Thu, Apr 25, 2024
Whatsapp

ਸਿੱਖ ਰੈਫਰੈਂਸ ਲਾਇਬ੍ਰੇਰੀ ਮਾਮਲੇ ’ਤੇ ਬਣਾਈ ਕਮੇਟੀ ਦੀ ਹੋਈ ਮੀਟਿੰਗ , ਅਗਲੀ ਮੀਟਿੰਗ 'ਚ ਮੁਕੰਮਲ ਤੱਥ ਜਨਤਕ ਕਰਾਂਗੇ : ਪ੍ਰੋ. ਬਡੂੰਗਰ

Written by  Shanker Badra -- July 10th 2019 05:26 PM -- Updated: July 10th 2019 05:30 PM
ਸਿੱਖ ਰੈਫਰੈਂਸ ਲਾਇਬ੍ਰੇਰੀ ਮਾਮਲੇ ’ਤੇ ਬਣਾਈ ਕਮੇਟੀ ਦੀ ਹੋਈ ਮੀਟਿੰਗ , ਅਗਲੀ ਮੀਟਿੰਗ 'ਚ ਮੁਕੰਮਲ ਤੱਥ ਜਨਤਕ ਕਰਾਂਗੇ : ਪ੍ਰੋ. ਬਡੂੰਗਰ

ਸਿੱਖ ਰੈਫਰੈਂਸ ਲਾਇਬ੍ਰੇਰੀ ਮਾਮਲੇ ’ਤੇ ਬਣਾਈ ਕਮੇਟੀ ਦੀ ਹੋਈ ਮੀਟਿੰਗ , ਅਗਲੀ ਮੀਟਿੰਗ 'ਚ ਮੁਕੰਮਲ ਤੱਥ ਜਨਤਕ ਕਰਾਂਗੇ : ਪ੍ਰੋ. ਬਡੂੰਗਰ

