Thu, Apr 25, 2024
Whatsapp

ਉਧਾਰ ਦਿੱਤੇ 10 ਹਜ਼ਾਰ ਰੁਪਏ ਮੰਗਣ 'ਤੇ ਨੌਜਵਾਨ ਦੀ ਛਾਤੀ ਵਿਚ ਚਾਕੂ ਮਾਰਕੇ ਮੌਤ ਦੇ ਘਾਟ ਉਤਾਰਿਆ

Written by  Joshi -- March 19th 2018 09:46 PM
ਉਧਾਰ ਦਿੱਤੇ 10 ਹਜ਼ਾਰ ਰੁਪਏ ਮੰਗਣ 'ਤੇ ਨੌਜਵਾਨ ਦੀ ਛਾਤੀ ਵਿਚ ਚਾਕੂ ਮਾਰਕੇ ਮੌਤ ਦੇ ਘਾਟ ਉਤਾਰਿਆ

ਉਧਾਰ ਦਿੱਤੇ 10 ਹਜ਼ਾਰ ਰੁਪਏ ਮੰਗਣ 'ਤੇ ਨੌਜਵਾਨ ਦੀ ਛਾਤੀ ਵਿਚ ਚਾਕੂ ਮਾਰਕੇ ਮੌਤ ਦੇ ਘਾਟ ਉਤਾਰਿਆ

