Thu, Apr 25, 2024
Whatsapp

ਸੋਨਾ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਜਾਰੀ, ਜਾਣੋ ਅੱਜ ਦੇ ਰੇਟ

Written by  Jashan A -- May 05th 2019 02:58 PM
ਸੋਨਾ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਜਾਰੀ, ਜਾਣੋ ਅੱਜ ਦੇ ਰੇਟ

ਸੋਨਾ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਜਾਰੀ, ਜਾਣੋ ਅੱਜ ਦੇ ਰੇਟ

ਸੋਨਾ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਜਾਰੀ, ਜਾਣੋ ਅੱਜ ਦੇ ਰੇਟ,ਨਵੀਂ ਦਿੱਲੀ: ਸੋਨਾ-ਚਾਂਦੀ ਖਰੀਦਣ ਵਾਲਿਆਂ ਲਈ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਦਰਅਸਲ ਇੱਕ ਵਾਰ ਫਿਰ ਤੋਂ ਸੋਨਾ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਦਰਜ ਕੀਤੀ ਗਈ ਹੈ। ਵਿਦੇਸ਼ੀ ਬਾਜ਼ਾਰਾਂ 'ਚ ਰਹੀ ਗਿਰਾਵਟ ਤੇ ਸਥਾਨਕ ਜਿਊਲਰਾਂ ਦੀ ਖਰੀਦਦਾਰੀ ਫਿੱਕੀ ਰਹਿਣ ਨਾਲ ਦਿੱਲੀ ਸਰਾਫਾ ਬਾਜ਼ਾਰ 'ਚ ਇਸ ਹਫਤੇ ਸੋਨਾ 375 ਰੁਪਏ ਸਸਤਾ ਹੋਇਆ। [caption id="attachment_291461" align="aligncenter" width="300"]gold ਸੋਨਾ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਜਾਰੀ, ਜਾਣੋ ਅੱਜ ਦੇ ਰੇਟ[/caption] ਹੋਰ ਪੜ੍ਹੋ:ਦਿੱਲੀ: ਇੱਕ ਵਾਰ ਫਿਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਵਾਧਾ, ਜਾਣੋ ਅੱਜ ਦੇ ਭਾਅ ਉਥੇ ਹੀ ਚਾਂਦੀ ਦੀ ਕੀਮਤ 'ਚ ਵੀ 550 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ ਹੈ। ਦਿੱਲੀ ਸਰਾਫਾ ਬਾਜ਼ਾਰ 'ਚ ਸੋਨੇ ਦੀ ਕੀਮਤ ਪਿਛਲੇ ਹਫਤੇ ਦੀ ਤੁਲਨਾ 'ਚ 375 ਰੁਪਏ ਘੱਟ ਕੇ 32,645 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਬੰਦ ਹੋਈ।

ਨਾਲ ਹੀ ਚਾਂਦੀ 550 ਰੁਪਏ ਦੀ ਗਿਰਾਵਟ ਨਾਲ 38,200 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਹੋਰ ਪੜ੍ਹੋ:ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਵਾਧਾ ਜਾਰੀ, ਲੋਕ ਹੋਏ ਪ੍ਰੇਸ਼ਾਨ [caption id="attachment_291460" align="aligncenter" width="300"]gold ਸੋਨਾ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਜਾਰੀ, ਜਾਣੋ ਅੱਜ ਦੇ ਰੇਟ[/caption] ਬਾਜ਼ਾਰ ਮਾਹਰਾਂ ਮੁਤਾਬਕ, ਅਗਲੇ ਹਫਤੇ ਅਕਸ਼ੈ ਤ੍ਰਿਤੀਆ ਦਾ ਤਿਉਹਾਰ ਹੈ ਤੇ ਉਸ ਵਕਤ ਸੋਨੇ ਦੀ ਖਰੀਦ ਸ਼ੁੱਭ ਮੰਨੀ ਜਾਂਦੀ ਹੈ, ਜਿਸ ਕਾਰਨ ਇਸ ਦੀ ਕੀਮਤ ਵੱਧ ਸਕਦੀ ਹੈ। -PTC News ਹੋਰ ਖਬਰਾਂ ਲਈ ਸਾਡਾ ਯੂ ਟਿਊਬ ਚੈੱਨਲ subscribe ਕਰੋ:


Top News view more...

Latest News view more...