ਸਿੱਖ ਨੌਜਵਾਨ ਨੇ ਬਣਾਇਆ ਅਨੋਖਾ ਵਿਸ਼ਵ ਰਿਕਾਰਡ, 30 ਸਕਿੰਟਾਂ ‘ਚ ਕਰ ਦਿੱਤੀ ਕਮਾਲ

ਸਿੱਖ ਨੌਜਵਾਨ ਨੇ ਬਣਾਇਆ ਅਨੋਖਾ ਵਿਸ਼ਵ ਰਿਕਾਰਡ, 30 ਸਕਿੰਟਾਂ 'ਚ ਕਰ ਦਿੱਤੀ ਕਮਾਲ  

ਸਿੱਖ ਨੌਜਵਾਨ ਨੇ ਬਣਾਇਆ ਅਨੋਖਾ ਵਿਸ਼ਵ ਰਿਕਾਰਡ, 30 ਸਕਿੰਟਾਂ ‘ਚ ਕਰ ਦਿੱਤੀ ਕਮਾਲ:ਨਵੀਂ ਦਿੱਲੀ : ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡਜ਼ ‘ਚ ਆਪਣਾ ਨਾਂ ਦਰਜ ਕਰਵਾ ਇੱਕ ਭਾਰਤੀ ਨੌਜਵਾਨ ਨੇ ਆਪਣਾ, ਦੇਸ਼ ਤੇ ਸਿੱਖ ਕੌਮ ਦਾ ਨਾਂਅ ਮਾਣ ਨਾਲ ਉੱਚਾ ਕੀਤਾ ਹੈ। ਇਹ ਸਿੱਖ ਨੌਜਵਾਨ ਹੈ ਜ਼ੋਰਾਵਰ ਸਿੰਘ, ਜਿਸ ਨੇ ਰੋਲਰ ਸਕੇਟਸ ਪਹਿਨ ਕੇ ਸਕਿੱਪਿੰਗ ਭਾਵ ਰੱਸੀ ਟੱਪਣ ‘ਚ ਵਿਸ਼ਵ ਰਿਕਾਰਡ ਬਣਾਇਆ ਹੈ।

ਸਿੱਖ ਨੌਜਵਾਨ ਨੇ ਬਣਾਇਆ ਅਨੋਖਾ ਵਿਸ਼ਵ ਰਿਕਾਰਡ, 30 ਸਕਿੰਟਾਂ ‘ਚ ਕਰ ਦਿੱਤੀ ਕਮਾਲ

ਜ਼ੋਰਾਵਰ ਸਿੰਘ ਨੇ ਮਹਿਜ਼ 30 ਸੈਕੰਡ ‘ਚ ਰੋਲਰ ਸਕੇਟਸ ਪਹਿਨ ਕੇ 147 ਸਕਿੱਪਸ ਦੇ ਨਾਲ ਨਵਾਂ ਵਿਸ਼ਵ ਰਿਕਾਰਡ ਆਪਣੇ ਨਾਂਅ ‘ਤੇ ਦਰਜ ਕਰਵਾ ਦਿੱਤਾ ਹੈ। ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵੱਲੋਂ ਇਹ ਈਵੈਂਟ 3 ਫਰਵਰੀ 2020 ਨੂੰ ਦਿੱਲੀ ਵਿਖੇ ਕਰਵਾਇਆ ਗਿਆ ਸੀ।

ਸਿੱਖ ਨੌਜਵਾਨ ਨੇ ਬਣਾਇਆ ਅਨੋਖਾ ਵਿਸ਼ਵ ਰਿਕਾਰਡ, 30 ਸਕਿੰਟਾਂ ‘ਚ ਕਰ ਦਿੱਤੀ ਕਮਾਲ

ਰੱਸੀ ਟੱਪਣੀ ਕੋਈ ਬਹੁਤੀ ਵੱਡੀ ਗੱਲ ਨਹੀਂ, ਪਰ 30 ਸੈਕੰਡ ‘ਚ 147 ਵਾਰ ਰੱਸੀ ਟੱਪਣੀ ਕੋਈ ਆਸਾਨ ਕੰਮ ਨਹੀਂ ਤੇ ਉਹ ਵੀ ਉਦੋਂ ਜਦੋਂ ਪੈਰਾਂ ਵਿੱਚ ਰੋਲਰ ਸਕੇਟਸ ਯਾਨੀ ਪਹੀਏ ਲੱਗੇ ਬੂਟ ਪਹਿਨੇ ਹੋਣ। ਇਸ ‘ਚ ਪੈਰ ਵੀ ਤਿਲਕ ਸਕਦਾ ਹੈ, ਅਤੇ ਜੇਕਰ ਜ਼ਰਾ ਜਿਹਾ ਵੀ ਸੰਤੁਲਨ ਵਿਗੜਿਆ ਤਾਂ ਡਿੱਗਣ ਤੇ ਸੱਟ ਲਗਣ ਦਾ ਡਰ ਹੈ ਪਰ ਸਖ਼ਤ ਮਿਹਨਤ ਨਾਲ ਜ਼ੋਰਾਵਰ ਸਿੰਘ ਨੇ ਇਹ ਸੱਚ ਕਰ ਦਿਖਾਇਆ ਹੈ।

