Wed, Apr 24, 2024
Whatsapp

ਦੁਨੀਆਂ ਦੇ ਸਭ ਤੋਂ ਲੰਮੇ ਇਸ ਸਿੱਖ ਨੌਜਵਾਨ ਨੇ ਅਮਰੀਕਾ 'ਚ ਪਾਈਆਂ ਧੁੰਮਾਂ

Written by  Jashan A -- March 23rd 2019 08:57 PM -- Updated: March 23rd 2019 09:10 PM
ਦੁਨੀਆਂ ਦੇ ਸਭ ਤੋਂ ਲੰਮੇ ਇਸ ਸਿੱਖ ਨੌਜਵਾਨ ਨੇ ਅਮਰੀਕਾ 'ਚ ਪਾਈਆਂ ਧੁੰਮਾਂ

ਦੁਨੀਆਂ ਦੇ ਸਭ ਤੋਂ ਲੰਮੇ ਇਸ ਸਿੱਖ ਨੌਜਵਾਨ ਨੇ ਅਮਰੀਕਾ 'ਚ ਪਾਈਆਂ ਧੁੰਮਾਂ

ਦੁਨੀਆਂ ਦੇ ਸਭ ਤੋਂ ਲੰਮੇ ਇਸ ਸਿੱਖ ਨੌਜਵਾਨ ਨੇ ਅਮਰੀਕਾ 'ਚ ਪਾਈਆਂ ਧੁੰਮਾਂ,ਅੰਮ੍ਰਿਤਸਰ: ਖਲੀ ਤੋਂ ਵੀ ਲੰਮੇ ਇਸ ਪੰਜਾਬੀ ਨੌਜਵਾਨ ਨੇ ਅਮਰੀਕਾ ਦੀ ਧਰਤੀ ਨੇ ਧੁੰਮਾਂ ਪਾ ਕੇ ਦੇਸ਼ ਤੇ ਪੰਜਾਬ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਜਗਦੀਪ ਸਿੰਘ ਨਾਮ ਦਾ ਇਹ ਨੌਜਵਾਨ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਨਾਲ ਸਬੰਧ ਰੱਖਦਾ ਹੈ। ਸਿੱਖੀ ਬਾਣੇ 'ਚ ਨਜ਼ਰ ਆਉਣ ਵਾਲੇ ਇਸ ਨੌਜਵਾਨ ਨੇ ਭਾਈ ਵੀਰ ਸਿੰਘ ਗਤਕਾ ਪਾਰਟੀ ਨਾਲ ਮਿਲ ਅਮਰੀਕਾ ਗੌਟ ਟੈਲੇਂਟ 'ਚ ਹਿੱਸਾ ਲਿਆ ਤੇ ਗਤਕੇ ਦੇ ਅਜਿਹੇ ਜੌਹਰ ਵਿਖਾਏ ਕਿ ਵੇਖਣ ਵਾਲੇ ਦੰਗ ਰਹਿ ਗਏ। ਹੋਰ ਪੜ੍ਹੋ:ਜੋ ਡਰ ਸੀ ਉਹੀ ਹੋਇਆ, ਟਰੰਪ ਦੇ ਇਸ ਫੈਸਲੇ ਨਾਲ ਹੋਣਗੇ 8,00,000 ਲੋਕ ਡਿਪੋਰਟ! ਆਪਣੀ ਕਲਾ ਦਾ ਪ੍ਰਦਰਸ਼ਨ ਕਰਦਿਆਂ ਜਗਦੀਪ ਨੇ ਪਹਿਲਾ ਰਾਊਂਡ ਪਾਰ ਕਰ ਲਿਆ। ਅੰਮ੍ਰਿਤਸਰ ਪਹੁੰਚੇ ਜਗਦੀਪ ਦਾ ਅਕੈਡਮੀ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਪੇਸ਼ੇ ਵਜੋਂ ਪੰਜਾਬ ਪੁਲਸ 'ਚ ਮੁਲਾਜ਼ਮ ਜਗਦੀਪ ਸਿੰਘ ਖਲੀ ਤੋਂ ਵੀ ਲੰਮਾ ਇਨਸਾਨ ਹੈ ਤੇ ਸ਼ਾਇਦ ਦੁਨੀਆ ਦਾ ਸਭ ਤੋਂ ਲੰਮਾ ਇਨਸਨ ਵੀ ਹੈ। -PTC News


Top News view more...

Latest News view more...