Thu, Apr 18, 2024
Whatsapp

ਪੰਜਾਬ ਦੇ ਇਸ ਸਿੱਖ ਨੌਜਵਾਨ ਨੇ ਪੈਦਾ ਕੀਤੀ ਮਿਸਾਲ, ਆਸਟ੍ਰੇਲੀਅਨ ਹਵਾਈ ਫ਼ੌਜ ਦਾ ਬਣਿਆ ਅਧਿਕਾਰੀ

Written by  Shanker Badra -- January 21st 2021 05:56 PM -- Updated: January 21st 2021 06:01 PM
ਪੰਜਾਬ ਦੇ ਇਸ ਸਿੱਖ ਨੌਜਵਾਨ ਨੇ ਪੈਦਾ ਕੀਤੀ ਮਿਸਾਲ, ਆਸਟ੍ਰੇਲੀਅਨ ਹਵਾਈ ਫ਼ੌਜ ਦਾ ਬਣਿਆ ਅਧਿਕਾਰੀ

ਪੰਜਾਬ ਦੇ ਇਸ ਸਿੱਖ ਨੌਜਵਾਨ ਨੇ ਪੈਦਾ ਕੀਤੀ ਮਿਸਾਲ, ਆਸਟ੍ਰੇਲੀਅਨ ਹਵਾਈ ਫ਼ੌਜ ਦਾ ਬਣਿਆ ਅਧਿਕਾਰੀ

ਫ਼ਿਰੋਜ਼ਪੁਰ : ਦੇਸ਼ਾਂ -ਵਿਦੇਸ਼ਾਂ ਵਿੱਚ ਪੰਜਾਬੀਆਂ ਨੇ ਆਪਣੀ ਜਿੱਤ ਦੇ ਝੰਡੇ ਗੱਡ ਦਿੱਤੇ ਹਨ। ਰੋਜ਼ੀ ਰੋਟੀ ਲਈ ਵਿਦੇਸ਼ਾ ਗਏ ਪੰਜਾਬੀਆਂ ਨੇ ਹਰ ਖੇਤਰਾਂ ਵਿੱਚ ਵੱਡੀਆਂ- ਵੱਡੀਆਂਮੱਲਾਂ ਮਾਰੀਆਂ ਹਨ। ਪੰਜਾਬੀਆਂ ਨੇਹਰ ਖੇਤਰ ਵਿੱਚ ਆਪਣਾ ਨਾਮ ਚਮਕਾਇਆ ਹੈ। ਜਿਸ ਦੀ ਤਾਜ਼ਾ ਉਦਾਰਣਆਸਟ੍ਰੇਲੀਅਨ ਵਿੱਚ ਦੇਖਣ ਨੂੰ ਮਿਲੀ ਹੈ। [caption id="attachment_468224" align="aligncenter" width="300"]Simran Singh Sandhu Royal Australian Air Force officer from Ferozepur district of Punjab ਪੰਜਾਬ ਦੇ ਇਸ ਸਿੱਖ ਨੌਜਵਾਨ ਨੇ ਪੈਦਾ ਕੀਤੀ ਮਿਸਾਲ, ਆਸਟ੍ਰੇਲੀਅਨ ਹਵਾਈ ਫ਼ੌਜ ਦਾ ਬਣਿਆ ਅਧਿਕਾਰੀ[/caption] ਪੜ੍ਹੋ ਹੋਰ ਖ਼ਬਰਾਂ : ਕਿਸਾਨਾਂ ਦਾ ਅੰਦੋਲਨ ਅੱਜ 57ਵੇਂ ਦਿਨ ਵੀ ਜਾਰੀ , ਅੱਜ ਹੋਵੇਗੀ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਅੱਜ ਦੇਸ਼ -ਦੁਨੀਆਂ ਅੰਦਰ ਸਿੱਖਾਂ ਵੱਲੋਂ ਮਿਸਾਲੀ ਮੱਲਾਂ ਮਾਰੀਆਂ ਜਾ ਰਹੀਆਂ ਹਨ। ਜਿਸ ਨਾਲ ਸਿੱਖ ਕੌਮ ਦੀ ਚੜ੍ਹਦੀ ਕਲਾ ਪੂਰੀ ਦੁਨੀਆਂ ਅੰਦਰ ਹੋਰ ਵੀ ਪੁਖਤਾ ਹੋ ਰਹੀ ਹੈ। ਪੰਜਾਬ ਦੇ ਜ਼ਿਲ੍ਹਾ ਫ਼ਿਰੋਜ਼ਪੁਰ ਨਾਲ ਸਬੰਧਿਤ ਸਿਮਰਨ ਸਿੰਘ ਸੰਧੂ ਰਾਇਲ ਆਸਟ੍ਰੇਲੀਅਨ ਹਵਾਈ ਫ਼ੌਜ ਵਿੱਚ ਬਤੌਰ ਮਿਸ਼ਨ ਅਧਿਕਾਰੀ ਨਿਯੁਕਤ ਹੋਇਆ ਹੈ। [caption id="attachment_468226" align="aligncenter" width="300"]Simran Singh Sandhu Royal Australian Air Force officer from Ferozepur district of Punjab ਪੰਜਾਬ ਦੇ ਇਸ ਸਿੱਖ ਨੌਜਵਾਨ ਨੇ ਪੈਦਾ ਕੀਤੀ ਮਿਸਾਲ, ਆਸਟ੍ਰੇਲੀਅਨ ਹਵਾਈ ਫ਼ੌਜ ਦਾ ਬਣਿਆ ਅਧਿਕਾਰੀ[/caption] ਸਿਮਰਨ ਸਿੰਘ ਸੰਧੂ ਦੇ ਪਿਤਾ ਹਰਪਾਲ ਸਿੰਘ ਸੰਧੂ ਅਤੇ ਮਾਤਾ ਰਣਜੀਤ ਕੌਰ ਸੰਧੂ ਪੰਜਾਬ ਦੇ ਜ਼ਿਲ੍ਹਾ ਫ਼ਿਰੋਜ਼ਪੁਰ ਤੋਂ ਸਾਲ 2008 ਵਿੱਚ ਆਸਟ੍ਰੇਲੀਆ ਦੇ ਸ਼ਹਿਰ ਪਰਥ ਵਿੱਚ ਪਰਿਵਾਰ ਸਮੇਤ ਆਏ ਸਨ। ਸਿਮਰਨ ਸੰਧੂ ਨੇ ਪਰਥ ਵਿੱਚ ਪੜ੍ਹਾਈ ਕੀਤੀ ਤੇ ਉਹ 15 ਸਾਲਾਂ ਦੀ ਉਮਰ ਵਿੱਚ ਰਾਇਲ ਐਰੇ ਕਲੱਬ ਪਰਥ ਦੇ ਘਰੇਲੂ ਹਵਾਈ ਅੱਡੇ ਤੋਂ ਸਫ਼ਲ ਉਡਾਣ ਭਰ ਕੇ ਸੋਲੋ ਪਾਇਲਟ ਬਣਿਆ ਸੀ। ਪੜ੍ਹੋ ਹੋਰ ਖ਼ਬਰਾਂ : ਟਰੈਕਟਰ ਪਰੇਡ ਨੂੰ ਲੈ ਕੇ ਕਿਸਾਨਾਂ ਤੇ ਦਿੱਲੀ ਪੁਲਿਸ ਵਿਚਾਲੇ ਮੀਟਿੰਗ ਰਹੀ ਬੇਸਿੱਟਾ [caption id="attachment_468222" align="aligncenter" width="300"]Simran Singh Sandhu Royal Australian Air Force officer from Ferozepur district of Punjab ਪੰਜਾਬ ਦੇ ਇਸ ਸਿੱਖ ਨੌਜਵਾਨ ਨੇ ਪੈਦਾ ਕੀਤੀ ਮਿਸਾਲ, ਆਸਟ੍ਰੇਲੀਅਨ ਹਵਾਈ ਫ਼ੌਜ ਦਾ ਬਣਿਆ ਅਧਿਕਾਰੀ[/caption] ਦੱਸ ਦੇਈਏ ਕਿ 16 ਸਾਲ ਦੀ ਉਮਰ ਵਿੱਚ ਉਸ ਨੇ ਪ੍ਰਾਈਵੇਟ ਪਾਇਲਟ ਲਾਇਸੈਂਸ ਹਾਸਿਲ ਕੀਤਾ ਸੀ। 15 ਜਨਵਰੀ ਨੂੰ ਫ਼ੌਜ ਦੇ ਮੁੱਖ ਹੈੱਡਕੁਆਟਰ ਐਡੀਲੈਂਡ ਵਿਖੇ ਸਿਮਰਨ ਸਿੰਘ ਸੰਧੂ ਨੇ ਸਹੁੰ ਚੁੱਕੀ ਸੀ। ਹੁਣ ਉਹ ਨੌਕਰੀ ਦੌਰਾਨ ਸਿਖਲਾਈ ਲਈ ਤਿੰਨ ਸਾਲਾ ਐਰੋਨੋਟੀਕਲ ਟੈਕਨਾਲੋਜੀ ਡਿਗਰੀ ਪ੍ਰੋਗਰਾਮ ਲਈ ਕੈਨਬਰਾ ਵਿਖੇ ਜਾਵੇਗਾ। -PTCNews


Top News view more...

Latest News view more...