ਸਿੱਖ ਰੈਫਰੈਂਸ ਲਾਇਬ੍ਰੇਰੀ ਮਾਮਲੇ ’ਤੇ ਬਣਾਈ ਕਮੇਟੀ ਦੀ ਹੋਈ ਮੀਟਿੰਗ , ਅਗਲੀ ਮੀਟਿੰਗ 'ਚ ਮੁਕੰਮਲ ਤੱਥ ਜਨਤਕ ਕਰਾਂਗੇ : ਪ੍ਰੋ. ਬਡੂੰਗਰ:ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਸਿੱਖ ਰੈਫਰੈਂਸ ਲਾਇਬ੍ਰੇਰੀ ਮਾਮਲੇ ਸਬੰਧੀ ਬਣਾਈ ਗਈ ਕਮੇਟੀ ਦੀ ਇਕੱਤਰਤਾ ਅੱਜ ਇਥੇ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਵਿਖੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੀ ਅਗਵਾਈ ਵਿਚ ਹੋਈ, ਜਿਸ ਵਿਚ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਮੁੱਖ ਸਕੱਤਰ ਡਾ. ਰੂਪ ਸਿੰਘ, ਸਾਬਕਾ ਸਕੱਤਰ ਦਲਮੇਘ ਸਿੰਘ ਅਤੇ ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾ ਕੋਹਨਾ (ਕੋਆਰਡੀਨੇਟਰ) ਸ਼ਾਮਲ ਹੋਏ। ਇਸ ਮੀਟਿੰਗ ਦੌਰਾਨ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਜੂਨ 1984 ਦੌਰਾਨ ਭਾਰਤੀ ਫ਼ੌਜ ਵੱਲੋਂ ਚੁੱਕੇ ਗਏ ਸਾਹਿਤਕ ਖ਼ਜ਼ਾਨੇ ਸਬੰਧੀ ਵਿਚਾਰ-ਚਰਚਾ ਕੀਤੀ ਗਈ। [caption id="attachment_316903" align="aligncenter" width="300"]Sikh Reference Library meeting matter committee Meeting ਸਿੱਖ ਰੈਫਰੈਂਸ ਲਾਇਬ੍ਰੇਰੀ ਮਾਮਲੇ ’ਤੇ ਬਣਾਈ ਕਮੇਟੀ ਦੀ ਹੋਈ ਮੀਟਿੰਗ , ਅਗਲੀ ਮੀਟਿੰਗ 'ਚ ਮੁਕੰਮਲ ਤੱਥ ਜਨਤਕ ਕਰਾਂਗੇ : ਪ੍ਰੋ. ਬਡੂੰਗਰ[/caption] ਇਸ ਬਾਰੇ ਜਾਣਕਾਰੀ ਦਿੰਦਿਆਂ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਦੱਸਿਆ ਕਿ ਫਿਲਹਾਲ ਮੁੱਢਲੇ ਤੌਰ ’ਤੇ ਜਾਂਚ ਆਰੰਭੀ ਗਈ ਹੈ ਅਤੇ ਇਸ ਸਬੰਧੀ ਅਗਲੀ ਇਕੱਤਰਤਾ 19 ਜੁਲਾਈ ਨੂੰ ਕੀਤੀ ਜਾਵੇਗੀ। ਉਨ੍ਹਾਂ ਆਖਿਆ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਸਮੇਂ ਦੀ ਕੇਂਦਰੀ ਸਰਕਾਰ ਨੇ ਤਬਾਹ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਅਤੇ ਸ਼੍ਰੋਮਣੀ ਕਮੇਟੀ ਨੇ ਇਸ ਨੂੰ ਮੁੜ ਸਥਾਪਤ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ 6 ਜੂਨ ਤੋਂ ਪਹਿਲਾਂ ਅਤੇ ਬਾਅਦ ਦੀ ਸਥਿਤੀ ਬਾਰੇ ਜਾਣਨ ਲਈ ਪੜਚੋਲ ਕਰੇਗੀ, ਜਿਸ ਮਗਰੋਂ ਸਿੱਖ ਜਗਤ ਨੂੰ ਨਿਰਪੱਖ ਤੱਥ ਦੱਸੇ ਜਾਣਗੇ। [caption id="attachment_316902" align="aligncenter" width="300"]Sikh Reference Library meeting matter committee Meeting ਸਿੱਖ ਰੈਫਰੈਂਸ ਲਾਇਬ੍ਰੇਰੀ ਮਾਮਲੇ ’ਤੇ ਬਣਾਈ ਕਮੇਟੀ ਦੀ ਹੋਈ ਮੀਟਿੰਗ , ਅਗਲੀ ਮੀਟਿੰਗ 'ਚ ਮੁਕੰਮਲ ਤੱਥ ਜਨਤਕ ਕਰਾਂਗੇ : ਪ੍ਰੋ. ਬਡੂੰਗਰ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਸੁਲਤਾਨਪੁਰ ਲੋਧੀ ਨਗਰ ਕੌਂਸਲ ਦੇ ਪ੍ਰਧਾਨ ਸਮੇਤ ਹੋਰ ਮੈਂਬਰ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ ਉਨ੍ਹਾਂ ਇਹ ਵੀ ਕਿਹਾ ਕਿ ਵਿਦੇਸ਼ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਹੱਥ ਲਿਖਤ ਸਰੂਪ ਜਾਣ ਦੇ ਦੋਸ਼ਾਂ ਬਾਰੇ ਵੀ ਜਾਂਚ ਕੀਤੀ ਜਾਵੇਗੀ। ਪ੍ਰੋ. ਬਡੂੰਗਰ ਨੇ ਕਿਹਾ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਨ ਲਈ ਲਾਇਬ੍ਰੇਰੀ ਨਾਲ ਸਬੰਧਤ ਰਹੀਆਂ ਸ਼ਖ਼ਸੀਅਤਾਂ ਨੂੰ 19 ਜੁਲਾਈ ਦੀ ਇਕੱਤਰਤਾ ਵਿਚ ਬੁਲਾ ਕੇ ਉਨ੍ਹਾਂ ਪਾਸੋਂ ਜਾਣਕਾਰੀ ਹਾਸਲ ਕੀਤੀ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਸਕੱਤਰ ਮਹਿੰਦਰ ਸਿੰਘ ਆਹਲੀ ਤੇ ਬਲਵਿੰਦਰ ਸਿੰਘ ਜੌੜਾਸਿੰਘਾ ਵੀ ਮੌਜੂਦ ਸਨ। -PTCNews


Top News view more...

Latest News view more...