ਸਿਮਰਜੀਤ ਬੈਂਸ ਨੇ ਇਨਸਾਫ ਦੇ ਨਾਮ 'ਤੇ ਮਹਿਲਾ ਨਾਲ ਕਰ ਦਿੱਤਾ ਬਲਾਤਕਾਰ

By Jagroop Kaur - November 17, 2020 2:11 pm

ਬਿਊਰੋ : ਇਨਸਾਫ ਪਾਰਟੀ ਦੇ ਜਰੀਏ ਲੋਕਾਂ ਨੂੰ ਇਨਸਾਫ ਦੇਣ ਦਾ ਭਰੋਸੇ ਦੇਣ ਵਾਲੇ ਇਹ ਨੇ ਸਿਮਰਜੀਤ ਸਿੰਘ ਬੈਂਸ ,ਜੋ ਕਿ ਆਤਮ ਨਗਰ ਤੋਂ ਵਿਧਾਇਕ ਵੀ ਨੇ, ਕਿਹੋ ਜਿਹਾ ਇਨਸਾਫ ਦਿੰਦੇ ਨੇ ਵਿਧਾਇਕ ਸਾਹਿਬ ਇਸ ਦੇ ਕੱਚੇ ਚਿਠੇ ਸ਼ਰੇਆਮ ਫਰੋਲੇ ਜਾ ਰਹੇ ਨੇ ਇਸ ਪੀੜਤਾ ਵਲੋਂ, ਜੋ ਆਈ ਤਾਂ ਇਨਸਾਫ ਦੇ ਲਈ ਸੀ |ਪਰ ਉਸ ਨੂੰ ਵਿਧਾਇਕ ਸਾਹਿਬ ਦੀ ਹਵਸ਼ ਦਾ ਸ਼ਿਕਾਰ ਹੋਣਾ ਪਿਆ।

AAP-LIP rift widens: Bains brothers have anti-Dalit mindset, tweets Arvind Kejriwal | Cities News,The Indian Express

ਲੁਧਿਆਣਾ ਦੀ ਪੀੜਤਾ ਨੇ ਪੀਟੀਸੀ ਨਿਊਜ਼ ਤੇ ਵੱਡੇ ਖੁਲਾਸੇ ਕੀਤੇ ਨੇ, ਤੇ ਇਲਜ਼ਾਮ ਲਗਾਇਆ ਕਿ ਜਦੋਂ ਉਸ ਨੂੰ ਬੈਂਕ ਤੋਂ ਕਰਜ ਦੇ ਆਧਾਰ ਤੇ ਲਏ ਘਰ ਬਚਾਉਣ ਦੀ ਕੋਈ ਉਮੀਦ ਨਾ ਦਿਖੀ ਤਾਂ ਉਨਾਂ ਨੂੰ ਵਿਧਾਇਕ ਬੈਂਸ ਸਾਹਿਬ ਆਸ ਦੀ ਕਿਰਨ ਨਜਰ ਆਏ।ਉਮੀਦ ਤਾਂ ਸੀ ਕਿ ਵਿਧਾਇਕ ਸਾਹਿਬ ਉਸ ਦੀ ਮਦਦ ਕਰਨਗੇ। ਪਰ ਵਿਧਾਇਕ ਸਾਹਿਬ ਦੀ ਨਜਰ ਚ ਤਾਂ ਉਹ ਖਿਡਾਉਣਾ ਜਾਪੀ ,ਜਿਸ ਨਾਲ ਵਿਧਾਇਕ ਸਾਹਿਬ ਨੇ ਜਦੋਂ ਚਾਹਿਆ ਉਸ ਵੇਲੇ ਖੇਡਿਆ।Booked for trespass, MLA Simarjeet Bains flies to Australia - punjab - Hindustan Times

ਆਪਣਾ ਮਨ ਪ੍ਰਚਾਇਆ,ਕਦੇ ਪਾਰਟੀ ਦਫਤਰ ਤੇ ਕਦੇ ਕਿਸੇ ਗੁਆਂਡੀ ਦੇ ਘਰ | ਪੀੜਤਾ ਮੁਤਾਬਿਕ ਉਸਨੇ ਜੋ ਘਰ ਬੈਂਕ ਤੋਂ ਕਰਜ ਲੈਕੇ ਖਰੀਦਿਆ ਸੀ..ਦਰਅਸਲ ਉਸ ਵਿਚ ਪ੍ਰਾਪਰਟੀ ਡੀਲਰ ਵੀ ਇੱਕ ਪੇਚ ਸੀ| ਜਿਸ ਨੇ ਘਰ ਦਾ ਸੌਦਾ ਕਰਵਾਇਆ |ਪਰ ਕਿਸ਼ਤਾਂ ਟੁੱਟਣ ਤੋਂ ਬਾਅਦ ਪੀੜਤਾ ਨੇ ਮਕਾਨ ਨੂੰ ਵੇਚਣਾ ਸਹੀ ਸਮਝਿਆ..ਪਰ ਪ੍ਰਾਪਰਟੀ ਡੀਲਰ ਨੇ ਪੂਰੀ ਰਕਮ ਦੇਣ ਤੋਂ ਪੱਲਾ ਝਾੜਨਾ ਸ਼ੁਰੂ ਕੀਤਾ ਤਾ ਪੀੜਤਾ ਵਿਧਾਇਕ ਸਾਹਿਬ ਦੇ ਪੱਲੇ ਪੈ ਗਈ,ਤੇ ਫਿਰ ਵਿਧਾਇਕ ਸਾਹਿਬ ਨੇ ਮੋਮ ਦੀ ਗੁੱਡੀ ਵਾਂਗ,ਹਰ ਉਸ ਵੇਲੇ ਪਿਘਲਾਉਣ ਦੀ ਕੋਸ਼ਿਸ਼ ਕੀਤੀ |

