Fri, Apr 19, 2024
Whatsapp

ਕੀ ਇੱਕ ਗੋਲੀ ਨਾਲ ਠੀਕ ਹੋ ਜਾਵੇਗਾ ਕੋਰੋਨਾ? ਦੁਨੀਆ ਦੇ ਸਭ ਤੋਂ ਵੱਡੇ ਡਾਕਟਰ ਨੇ ਦਿੱਤਾ ਇਹ ਜਵਾਬ

Written by  Baljit Singh -- June 20th 2021 04:44 PM
ਕੀ ਇੱਕ ਗੋਲੀ ਨਾਲ ਠੀਕ ਹੋ ਜਾਵੇਗਾ ਕੋਰੋਨਾ? ਦੁਨੀਆ ਦੇ ਸਭ ਤੋਂ ਵੱਡੇ ਡਾਕਟਰ ਨੇ ਦਿੱਤਾ ਇਹ ਜਵਾਬ

ਕੀ ਇੱਕ ਗੋਲੀ ਨਾਲ ਠੀਕ ਹੋ ਜਾਵੇਗਾ ਕੋਰੋਨਾ? ਦੁਨੀਆ ਦੇ ਸਭ ਤੋਂ ਵੱਡੇ ਡਾਕਟਰ ਨੇ ਦਿੱਤਾ ਇਹ ਜਵਾਬ

