ਸਿੱਖ ਬਜ਼ੁਰਗ ਨੇ ਮੈਟਰੋ ‘ਚ ਕਰਵਾਈ ਬੱਲੇ-ਬੱਲੇ, ਗੋਰੀਆਂ ਨੂੰ ਵੀ ਭੰਗੜਾ ਪਾਉਣ ਲਈ ਕੀਤਾ ਮਜ਼ਬੂਰ (ਦੇਖੋ ਵੀਡੀਓ)

viral video
ਸਿੱਖ ਬਜ਼ੁਰਗ ਨੇ ਮੈਟਰੋ 'ਚ ਕਰਵਾਈ ਬੱਲੇ-ਬੱਲੇ, ਗੋਰੀਆਂ ਨੂੰ ਵੀ ਭੰਗੜਾ ਪਾਉਣ ਲਈ ਕੀਤਾ ਮਜ਼ਬੂਰ (ਦੇਖੋ ਵੀਡੀਓ)

ਸਿੱਖ ਬਜ਼ੁਰਗ ਨੇ ਮੈਟਰੋ ‘ਚ ਕਰਵਾਈ ਬੱਲੇ-ਬੱਲੇ, ਗੋਰੀਆਂ ਨੂੰ ਵੀ ਭੰਗੜਾ ਪਾਉਣ ਲਈ ਕੀਤਾ ਮਜ਼ਬੂਰ (ਦੇਖੋ ਵੀਡੀਓ)

ਅਕਸਰ ਹੀ ਸੋਸ਼ਲ ਮੀਡੀਆ ‘ਤੇ ਬਹੁਤ ਸਾਰੀਆਂ ਵੀਡੀਓ ਵਾਇਰਲ ਹੁੰਦੀਆਂ ਹਨ, ਜਿੰਨ੍ਹਾਂ ਨੂੰ ਦੇਖ ਕਈ ਵਾਰ ਤਾਂ ਲੋਕਾਂ ਦੇ ਹੋਸ਼ ਉੱਡ ਜਾਂਦੇ ਹਨ ਤੇ ਕਈ ਵਾਰ ਲੋਕਾਂ ਨੂੰ ਬਹੁਤ ਅਨੰਦ ਮਿਲਦਾ ਹੈ। ਅਜਿਹਾ ਹੀ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ‘ਤੇ ਬਹੁਤ ਵਾਇਰਲ ਹੋ ਰਿਹਾ ਹੈ। ਜਿਸ ‘ਚ ਇੱਕ ਪੰਜਾਬੀ ਬਜ਼ੁਰਗ ਭੰਗੜੇ ਪਾ ਰਿਹਾ ਹੈ।

viral video
ਸਿੱਖ ਬਜ਼ੁਰਗ ਨੇ ਮੈਟਰੋ ‘ਚ ਕਰਵਾਈ ਬੱਲੇ-ਬੱਲੇ, ਗੋਰੀਆਂ ਨੂੰ ਵੀ ਭੰਗੜਾ ਪਾਉਣ ਲਈ ਕੀਤਾ ਮਜ਼ਬੂਰ (ਦੇਖੋ ਵੀਡੀਓ)

ਇਹ ਵੀਡੀਓ ਸੋਸ਼ਲ ਮੀਡਿਆ ‘ਤੇ ਬਹੁਤ ਵਾਇਰਲ ਹੋ ਰਹੀ ਹੈ ਅਤੇ ਲੋਕਾਂ ਨੇ ਕਾਮੈਂਟਾਂ ਦੇ ਵਿਚ ਸਰਦਾਰ ਜੀ ਦੀ ਤਾਰੀਫ ਦੇ ਪੁੱਲ ਬੰਨ੍ਹ ਦਿੱਤੇ ਹਨ। ਇਸ ਵੀਡੀਓ ਨੂੰ ਸੋਸ਼ਲ ਮੀਡਿਆ ‘ਤੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਹੋਰ ਪੜ੍ਹੋ:’84 ਮਾਮਲੇ ‘ਤੇ ਸੱਜਣ ਕੁਮਾਰ ਨੂੰ ਬਾਲੀਵੁੱਡ ਤੋਂ ਵੀ ਪਈਆਂ ਲਾਹਣਤਾਂ “ਤੁਸੀਂ ਬੇਸ਼ਰਮੀ ਦੀ ਉਦਾਹਰਣ ਹੋ” – ਗੁਲ ਪਨਾਗ

ਤੁਸੀ ਵੀਡੀਓ ‘ਚ ਦੇਖ ਸਕਦੇ ਹੋ ਕਿ ਸਰਦਾਰ ਜੀ ਬਾਕੀ ਯਾਤਰੀਆਂ ਵਾਂਗ ਮੈਟਰੋ ਵਿਚ ਸਫ਼ਰ ਕਰ ਰਹੇ ਹਨ ਤੇ ਅਚਾਨਕ ਇੱਕ ਖੁਸ਼ੀ ਦੀ ਲਹਿਰ ਉੱਠਦੀ ਹੈ ਤੇ ਪੰਜਾਬੀ ਗਾਇਕ ਗੁਰਨਾਮ ਭੁੱਲਰ ਦਾ ਝਾਂਜਰ ਗੀਤ ਸੁਣਦੇ ਹੀ ਸਰਦਾਰ ਜੀ ਦੇ ਪੈਰ ਥਿਰਕਣ ਲੱਗ ਜਾਂਦੇਹਨ ਤੇ ਇਨ੍ਹਾਂ ਦਾ ਅੰਦਰਲਾ ਖੁਸ਼ਮਿਜ਼ਾਜ਼ ਪੰਜਾਬੀ ਬਾਹਰ ਆ ਜਾਂਦਾ ਹੈ।

 

View this post on Instagram

 

ਬਹਿ ਕੇ ਵੇਖ ਜਵਾਨਾ, ਬਾਬੇ ਭੰਗੜਾ ਪਾਉਂਦੇ ਨੇ #viral #bhangra

A post shared by PTC News (Official) (@ptc_news) on

ਇਸ ਸਰਦਾਰ ਜੀ ਨੂੰ ਡਾਂਸ ਕਰਦੇ ਵੇਖ ਕੇ ਮੈਟਰੋ ‘ਚ ਮੌਜੂਦ ਗੋਰੀਆਂ ਵੀ ਡਾਂਸ ਕਰਨ ਲੱਗ ਪਈਆਂ। ਇਹ ਵੀਡਿਓ ਕਿੱਥੋਂ ਦਾ ਹੈ ਇਹ ਸਾਫ ਨਹੀਂ ਹੋ ਸਕਿਆ ਪਰ ਇਸ ਵੀਡਿਓ ‘ਤੇ ਲੋਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਇਹ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

-PTC News