Thu, Apr 25, 2024
Whatsapp

ਸਿੱਕਿਮ 'ਚ ਬੱਦਲ ਫਟਣ ਕਾਰਨ ਹੜ੍ਹ ਜਿਹੇ ਹਾਲਾਤ, ਫਸੇ 300 ਸੈਲਾਨੀ, ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਰਹੀ ਹੈ ਮਦਦ

Written by  Jashan A -- June 20th 2019 01:55 PM
ਸਿੱਕਿਮ 'ਚ ਬੱਦਲ ਫਟਣ ਕਾਰਨ ਹੜ੍ਹ ਜਿਹੇ ਹਾਲਾਤ, ਫਸੇ 300 ਸੈਲਾਨੀ, ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਰਹੀ ਹੈ ਮਦਦ

ਸਿੱਕਿਮ 'ਚ ਬੱਦਲ ਫਟਣ ਕਾਰਨ ਹੜ੍ਹ ਜਿਹੇ ਹਾਲਾਤ, ਫਸੇ 300 ਸੈਲਾਨੀ, ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਰਹੀ ਹੈ ਮਦਦ

ਸਿੱਕਿਮ 'ਚ ਬੱਦਲ ਫਟਣ ਕਾਰਨ ਹੜ੍ਹ ਜਿਹੇ ਹਾਲਾਤ, ਫਸੇ 300 ਸੈਲਾਨੀ, ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਰਹੀ ਹੈ ਮਦਦ,ਸਿੱਕਿਮ: ਪਿਛਲੇ ਦਿਨੀਂ ਉੱਤਰੀ ਸਿੱਕਿਮ 'ਚ ਭਾਰੀ ਬਾਰਿਸ਼ ਅਤੇ ਬੱਦਲ ਫਟਣ ਕਾਰਨ ਕਰੀਬ 300 ਸੈਲਾਨੀ ਉਥੇ ਫਸੇ ਹੋਏ ਹਨ। ਸੋਮਵਾਰ ਨੂੰ ਬੱਦਲ ਫਟਣ ਕਾਰਨ ਭਾਰੀ ਬਾਰਿਸ਼ ਤੋਂ ਬਾਅਦ ਕਈ ਇਲਾਕਿਆਂ 'ਚ ਹੜ੍ਹ ਜਿਹਾ ਮਾਹੌਲ ਬਣ ਗਿਆ ਹੈ। ਕਈ ਇਲਾਕਿਆਂ 'ਚ ਪਾਣੀ ਭਰ ਗਿਆ ਹੈ, ਲੋਕਾਂ ਦਾ ਬਾਹਰ ਨਿਕਲਣਾ ਵੀ ਮੁਸ਼ਕਿਲ ਹੋ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਗੁਰਦੁਆਰਾ ਡਾਂਗਮਾਰ ਸਾਹਿਬ ਚੁੰਗਥਾਂਗ ਦੇ ਨਜ਼ਦੀਕ ਕਰੀਬ 300 ਸੈਲਾਨੀ ਮੁਸੀਬਤ 'ਚ ਫਸੇ ਹੋਏ ਹਨ। ਹੋਰ ਪੜ੍ਹੋ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਹਾਰਾਜਾ ਰਣਜੀਤ ਸਿੰਘ ਦੇ ਇਤਿਹਾਸ ਨੂੰ ਸਕੂਲੀ ਪਾਠਕ੍ਰਮ ’ਚ ਸ਼ਾਮਲ ਕਰਨ ਦੀ ਕੀਤੀ ਮੰਗ ਜਿਨ੍ਹਾਂ ਦੀ ਸਹਾਇਤਾ ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਬਣਦੀ ਮਦਦ ਕੀਤੀ ਜਾ ਰਹੀ ਹੈ।ਕਮੇਟੀ ਵੱਲੋਂ ਉਹਨਾਂ ਨੂੰ ਖਾਣਾ, ਮੈਡੀਕਲ ਸਹਾਇਤਾ ਮੁਹਈਆ ਕਰਵਾਈ ਜਾ ਰਹੀ ਹੈ। ਉਥੇ ਹੀ ਪ੍ਰਸ਼ਾਸਨ ਵੀ ਸੈਲਾਨੀਆਂ ਦੀ ਹਰ ਬਣਦੀ ਮਦਦ ਕਰ ਰਿਹਾ ਹੈ। -PTC News

Top News view more...

Latest News view more...