ਨਵੀਂ ਦਿੱਲੀ: ਨੈਸ਼ਨਲ ਇੰਸਟੀਚਿਊਟ ਆਫ ਹੈਲਥ ਹੁਣ ਬਿਹਤਰ ਐਂਟੀਵਾਇਰਲ ਡਰੱਗਸ ਬਣਾਉਣ ਉੱਤੇ ਜ਼ੋਰ ਦੇ ਰਹੀ ਹੈ। ਸਿਰਫ ਕੋਵਿਡ-19 ਲਈ ਹੀ ਨਹੀਂ, ਸਗੋਂ ਭਵਿੱਖ ਵਿਚ ਆਉਣ ਵਾਲੀਆਂ ਮਹਾਮਾਰੀਆਂ ਤੋਂ ਬਚਾਅ ਅਤੇ ਇਲਾਜ ਲਈ ਵੀ। ਹਾਲ ਹੀ ਵਿਚ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੀ ਸਰਕਾਰ ਨੇ 3 ਬਿਲੀਅਨ ਡਾਲਰਸ 22,243 ਕਰੋੜ ਰੁਪਏ ਦਾ ਨਿਵੇਸ਼ ਅਮਰੀਕੀ ਰੇਸਕਿਊ ਪਲਾਨ ਵਿਚ ਕਰਨ ਦਾ ਫੈਸਲਾ ਕੀਤਾ ਹੈ। ਤਾਂਕਿ ਕੋਵਿਡ-19 ਮਹਾਮਾਰੀ ਦੇ ਖਿਲਾਫ ਐਂਟੀਵਾਇਰਲ ਡਰੱਗਸ ਨੂੰ ਲੈ ਕੇ ਰਣਨੀਤੀ ਬਣਾਈ ਜਾ ਸਕੇ, ਦਵਾਈਆਂ ਬਣਾਈਆਂ ਜਾ ਸਕਣ। ਯਾਨੀ ਕੋਰੋਨਾ ਤੋਂ ਬਚਾਉਣ ਵਾਲੀ ਗੋਲੀਆਂ। ਪੜੋ ਹੋਰ ਖਬਰਾਂ: ਉੱਤਰਾਖੰਡ: ਭਾਰੀ ਮੀਂਹ ਕਾਰਨ ਵਧਿਆ ਹੜ੍ਹ ਦਾ ਖਤਰਾ, ਯੂਪੀ ਸਮੇਤ 12 ਜ਼ਿਲਿਆਂ ‘ਚ ਰੈੱਡ ਅਲਰਟ ਰਾਸ਼ਟਰਪਤੀ ਜੋਅ ਬਾਈਡੇਨ ਦੇ ਚੀਫ ਮੈਡੀਕਲ ਐਡਵਾਈਜ਼ਰ ਡਾ. ਐਂਥੋਨੀ ਫਾਉਚੀ ਨੇ ਕਿਹਾ ਕਿ ਭਵਿੱਖ ਵਿਚ ਅਜਿਹੀਆਂ ਦਵਾਈਆਂ ਆਉਣਗੀਆਂ ਜੋ ਮੁੰਹ ਨਾਲ ਖਾਧੀਆਂ ਜਾ ਸਕਣਗੀਆਂ। ਇਨ੍ਹਾਂ ਨਾਲ ਕੋਵਿਡ-19 ਤੋਂ ਬਚਾਅ ਮਿਲੇਗਾ। ਨਾਲ ਹੀ ਲੋਕ ਗੰਭੀਰ ਇਨਫੈਕਸ਼ਨ ਜਾਂ ਮੌਤ ਤੋਂ ਬਚਣਗੇ। ਇਨ੍ਹਾਂ ਦਵਾਈਆਂ ਨੂੰ ਤੁਸੀਂ ਆਰਾਮ ਨਾਲ ਘਰ ਵਿਚ ਰੱਖ ਕੇ ਖਾ ਸਕੋਗੇ। ਕਿਉਂਕਿ ਕਿਸੇ ਵੀ ਰੋਗ ਲਈ ਗੋਲੀਆਂ ਸਭ ਤੋਂ ਚੰਗੀਆਂ ਦਵਾਈਆਂ ਹੁੰਦੀਆਂ ਹਨ। ਪੜੋ ਹੋਰ ਖਬਰਾਂ: ਦਿੱਲੀ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, 2.1 ਰਹੀ ਤੀਬਰਤਾ ਅਮਰੀਕੀ ਰੈਸਕਿਊ ਪਲਾਨ ਦਾ ਵੱਡਾ ਹਿੱਸਾ ਕੋਵਿਡ-19 ਡਰੱਗਸ ਦੇ ਰਿਸਰਚ ਵਿਚ ਖਰਚ ਕੀਤਾ ਜਾਵੇਗਾ। 3 ਬਿਲੀਅਨ ਡਾਲਰਸ ਵਿਚੋਂ ਕਰੀਬ 1.2 ਬਿਲੀਅਨ ਡਾਲਰਸ ਯਾਨੀ 8897 ਕਰੋੜ ਰੁਪਏ ਐਂਟੀਵਾਇਰਲ ਡਰੱਗ ਥੈਰੇਪੀ ਨੂੰ ਵਿਕਸਿਤ ਕਰਨ ਲਈ ਦਿੱਤੇ ਗਏ ਹਨ। ਇਹ ਥੈਰੇਪੀ ਸਿਰਫ ਕੋਵਿਡ-19 ਲਈ ਹੀ ਨਹੀਂ, ਇਸ ਵਿਚ ਭਵਿੱਖ ਵਿਚ ਆਉਣ ਵਾਲੀਆਂ ਸੰਭਾਵਿਕ ਮਹਾਮਾਰੀਆਂ ਨੂੰ ਰੋਕਣ ਨਾਲ ਸਬੰਧਤ ਦਵਾਈਆਂ ਨੂੰ ਵਿਕਸਿਤ ਕਰਨ ਦਾ ਕੰਮ ਹੋਵੇਗਾ। ਪੜੋ ਹੋਰ ਖਬਰਾਂ: SC ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ ਰੀਜੇਨਰਾਨ ਕੰਪਨੀ ਵਲੋਂ ਬਣਾਈ ਗਈ ਮੋਨੋਕਲੋਨਲ ਐਂਟੀਬਾਡੀਜ ਵੀ ਇੰਜੈਕਸ਼ਨ ਦੇ ਜਰਿਏ ਨਸਾਂ ਵਿਚ ਪਾਈ ਜਾਂਦੀ ਹੈ। ਜੇਕਰ ਇਹ ਕੋਵਿਡ ਇਨਫੈਕਸ਼ਨ ਦੇ ਪਹਿਲੇ ਲੱਛਣ ਦਿਖਾਉਂਦੇ ਹੋਣ ਤਾਂ Delta ਅਤੇ Kappa ਵੈਰੀਏਂਟ ਤੋਂ ਬਚਾਵ ਮੁਮਕਿਨ ਹੈ। ਚੰਗੀ ਥੈਰੇਪੀ ਉਹ ਹੁੰਦੀ ਹੈ ਜੋ ਕੋਵਿਡ-19 ਦੇ ਇਨਫੈਕਸ਼ਨ ਨੂੰ ਸ਼ੁਰੂਆਤ ਵਿਚ ਹੀ ਠੀਕ ਕਰ ਦੇਵੇ। ਪਰ ਅਜਿਹੀ ਥੈਰੇਪੀ ਨੂੰ ਲੈ ਕੇ ਅਰਬਾਂ ਰੁਪਏ ਦੀ ਜ਼ਰੂਰਤ ਹੁੰਦੀ ਹੈ, ਜਿਸਦੀ ਕਮੀ ਹੋ ਗਈ ਸੀ। ਪੜੋ ਹੋਰ ਖਬਰਾਂ: ਉੱਤਰੀ ਕੋਰੀਆ ਦਾ ਹੋਇਆ ਬੁਰਾ ਹਾਲ, ਇਕ ਕੌਫੀ ਦੀ ਕੀਮਤ 7300 ਰੁਪਏ ਦ ਨਿਊਯਾਰਕ ਟਾਈਮਸ ਵਿਚ ਪ੍ਰਕਾਸ਼ਿਤ ਰਿਪੋਰਟ ਅਨੁਸਾਰ ਦੋ ਦਵਾਈਆਂ ਬਣਾਈਆਂ ਗਈਆਂ, ਜੋ ਕੋਵਿਡ-19 ਇਨਫੈਕਸ਼ਨ ਤੋਂ ਬਚਾਉਣ ਵਿਚ ਮਦਦ ਕਰ ਸਕਦੀਆਂ ਹਨ। ਪਹਿਲੀ ਦਵਾਈ AT - 527 ਹੈ, ਜਿਸ ਨੂੰ ਆਟਿਆ ਫਾਰਮਾਸਿਊਟਿਕਲ ਨੇ ਬਣਾਇਆ ਹੈ। ਇਸ ਨੂੰ ਪਹਿਲਾਂ ਹੈਪਟਾਈਟਿਸ-ਸੀ ਨੂੰ ਠੀਕ ਕਰਨ ਲਈ ਬਣਾਇਆ ਗਿਆ ਸੀ। ਦੂਜੀ ਦਵਾਈ PF - 07321332 ਹੈ। ਇਸ ਨੂੰ ਫਾਇਜਰ ਨੇ ਬਣਾਇਆ ਸੀ। ਫਾਈਜ਼ਰ ਨੇ ਇਸ ਦਵਾਈ ਨੂੰ SARS ਦੇ ਇਲਾਜ ਲਈ ਬਣਾਇਆ ਸੀ। ਜਿਸ ਨੂੰ ਬਾਅਦ ਵਿਚ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਨਾਲ ਲੜਨ ਲਈ ਅਪਡੇਟ ਕੀਤਾ ਗਿਆ। ਫਿਲਹਾਲ ਫਾਈਜ਼ਰ ਦੇ ਰਿਸਰਚਰਸ ਇਸ ਵੈਕਸੀਨ ਨੂੰ ਗੋਲੀਆਂ ਵਿਚ ਬਦਲਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਵਿਚ ਸਮਾਂ ਅਤੇ ਪੈਸੇ ਦੋਵੇਂ ਲੱਗਣਗੇ। ਕਲੀਨਿਕਲ ਟਰਾਇਲਸ ਕਰਨੇ ਪੈਣਗੇ। ਅਜਿਹੇ ਰਿਸਰਚ ਵਿਚ ਰਾਸ਼ਟਰਪਤੀ ਬਾਈਡੇਨ ਵਲੋਂ ਜਾਰੀ ਕੀਤੇ ਗਏ ਪੈਸੀਆਂ ਨਾਲ ਮਦਦ ਮਿਲੇਗੀ। -PTC News


Top News view more...

Latest News view more...