Sat, Apr 20, 2024
Whatsapp

ਦੇਖੋ, ਇਤਨੀ ਛੋਟੀ ਉਮਰ 'ਚ ਸਿੱਖ ਬੱਚਾ ਕਿੰਨ੍ਹੀ ਲਗਨ ਨਾਲ ਗੁਰਬਾਣੀ ਅਤੇ ਤਬਲੇ ਪ੍ਰਤੀ ਆਪਣੀ ਲਗਨ ਵਿਖਾਉਂਦਾ ਹੋਇਆ (ਵੀਡੀਓ)

Written by  Joshi -- July 25th 2018 06:40 AM -- Updated: July 25th 2018 06:55 AM
ਦੇਖੋ, ਇਤਨੀ ਛੋਟੀ ਉਮਰ 'ਚ ਸਿੱਖ ਬੱਚਾ ਕਿੰਨ੍ਹੀ ਲਗਨ ਨਾਲ ਗੁਰਬਾਣੀ ਅਤੇ ਤਬਲੇ ਪ੍ਰਤੀ ਆਪਣੀ ਲਗਨ ਵਿਖਾਉਂਦਾ ਹੋਇਆ (ਵੀਡੀਓ)

ਦੇਖੋ, ਇਤਨੀ ਛੋਟੀ ਉਮਰ 'ਚ ਸਿੱਖ ਬੱਚਾ ਕਿੰਨ੍ਹੀ ਲਗਨ ਨਾਲ ਗੁਰਬਾਣੀ ਅਤੇ ਤਬਲੇ ਪ੍ਰਤੀ ਆਪਣੀ ਲਗਨ ਵਿਖਾਉਂਦਾ ਹੋਇਆ (ਵੀਡੀਓ)

ਅੱਜ ਦੇ ਸਮੇਂ ਵਿੱਚ ਜਿੱਥੇ ਕਈ ਲੋਕਾਂ ਨੇ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਵਿੱਚ ਪ੍ਰਪੱਕ ਬਣਾਉਣ, ਸੰਗੀਤ ਦੀ ਵਿੱਦਿਆ ਲੈਣ ਕਲਚਰਲ ਗਤੀਵਿਧੀਆਂ ਵਾਲੇ ਪਾਸੇ ਲਗਾਇਆ ਹੋਇਆ ਹੈ, ਉੱਥੇ ਇਸ ਵੀਡਿਓ ਵਿਚਲੇ ਬੱਚੇ ਨੂੰ ਉਸਦੇ ਮਾਤਾ ਪਿਤਾ ਨੇ ਸਿੱਖ ਧਰਮ ਵੱਲ ਤੋਰਨ ਅਤੇ ਗੁਰਬਾਣੀ ਵਿਚਾਰ ਅਤੇ ਸਿੱਖ ਧਰਮ ਬਾਰੇ ਗਿਆਨ ਹਾਸਿਲ ਕਰਨ ਵੱਲ ਲਗਾਇਆ ਹੋਇਆ ਹੈ। ਇਸ ਵੀਡਿਓ ਵਿੱਚ ਇਹ ਸਿੱਖ ਬੱਚਾ ਬਹੁਤ ਹੀ ਨਿਮਰਤਾ ਨਾਲ ਗੁਰਬਾਣੀ ਸੁਣਾ ਰਿਹਾ ਹੈ ਅਤੇ ਉਸਦੀ ਵਿਆਖਿਆ ਵੀ ਕਰ ਰਿਹਾ ਹੈ । ਇਹ ਵੀਡਿਓ ਬਾਹਰਲੇ ਮੁਲਕ ਦੀ ਦੱਸੀ ਜਾ ਰਹੀ ਹੈ। ਜਿੱਥੇ ਕਿ ਪੰਜਾਬੀ ਭਾਸ਼ਾ ਅਤੇ ਸਿੱਖ ਧਰਮ ਵੱਲ ਲੋਕਾਂ ਆਪਣੇ ਬੱਚਿਆਂ ਨੂੰ ਪ੍ਰੇਰਿਤ ਕਰਦੇ ਹਨ। ਕੁਝ ਵੀ ਕਹੋ ਇਹ ਵੀਡਿਓ ਬਹੁਤ ਹੀ ਸਲਾਹੀ ਜਾ ਰਹੀ ਹੈ। —PTC News


Top News view more...

Latest News view more...