New Update
Sikh saved boy with the help of his turban in Punjab: ਜਦੋ ਜਦੋ ਵੀ ਮੁਸੀਬਤਾਂ ਆਈਆਂ ਸਿੱਖ ਹਮੇਸ਼ਾ ਹੀ ਮਦਦ ਲਈ ਅੱਗੇ ਆਏ ਹਨ। ਅਜਿਹੀ ਘਟਨਾ ਲੁਧਿਆਣੇ ਵਿੱਚ ਸਾਹਮਣੇ ਆਈ ਹੈ, ਜਿੱਥੇ ਇੱਕ ਸਿੱਖ ਨੇ ਆਪਣੀ ਪੱਗ ਦੇ ਸਹਾਰੇ ਨਾਲਨੌਜਵਾਨ ਦੀ ਜਾਨ ਬਚਾਈ ਹੈ। ਕਹਿੰਦੇ ਹਨ ਡੁੱਬਦੇ ਨੂੰ ਤਿਣਕੇ ਦਾ ਸਹਾਰਾ ਪਰ ਇੱਥੇ ਡੁੱਬਦੇ ਨੂੰ ਪੱਗ ਦਾ ਸਹਾਰਾ ਮਿਲਿਆ ਹੈ।
ਇਹ ਘਟਨਾ ਉਸ ਸਮੇਂ ਦੀ ਜਦੋ ਇੱਕ ਨੌਜਵਾਨ ਵੱਲੋਂ ਸਿੱਧਵਾਂ ਨਹਿਰ ਵਿੱਚ ਡੁੱਬ ਰਹੇ ਇੱਕ ਲੜਕੇ ਨੂੰ ਆਪਣੀ ਪੱਗ ਦੇ ਸਹਾਰੇ ਨਾਲ ਬਚਾ ਲਿਆ ।
Sikh saved boy with the help of his turban in Punjab: ਦਰਅਸਲ ਸਿੱਖ ਨੌਜਵਾਨ ਨੇ ਕਿਸੇ ਲੜਕੇ ਨੂੰ ਨਹਿਰ ਵਿੱਚ ਡੁੱਬਦਿਆਂ ਵੇਖਦਿਆਂ ਹੀ ਉਸ ਨੇ ਬੜੀ ਫੁਰਤੀ ਨਾਲ ਆਪਣੀ ਪੱਗ ਦੇ ਸਹਾਰੇ ਨਾਲ ਡੁੱਬਦੇ ਹੋਏ ਨੌਜਵਾਨ ਨੂੰ ਬਾਹਰ ਕੱਢ ਲਿਆ।
ਨਹਿਰ ਵਿੱਚ ਡਿੱਗਣ ਵਾਲੇ ਲੜਕੇ ਦਾ ਨਸ਼ਾ ਕੀਤਾ ਹੋਇਆ ਸੀ। ਉਹ ਨਹਿਰ ਵਿੱਚੋਂ ਨਿਕਲਦਿਆ ਹੀ ਭੱਜ ਗਿਆ। ਮੰਨਿਆ ਜਾਂਦਾ ਹੈ ਸਿੱਖ ਦੀ ਪੱਗ ਗੁਰੂ ਦੀ ਬਖਸ਼ਿਸ਼ ਹੈ, ਜੋ ਉਸਨੂੰ ਆਪਣੇ ਸਿਰ ਤੋਂ ਵੀ ਕੀਮਤੀ ਹੁੰਦੀ ਹੈ।
ਇਸੇ ਪੱਗ ਨੂੰ ਇਕ ਹੋਰ ਸਿੱਖ ਨੇ ਕਿਸੇ ਦੀ ਜ਼ਿੰਦਗੀ ਨੂੰ ਬਚਾਉਣ ਦਾ ਜ਼ਰੀਆ ਬਣਾਇਆ, ਜਿਸ ਨਾਲ ਇਸ ਨੌਜਵਾਨ ਦੀ ਸ਼ਲਾਘਾ ਹਰ ਪਾਸੇ ਹੋ ਰਹੀ ਹੈ।
—PTC News-