Fri, Apr 19, 2024
Whatsapp

ਦਾਸਤਾਨ-ਏ-ਸ਼ਹਾਦਤ: ਧੰਨ ਮਾਤਾ ਗੁਜਰੀ, ਧੰਨ ਮਾਂ ਦਾ ਸਿਦਕ

Written by  Jashan A -- December 27th 2018 09:32 AM
ਦਾਸਤਾਨ-ਏ-ਸ਼ਹਾਦਤ: ਧੰਨ ਮਾਤਾ ਗੁਜਰੀ, ਧੰਨ ਮਾਂ ਦਾ ਸਿਦਕ

ਦਾਸਤਾਨ-ਏ-ਸ਼ਹਾਦਤ: ਧੰਨ ਮਾਤਾ ਗੁਜਰੀ, ਧੰਨ ਮਾਂ ਦਾ ਸਿਦਕ

ਦਾਸਤਾਨ-ਏ-ਸ਼ਹਾਦਤ: ਧੰਨ ਮਾਤਾ ਗੁਜਰੀ, ਧੰਨ ਮਾਂ ਦਾ ਸਿਦਕ,ਧੰਨ ਮਾਤਾ ਗੁਜਰ ਕੌਰ ਜਿਨ੍ਹਾਂ ਨੂੰ ਮਾਤਾ ਗੁਜਰੀ ਜੀ ਦੇ ਨਾਮ ਨਾਲ ਨਿਵਾਜਿਆਂ ਜਾਂਦਾ ਹੈ। ਜੇਕਰ ਮਾਤਾ ਗੁਜਰੀ ਜੀ ਦੀਆਂ ਕੁਰਬਾਨੀਆਂ ਦੀ ਗੱਲ ਕੀਤੀ ਜਾਵੇ ਤਾਂ ਮਾਤਾ ਗੁਜਰੀ ਜੀ ਨੂੰ ਅੱਠ ਸ਼ਹੀਦੀਆਂ ਦਾ ਯੁੱਗ ਆਖ ਕੇ ਯਾਦ ਕੀਤਾ ਜਾਂਦਾ ਹੈ। ਇਹ ਸਿਰਜਨਹਾਰੀ ਭਾਵ ਮਾਤਾ ਗੁਜਰੀ ਜੀ ਦੁਨੀਆਂ ਵਿਚ ਆਉਣ ਵਾਲੀ ਹਰ ਸ਼ਖ਼ਸੀਅਤ ਤੋਂ ਵਿਲੱਖਣ ਹਨ। ਜੇ ਅਸੀਂ ਸਤਿਯੁਗ, ਤ੍ਰੇਤਾ, ਦੁਆਪਰ ਜਾਂ ਫਿਰ ਚੱਲ ਰਹੇ ਕੁਲਯੁੱਗ ਵੱਲ ਨਜ਼ਰ ਮਾਰੀਏ ਤਾਂ ਅਜਿਹੀ ਬਲੀਦਾਨ ਵਾਲੀ ਸ਼ਖ਼ਸੀਅਤ ਸਾਨੂੰ ਨਹੀਂ ਲੱਭੇਗੀ। [caption id="attachment_233039" align="aligncenter" width="300"]sikh history ਦਾਸਤਾਨ-ਏ-ਸ਼ਹਾਦਤ: ਧੰਨ ਮਾਤਾ ਗੁਜਰੀ, ਧੰਨ ਮਾਂ ਦਾ ਸਿਦਕ[/caption] ਮਾਤਾ ਗੁਜਰੀ ਜੀ ਸ਼ਹੀਦ ਦੀ ਮਾਂ, ਸ਼ਹੀਦ ਦੀ ਪਤਨੀ, ਸ਼ਹੀਦ ਦੀ ਭੈਣ , ਸ਼ਹੀਦਾਂ ਦੀ ਦਾਦੀ ਤੇ ਫੇਰ ਅੱਗੇ ਆਪ ਸ਼ਹੀਦ ਸ਼ਖ਼ਸੀਅਤ। ਸਹਿਣਸ਼ੀਲਤਾ, ਧਰਮ, ਦੇਸ਼, ਕੌਮ ਮਰ ਮਿਟ ਜਾਣ ਦੀ ਮਿਸਾਲ ਹੈ ਮਾਤਾ ਗੁਜਰੀ ਜੀ।