਕਰਨ ਦੀ, ਸਿੱਖ ਹਮੇਸ਼ਾ ਹਰ ਕਿਸੇ ਤੋਂ ਅੱਗੇ ਹੁੰਦੇ ਹਨ। [caption id="attachment_293684" align="aligncenter" width="300"]girl ਪਾਵਰ ਲਿਫਟਿੰਗ ਚੈਂਪੀਅਨਸ਼ਿਪ 'ਚ ਭਾਗ ਲੈਣ ਵਾਲੀ ਪਹਿਲੀ ਸਿੱਖ ਲੜਕੀ ਬਣੀ ਕਰਨਜੀਤ ਕੌਰ, ਕੌਮ ਦਾ ਨਾਮ ਮਾਣ ਨਾਲ ਕੀਤਾ ਉੱਚਾ[/caption] ਇੱਕ ਵਾਰ ਫਿਰ ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਹੈ, ਜਿੱਥੇ ਇੱਕ ਸਿੱਖ ਲੜਕੀ ਨੇ ਆਪਣੇ ਦੇਸ਼ ਬਰਤਾਨੀਆ ਅਤੇ ਸਿੱਖ ਕੌਮ ਦਾ ਨਾਮ ਪੂਰੀ ਦੁਨੀਆ 'ਚ ਇੱਕ ਵਾਰ ਫਿਰ ਰੌਸ਼ਨ ਕੀਤਾ ਹੈ। ਦਰਅਸਲ, ਕਰਨਜੀਤ ਕੌਰ ਬੈਂਸ ਨਾਮ ਦੀ ਇਹ ਲੜਕੀ ਗੋਲਡ ਮੈਡਲ ਲਈ ਕਲਾਸਿਕ ਪਾਵਰਲਿਫਟਿੰਗ ਚੈਂਪੀਅਨਸ਼ਿਪ 'ਚ ਮੁਕਾਬਲਾ ਕਰਨ ਵਾਲੀ ਪਹਿਲੀ ਸਿੱਖ ਲੜਕੀ ਬਣਨ ਜਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਕਰਨ ਗ੍ਰੇਟ ਬ੍ਰਿਟੇਨ ਦੀ ਨੁਮਾਇੰਦਗੀ ਕਰਨ ਲਈ ਜੂਨ 'ਚ ਸਵੀਡਨ 'ਚ ਵਿਸ਼ਵ ਕਲਾਸੀਕਲ ਪਾਵਰਲਿਫਟਿੰਗ ਚੈਂਪੀਅਨਸ਼ਿਪ ਲਈ ਜਾਵੇਗੀ। ਹੋਰ ਪੜ੍ਹੋ:ਅੱਜ ਤੋਂ ਸ਼ੁਰੂ ਹੋ ਰਿਹੈ GLOBAL KABBADI LEAGUE, ਇਹ ਕਪਤਾਨ ਸੰਭਾਲਣਗੇ ਟੀਮਾਂ ਦੀ ਕਮਾਨ!! [caption id="attachment_293685" align="aligncenter" width="300"]girl ਪਾਵਰ ਲਿਫਟਿੰਗ ਚੈਂਪੀਅਨਸ਼ਿਪ 'ਚ ਭਾਗ ਲੈਣ ਵਾਲੀ ਪਹਿਲੀ ਸਿੱਖ ਲੜਕੀ ਬਣੀ ਕਰਨਜੀਤ ਕੌਰ, ਕੌਮ ਦਾ ਨਾਮ ਮਾਣ ਨਾਲ ਕੀਤਾ ਉੱਚਾ[/caption] ਕਰਨ ਨੇ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੰਦਿਆਂ ਕਿਹਾ ਹੈ ਕਿ 'ਮੈਨੂੰ ਆਪਣੀ ਵਿਰਾਸਤ ਅਤੇ ਮੇਰੀ ਸਭਿਆਚਾਰ 'ਤੇ ਬਹੁਤ ਮਾਣ ਹੈ। 'ਮੈਨੂੰ ਪਤਾ ਹੈ ਕਿ ਮੈਂ ਪਹਿਲੀ ਸਿੱਖ ਲੜਕੀ ਹਾਂ, ਪਰ ਮੈਂ ਯਕੀਨੀ ਤੌਰ' ਤੇ ਆਖਰੀ ਨਹੀਂ ਹੋਣਾ ਚਾਹੁੰਦੀ।'

 
View this post on Instagram
 

Measure the size of ones strength...by the size of ones traps ???

A post shared by Karenjeet Kaur Bains ੴ☬ (@karenjeet_bains) on


ਤੁਹਾਨੂੰ ਦੱਸ ਦੇਈਏ ਕਿ ਕਰਨ ਦੇ ਪਿਤਾ, ਕੁਲਦੀਪ ਵੀ ਇਕ ਪਾਵਰਲਿਫਰ ਹਨ ਅਤੇ ਉਹ ਬਚਪਨ ਤੋਂ ਹੀ ਉਸ ਨੂੰ ਸਿਖਲਾਈ ਦੇ ਰਹੇ ਹਨ। ਕਰਨ ਮੁਤਾਬਕ, ਉਸਦੇ ਪਿਤਾ ਨੇ ਹਰਦਮ ਉਸਦਾ ਹੌਂਸਲਾ ਵਧਾਇਆ ਹੈ। -PTC News

Top News view more...

Latest News view more...