Sikh youth murdered: ਉਧਾਰ ਦਿੱਤੇ 10 ਹਜ਼ਾਰ ਰੁਪਏ ਮੰਗਣ 'ਤੇ ਸਿੱਖ ਨੌਜਵਾਨ ਦੀ ਛਾਤੀ ਵਿਚ ਚਾਕੂ ਮਾਰਕੇ ਮੌਤ ਦੇ ਘਾਟ ਉਤਾਰਿਆ, ਕਥਿਤ ਦੋਸ਼ੀ ਕਾਬੂ, ਮਾਮਲਾ ਦਰਜ ਮੰਡੀ ਗੋਬਿੰਦਗੜ੍ਹ ਪੁਲਿਸ ਨੇ ਕੁਝ ਹੀ ਘੰਟਿਆਂ ਵਿਚ ਸੁਲਝਾਈ ਕਤਲ ਕੇਸ ਦੀ ਗੁੱਥੀ। ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਵਿਚ ਸਿੱਖ ਨੌਜਵਾਨ ਨੂੰ ਛਾਤੀ ਵਿਚ ਚਾਕੂ ਮਾਰ ਕੇ ਉਸ ਦੇ ਹੀ ਇਕ ਸਾਥੀ ਨੇ ਏਸ ਲਈ ਮੌਤ ਦੇ ਘਾਟ ਉਤਾਰ ਦਿੱਤਾ ਕਿਉਂਕਿ ਮ੍ਰਿਤਕ ਨੇ ਹਮਲਾਵਰ ਨੂੰ ਕਰੀਬ 6 ਮਹੀਨੇ ਪਹਿਲਾਂ ਉਧਾਰ ਦਿੱਤੇ 10 ਹਜ਼ਾਰ ਰੁਪਏ ਦੀ ਮੰਗ ਕੀਤੀ ਸੀ। ਇਸ ਗੱਲ ਦਾ ਖੁਲਾਸਾ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਐਸ.ਪੀ.(ਡੀ) ਸ੍ਰ ਹਰਪਾਲ ਸਿੰਘ ਨੇ ਥਾਣਾ ਮੰਡੀ ਗੋਬਿੰਦਗੜ੍ਹ ਵਿਚ ਸੱਦੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕੀਤਾ। ਥਾਣਾ ਮੰਡੀ ਗੋਬਿੰਦਗੜ੍ਹ ਵਿਚ ਸੱਦੀ ਪ੍ਰੈਸ ਕਾਨਫਰੰਸ ਮੌਕੇ ਐਸ.ਪੀ (ਡੀ) ਹਰਪਾਲ ਸਿੰਘ ਨੇ ਦੱਸਿਆ ਕਿ ਬੀਤੇ ਕੱਲ੍ਹ ਦੇਰ ਸ਼ਾਮ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇੱਥੋਂ ਦੀ ਜਾਲ ਮਾਰਕੀਟ ਵਿਚ ਇਕ ਸਿੱਖ ਨੌਜਵਾਨ ਦੀ ਛਾਤੀ ਵਿਚ ਚਾਕੂ ਮਾਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਜਿਸ ਮਗਰੋਂ ਮੰਡੀ ਗੋਬਿੰਦਗੜ੍ਹ ਪੁਲਿਸ ਨੇ ਕਤਲ ਦਾ ਮੁਕੱਦਮਾ ਦਰਜ਼ ਕਰਕੇ ਮਾਮਲੇ ਦੀ ਤਫਤੀਸ਼ ਆਰੰਭ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਮੁਢਲੀ ਜਾਂਚ ਦੌਰਾਨ ਪਤਾ ਲੱਗਾ ਕਿ ਮ੍ਰਿਤਕ ਬਲਵਿੰਦਰ ਸਿੰਘ ਉਰਫ ਸ਼ੈਂਟੀ ਪੁੱਤਰ ਜਸਵੰਤ ਸਿੰਘ ਵਾਸੀ ਮੁਹੱਲਾ ਡੋਗਰਾ ਸਰਹਿੰਦੀ ਗੇਟ ਪਟਿਆਲਾ, ਹਾਲ ਕਿਰਾਏਦਾਰ ਮੁਹੱਲਾ ਗੁਰੂ ਕੀ ਨਗਰੀ ਮੰਡੀ ਗੋਬਿੰਦਗੜ੍ਹ ਨੇ ਕਥਿੱਤ ਦੋਸ਼ੀ ਗੌਰਵ ਉਰਫ ਹਨੀ ਪੁੱਤਰ ਭਿੰਦਰ ਸਿੰਘ ਵਾਸੀ ਜਾਲ ਮਾਰਕੀਟ ਮੰਡੀ ਗੋਬਿੰਦਗੜ੍ਹ ਨੂੰ ਕਰੀਬ 6ਮਹੀਨੇ ਪਹਿਲਾਂ 10 ਹਜ਼ਾਰ ਰੁਪਏ ਉਧਾਰ ਦਿੱਤੇ ਸਨ। Sikh youth murdered: ਮ੍ਰਿਤਕ ਅਤੇ ਉਸ ਦੀ ਮਾਤਾ ਵੱਲੋਂ ਪੈਸੇ ਮੰਗਣ 'ਤੇ ਉਕਤ ਕਥਿੱਤ ਦੋਸ਼ੀ ਟਾਲ ਮਟੋਲ ਕਰਦਾ ਰਹਿੰਦਾ ਸੀ।  ਹਰਪਾਲ ਸਿੰਘ ਨੇ ਦੱਸਿਆ ਕਿ ੧੮ ਮਾਰਚ ਨੂੰ ਗੌਰਵ ਉਰਫ ਹਨੀ ਦੁਪਹਿਰ ਵੇਲੇ ਬਲਵਿੰਦਰ ਸਿੰਘ ਸੈਂਟੀ ਦੇ ਘਰ ਗਿਆ ਜਿਸ ਪਾਸੋਂ ਮ੍ਰਿਤਕ ਸੈਂਟੀ ਪੈਸਿਆਂ ਦੀ ਮੰਗ ਵੀ ਕੀਤੀ।