ਮਨੁੱਖਤਾ ਦੀ ਭਲਾਈ, ਮਨੁੱਖਤਾ ਦਾ ਦਰਦ ਲਈ ਆਪਣਾ ਹੀ ਨਹੀਂ ਸਗੋਂ ਆਪਣੇ ਜਣੇਆਂ ਦਾ ਵੀ ਖੂਨ ਨਿਛਾਵਰ ਕੀਤਾ। [caption id="attachment_233040" align="aligncenter" width="300"]sikh history ਦਾਸਤਾਨ-ਏ-ਸ਼ਹਾਦਤ: ਧੰਨ ਮਾਤਾ ਗੁਜਰੀ, ਧੰਨ ਮਾਂ ਦਾ ਸਿਦਕ[/caption] ਮਾਤਾ ਗੁਜਰੀ ਕੌਰ ਦਾ ਜਨਮ ੧੬੨੨ ਵਿਚ ਲਾਲ ਚੰਦ ਸੁਭਿੱਖੀ ਦੇ ਘਰ ਕਰਤਾਰਪੁਰ ਵਿਖੇ ਹੋਇਆ। ਸੰਨ ੧੬੩੩ 'ਚ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਵਿਆਹੇ ਗਏ।ਗੋਬਿੰਦ ( ਭਾਵ ਗੁਰੂ ਗੋਬਿੰਦ ਸਿੰਘ ਜੀ ) ਦਾ ਜਨਮ ਹੋਣ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਜਿੱਥੇ ਗੁਰਗੱਦੀ ਅਨੁਸਾਰ ਆਪਣੇ ਕੰਮ ਕਰਦੇ ਸੀ, ਉੱਥੇ ਮਾਤਾ ਗੁਜਰੀ ਆਪਣੇ ਪੁੱਤਰ ਗੋਬਿੰਦ ਜੀ ਨੂੰ ਮਨੋਬਲ ਤੇ ਜਿਸਮਾਨੀ ਤਾਕਤ ਦੇਣ ਲਈ ਗੱਤਕਾਬਾਜੀ, ਤੀਰਅੰਦਾਜ਼ੀ, ਨੇਜ਼ਾਬਾਜ਼ੀ ਅਤੇ ਢਾਲ-ਤਲਵਾਰ ਵਿਚ ਪੂਰਨ ਕਰਨ 'ਚ ਜੁਟੇ ਰਹੇ।ਗੁਰੂ ਤੇਗ ਬਹਾਦੁਰ ਜੀ ਦੀ ਸ਼ਹਾਦਤ ਤੋਂ ਬਾਅਦ ਮਾਤਾ ਜੀ ਨੇ ਇੱਕ ਸੈਨਾਪਤੀ ਦੀ ਤਰ੍ਹਾਂ ਮਨੁੱਖਤਾ ਦੀ ਭਲਾਈ 'ਚ ਡਟੇ ਰਹੇ। [caption id="attachment_233041" align="aligncenter" width="300"]sikh history ਦਾਸਤਾਨ-ਏ-ਸ਼ਹਾਦਤ: ਧੰਨ ਮਾਤਾ ਗੁਜਰੀ, ਧੰਨ ਮਾਂ ਦਾ ਸਿਦਕ[/caption] ਇਸ ਸਮੇਂ ਗੋਬਿੰਦ ਸਿੰਘ ਜੀ ੯ ਸਾਲ ਦੇ ਸਨ। ਪਰ ਹਰ ਸਮੇਂ ਆਪਣੇ ਪੁੱਤਰ ਵਿਚ ਧਰਮ, ਦੇਸ਼ ਤੇ ਮਨੁੱਖਤਾ ਨਾਲ ਪਿਆਰ ਜਗ੍ਹਾ ਗੁਰੂ ਗੋਬਿੰਦ ਸਿੰਘ ਜੀ ਨੂੰ ਇੱਕ ਸੂਰਬੀਰਤਾ ਵਾਲੀ ਕੌਮ ਨੂੰ ਉਜਾਗਰ ਕਰਨ ਲਈ ਪ੍ਰੇਰਿਆ। ਚਾਰੋ ਸਾਹਿਬਜ਼ਾਦਿਆਂ ਵਿਚ ਦ੍ਰਿੜਤਾ ਭਰਨ ਵਿਚ ਮਹੱਤਵਪੂਰਨ ਕੰਮ ਮਾਤਾ ਗੁਜਰੀ ਜੀ ਨੇ ਹੀ ਕੀਤਾ। ਇਹੋ ਕਾਰਨ ਹੈ ਕਿ ਛੋਟੀਆਂ ਜਿੰਦਾਂ ਵਿਚ ਧਰਤ ਤੇ ਦੇਸ਼ ਦੇ ਅੱਗੇ ਕੋਈ ਅਮੀਰੀ ਨੇ ਆ ਕੇ ਅੜਚਣ ਨਾ ਪਾਈ। [caption id="attachment_233042" align="aligncenter" width="300"]sikh history ਦਾਸਤਾਨ-ਏ-ਸ਼ਹਾਦਤ: ਧੰਨ ਮਾਤਾ ਗੁਜਰੀ, ਧੰਨ ਮਾਂ ਦਾ ਸਿਦਕ[/caption] ਦਾਦੀ ਦੀਆਂ ਸਿੱਖਿਆਵਾਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਮੌਤ ਦਾ ਡਰ ਹੀ ਭੁਲਾ ਦਿੱਤਾ ਸੀ। ਕੰਧਾਂ ਵਿਚ ਚਿਣੇ ਗਏ ਪਰ ਕੋਈ ਲੋਭ-ਲਾਲਚ ਉਨ੍ਹਾਂ ਨੂੰ ਨਾ ਜਿਤ ਸਕਿਆ। ਦੁੱਖਾਂ ਵਿਚ ਕਿਤੇ ਵੀ ਨਾ ਥਿੜਕੇ।ਮਾਤਾ ਗੁਜਰੀ ਨੇ ਗੁਰੂ ਮਾਤਾ ਤੇ ਗੁਰੂ ਪਤਨੀ ਹੁੰਦੇ ਹੋਇਆਂ ਵੀ ਅੰਤਾਂ ਦੇ ਦੁੱਖ-ਸੁੱਖ ਭੋਗੇ। ੭੯ ਸਾਲ ਦੀ ਉਮਰ ਵਿਚ ਸ਼ਹੀਦੀ ਪਾਈ।ਸੋ ਮਾਤਾ ਗੁਜਰੀ ਸਿੱਖੀ ਦੀ ਢਹਿੰਦੀ ਕਲਾਂ ਨੂੰ ਉਸਾਰੂ ਬਣਾਉਣ ਲਈ ਪੰਥ ਪ੍ਰਦਰਸ਼ਕ ਹਨ। [caption id="attachment_233043" align="aligncenter" width="300"]sikh history ਦਾਸਤਾਨ-ਏ-ਸ਼ਹਾਦਤ: ਧੰਨ ਮਾਤਾ ਗੁਜਰੀ, ਧੰਨ ਮਾਂ ਦਾ ਸਿਦਕ[/caption] ਸ਼ਹੀਦ ਦੀ ਮਾਂ, ਸ਼ਹੀਦ ਦੀ ਪਤਨੀ, ਸ਼ਹੀਦਾਂ ਦੀ ਦਾਦੀ ਨੂੰ ਅੱਜ ਸਰਹਿੰਦ ਦੇ ਠੰਢੇ ਬੁਰਜ ਅਤੇ ਗੁਰਦੁਆਰਾ ਜੋਤੀ ਸਰੂਪ 'ਚ ਸਾਰੀ ਲੋਕਾਈ ਨਤਮਸਤਕ ਹੁੰਦੀ ਹੈ।ਸਿਰਜਨਹਾਰੀ ਮਾਤਾ ਗੁਜਰ ਕੌਰ ਜੀ ਧੰਨ ਕੁਰਬਾਨੀਆਂ ਦੀ ਮੂਰਤ ਮਾਤਾ ਗੁਜਰ ਕੌਰ ਜੀ ਸ਼ਹਿਣਸ਼ੀਲਤਾ ਦੀ ਪੁਜਾਰੀ ਮਾਤਾ ਗੁਜਰ ਕੌਰ ਜੀ ਫੌਜ ਦੀ ਸੈਨਾਪਤੀ ਮਾਤਾ ਗੁਜਰ ਕੌਰ ਜੀ ਸ਼ੇਰਾਂ ਦੀ ਕੌਮ ਦੀ ਵਾਰਿਸ ਮਾਤਾ ਗੁਜਰ ਕੌਰ ਜੀ ਇੱਕ ਬਹਾਦਰ ਮਾਂ ਮਾਤਾ ਗੁਜਰ ਕੌਰ ਜੀ ਨੂੰ ਆਦਾਰਾ ਪੀਟੀਸੀ ਕੋਟਿ ਕੋਟਿ ਪ੍ਰਣਾਮ ਕਰਦਾ ਹੈ। -PTC News


Top News view more...

Latest News view more...