ਹਾਲਾਂਕਿ, ਜ਼ੋਰਾਵਰ ਸਿਘ ਪਹਿਲਾਂ ਡਿਸਕਸ ਥਰੋਅਰ ਬਣਨਾ ਚਾਹੁੰਦਾ ਸੀ, ਪਰ ਇੱਕ ਹਾਦਸੇ ਦੀ ਵਜ੍ਹਾ ਨਾਲ ਉਹ ਨਹੀਂ ਬਣ ਸਕਿਆ। ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡਜ਼  ਮੁਤਾਬਿਕ, ਜ਼ੋਰਾਵਰ ਨੇ 13 ਸਾਲਾਂ ਦੀ ਉਮਰੇ ਡਿਸਕਸ ਥ੍ਰੋਅਰ ਵਜੋਂ ਮੁਕਾਬਲਾ ਖੇਡਿਆ, ਪਰ ਇੱਕ ਟ੍ਰੇਨਿੰਗ ਹਾਦਸੇ ਕਾਰਨ ਉਸ ਨੂੰ ਸਲਿੱਪ ਡਿਸਕ ਹੋ ਗਿਆ।

ਡਾਕਟਰਾਂ ਨੇ ਜ਼ੋਰਾਵਰ ਨੂੰ ਕਈ ਮਹੀਨਿਆਂ ਤੱਕ ਆਰਾਮ ਕਰਨ ਦੀ ਸਲਾਹ ਦਿੱਤੀ, ਪਰ ਉਸ ਨੇ ਸਿਰਫ਼ ਇੱਕ ਹਫ਼ਤਾ ਅਰਾਮ ਕਰਨ ਤੋਂ ਬਾਅਦ ਹੀ ਆਪਣੀ ਸਰੀਰਕ ਫਿਟਨੈੱਸ ਬਣਾਈ ਰੱਖਣ ਲਈ ਸਕਿੱਪਿੰਗ ਸਿੱਖਣੀ ਸ਼ੁਰੂ ਕਰ ਦਿੱਤੀ ਤੇ ਉਹ ਰੱਸੀ ਟੱਪਣ ਦੇ ਮੁਕਾਬਲਿਆਂ ‘ਚ ਰੁਚੀ ਦਿਖਾਉਣ ਲੱਗਾ। ਇਸ ਰੁਚੀ ਜ਼ਰੀਏ ਹੀ ਜ਼ੋਰਾਵਰ ਨੇ ਪਹਿਲਾਂ ਰਾਸ਼ਟਰੀ ਚੈਂਪੀਅਨਸ਼ਿਪ ਤੇ ਫਿਰ ਦੱਖਣੀ ਏਸ਼ਿਆਈ ਚੈਂਪੀਅਨਸ਼ਿਪ ‘ਚ ਜਿੱਤ ਦਰਜ ਕੀਤੀ।

ਇਸ ਤੋਂ ਇਲਾਵਾ, 2016 ‘ਚ ਜ਼ੋਰਾਵਰ ਨੇ ਵਰਲਡ ਜੰਪ ਰੋਪ ਚੈਂਪੀਅਨਸ਼ਿਪ, ਪੁਰਤਗਾਲ ਵਿਖੇ ਵੀ ਹਿੱਸਾ ਲਿਆ। ਇਸ ਵਿਸ਼ਵ ਚੈਂਪੀਅਨਸ਼ਿਪ ‘ਚ ਵਿਸ਼ਵ ਰਿਕਾਰਡ ਧਾਰਕਾਂ ਨੂੰ ਦੇਖ ਉਸ ਨੂੰ ਪ੍ਰੇਰਨਾ ਮਿਲੀ ਅਤੇ ਉਸ ਨੇ ਸਕਿੱਪਿੰਗ ਲਈ ਹੋਰ ਮਿਹਨਤ ਤੇ ਲਗਨ ਨਾਲ ਅਭਿਆਸ ਸ਼ੁਰੂ ਕੀਤਾ ਤੇ ਅੰਤ ਇਸ ਵਿਸ਼ਵ ਰਿਕਾਰਡ ਨਾਲ ਉਸ ਦੀ ਮਿਹਨਤ ਨੂੰ ਫ਼ਲ ਲੱਗਿਆ ਹੈ।
-PTCNews