ਜਿਸ ਮਗਰੋਂ ਦੋਵੇਂ ਸਕੂਟਰ 'ਤੇ ਸਵਾਰ ਹੋ ਕੇ ਚਲੇ ਗਏ ਅਤੇ ਉਨ੍ਹਾਂ ਦੋਵਾਂ ਨੇ ਰਲਕੇ ਸ਼ਰਾਬ ਵੀ ਪੀਤੀ। ਇਸੇ ਦੌਰਾਨ ਦੋਵਾਂ ਵਿਚ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਬਹਿਸ ਹੋ ਗਈ ਅਤੇ ਝਗੜਾ ਹੋ ਗਿਆ। ਜਿਸ ਵਿਚ ਗੌਰਵ ਨਾਮਕ ਨੌਜਵਾਨ ਨੇ ਆਪਣੇ ਹੀ ਸਾਥੀ ਬਲਵਿੰਦਰ ਸਿੰਘ ਸ਼ੈਂਟੀ ਦੀ ਛਾਤੀ ਵਿਚ ਚਾਕੂ ਨਾਲ ਵਾਰ ਕਰ ਦਿੱਤਾ ਜੋ ਸਿੱਧਾ ਸੈਂਟੀ ਦੇ ਦਿਲ ਵਿਚ ਲੱਗਾ ਅਤੇ ਉਸ ਦੀ ਮੌਤ ਹੋ ਗਈ। ਜਾਂਚ ਅਧਿਕਾਰ ਹਰਪਾਲ ਸਿੰਘ ਨੇ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਕਥਿੱਤ ਦੋਸ਼ੀ ਗੌਰਵ ਨੇ ਹੀ ਬਲਵਿੰਦਰ ਸਿੰਘ ਸ਼ੈਂਟੀ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਜਿਸ ਮਗਰੋਂ ਗੌਰਵ ਫਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੀ ਸੀਨੀਅਰ ਕਪਤਾਨ ਪੁਲਿਸ ਮੈਡਮ ਅਲਕਾ ਮੀਣਾ ਦੇ ਦਿਸ਼ਾ ਨਿਰਦੇਸ਼ ਜਾਂਚ ਟੀਮ ਗਠਿਤ ਕੀਤੀ ਜਿਸ ਵਿਚ ਹਰਪਾਲ ਸਿੰਘ ਐਸ.ਪੀ (ਡੀ), ਮਨਪ੍ਰੀਤ ਸਿੰਘ ਡੀ.ਐਸ.ਪੀ ਅਮਲੋਹ, ਸੁਖਬੀਰ ਸਿੰਘ ਐਸ.ਐਚ.ਓ ਮੰਡੀ ਗੋਬਿੰਦਗੜ੍ਹ ਅਤੇ ਕੁਲਜੀਤ ਸਿੰਘ ਐਸ.ਐਚ.ਓ ਥਾਣਾ ਅਮਲੋਹ ਨੂੰ ਸ਼ਾਮਿਲ ਕੀਤਾ ਗਿਆ। ਇਸ ਵਾਰਦਾਤ ਸਬੰਧੀ ਮ੍ਰਿਤਕ ਬਲਵਿੰਦਰ ਸਿੰਘ ਦੀ ਮਾਤਾ ਦਵਿੰਦਰ ਕੌਰ ਪਤਨੀ ਲੇਟ ਜਸਵੰਤ ਸਿੰਘ ਦੇ ਬਿਆਨਾਂ ਤਹਿਤ ਥਾਣਾ ਮੰਡੀ ਗੋਬਿੰਦਗੜ੍ਹ ਵਿਚ ਗੌਰਵ ਉਰਫ ਹਨੀ ਦੇ ਖਿਲਾਫ ਆਈ.ਪੀ ਸੀ ਧਾਰਾ ੩੦੨ ਤਹਿਤ ਕਤਲ ਦਾ ਮੁਕੱਦਮਾ ਕਰਜ਼ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜਾਂਚ ਟੀਮ ਨੇ ਕਤਲ ਦੀ ਗੁੱਥੀ ਸੁਲਝਾਉਣ ਲਈ ਬੜੀ ਬਾਰੀਕੀ ਨਾਲ ਵਿਗਿਆਨਿਕ ਪੱਖੋਂ ਤਫਤੀਸ਼ ਕੀਤੀ ਅਤੇ ਕੁਝ ਹੀ ਘੰਟਿਆਂ ਵਿਚ ਕਤਲ ਕੇਸ ਦੀ ਗੁੱਥੀ ਨੂੰ ਸੁਲਝਾ ਲਿਆ ਗਿਆ। ਐਸ.ਪੀ (ਡੀ) ਨੇ ਦੱਸਿਆ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਗੌਰਵ ਉਰਫ ਹਨੀ ਨੂੰ ਅੱਜ ਲੇਬਰ ਚੌਂਕ ਮੰਡੀ ਗੋਬਿੰਦਗੜ੍ਹ 'ਚੋਂ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਵਾਰਦਾਤ ਵਿਚ ਵਰਤਿਆ ਚਾਕੂ ਅਜੇ ਬਰਾਮਦ ਨਹੀਂ ਹੋਇਆ। —PTC News


Top News view more...

Latest News view more...