Quit Congress, we'll project you as CM candidate for 2022: Bains to Sidhu – Punjab Outlook

ਇਸਨਾਫ਼ ਦੇ ਨਾਮ 'ਤੇ ਮਹਿਲਾ ਨਾਲ ਬਲਾਤਕਾਰ
ਜਦੋਂ ਵਿਧਾਇਕ ਸਾਹਿਬ ਨੂੰ ਮੌਕਾ ਮਿਲਿਆ..ਪੀੜਤਾ ਦੇ ਬੋਲ ਦੱਸਦੇ ਨੇ ਕਿ ਕਿਵੇਂ ਉਸ ਦੇ ਸਰੀਰ ਨੂੰ ਨੋਚ ਨੋਚ ਕੇ ਖਾਦਾ ਗਿਆ। ਪੀੜਤਾ ਨੂੰ ਵਿਧਾਇਕ ਖਿਲਾਫ ਕਾਰਵਾਈ ਦੀ ਘੱਟ ਹੀ ਉਮੀਦ ਦਿਖਾਈ ਦੇ ਰਹੀ ਹੈ | ਇਸ ਲਈ ਪੀੜਤਾ ਨੇ ਮੂੰਹੋਂ ਆਤਮਦਾਹ ਕਰਨ ਵਰਗੀ ਚੀਸ ਨਿਕਲ ਰਹੀ ਹੈ|

ਇਲਜ਼ਾਮ ਸਿਆਸਦਾਨ ਤੇ ਸੀ..ਲਿਹਾਜਾ ਸਿਆਸਦਾਨ ਨੇ ਵੀ ਉਹੀ ਰਾਗ ਅਲਾਪਿਆ ਜੋ ਸਿਆਸੀ ਲੋਕ ਵਰਤਦੇ ਨੇ,ਸਾਰੇ ਮਾਮਲੇ ਨੂੰ ਵਿਰੋਧੀਆਂ ਦੀ ਚਾਲ ਕਰਾਰ ਦਿਤਾ |ਪਰ ਵਿਧਾਇਕ ਸਾਹਿਬ ਇਹ ਭੁੱਲ ਚੁੱਕੇ ਨੇ..ਕਿ ਇਹ ਜਨਤਾ ਹੈ ਜੋ ਸਭ ਜਾਣਦੀ ਹੈ।

 

ਇਲਜ਼ਾਮਾਂ ਦੇ ਘੇਰੇ ਵਿਚ ਆਏ ਵਿਧਾਇਕ ਸਾਹਿਬ ਮਾਮਲੇ ਨੂੰ ਸਿਆਸੀ ਚਕਰਵਿਓ ਚ ਉਲਝਾ ਕੇ ਆਪਣਾ ਦਾਮਨ ਸਾਫ ਕਰਨ ਦੀ ਕੋਸ਼ਿਸ਼ ਵਿਚ ਨੇ |ਪਰ ਪੀੜਤਾ ਦੀ ਲੀਰੋ ਲੀਰ ਕੀਤੀ ਗਈ ਇੱਜਤ ਦੇ ਧੱਬੇ ਸਾਫ ਗਵਾਹੀ ਭਰਦੇ ਨੇ ਕਿ ਇਨੇ ਵੱਡੇ ਇਲਜ਼ਾਮ ਬਿਨਾਂ ਕਿਸੇ ਸਬੂਤ, ਸੱਚਾਈ ਦੇ ਲਗਾਉਣੇ ਸੌਖੇ ਨਹੀਂ ਹੁੰਦੇ, ਜੇਕਰ ਸਥਾਨਕ ਪ੍ਰਸਾਸ਼ਨ ਨੇ ਮਾਮਲੇ ਦੀ ਜਾਂਚ ਨੂੰ ਨਿਰਪੱਖ ਕੀਤਾ ਤਾਂ ਵਿਧਾਇਕ ਸਾਹਿਬ ਦੇ ਕਟਹਿਰੇ ਵਿਚ ਖੜਾ ਹੋਣਾ ਯਕੀਨੀ ਹੈ।

ਹੋਰ ਪੜ੍ਹੋ : ਵੇਰਕਾ ਦੀ ਵੱਡੀ ਲਾਪਰਵਾਹੀ , ਲੋਕਾਂ ਨਾਲ ਕੀਤਾ ਜਾ ਰਿਹਾ ਧੋਖਾ

adv-img
adv-img