News Ticker

ਸਿਮਰਨਜੀਤ ਮਾਨ ਵੱਲੋਂ ਸਿੱਖਾਂ ਦੇ ਜਮਹੂਰੀ ਹੱਕਾਂ ਵਿੱਚ ਖੜ੍ਹਨ ਦਾ ਸੱਦਾ

By Jasmeet Singh -- September 13, 2022 2:50 pm -- Updated:September 15, 2022 2:54 pm

ਅੰਮ੍ਰਿਤਸਰ, 13 ਸਤੰਬਰ: ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਅਤੇ ਸੰਗਰੂਰ ਤੋਂ ਜੇਤੂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਅੱਜ ਅੰਮ੍ਰਿਤਸਰ ਵਿਖੇ ਪ੍ਰੈਸ ਕਾਨਫਰੰਸ ਕੀਤੀ। ਮੀਡੀਆ ਕਰਮੀਆਂ ਨਾਲ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ 15 ਸਤੰਬਰ 2022 ਨੂੰ ਸਮੁੱਚਾ ਸੰਯੁਕਤ ਰਾਸ਼ਟਰ 'ਜਮਹੂਰੀਅਤ ਦਿਵਸ' ਮਨਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਸੇ ਦਿਨ ਸਾਡੀ ਪਾਰਟੀ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਅਹਿਮ ਕਾਨਫਰੰਸ ਕਰੇਗੀ। ਉਨ੍ਹਾਂ ਕਿਹਾ ਕਿ ਸਾਲ 1925 ਵਿੱਚ ਅੰਗਰੇਜ਼ਾਂ ਵੱਲੋਂ ਸਿੱਖਾਂ ਦੀ ਜਮਹੂਰੀਅਤ ਦੀ ਸਥਾਪਨਾ ਕੀਤੀ ਗਈ ਸੀ ਪਰ ਉਦੋਂ ਬ੍ਰਿਟਿਸ਼ ਰਾਜ ਵਿੱਚ ਕੋਈ ਪਾਰਲੀਮੈਂਟ ਨਹੀਂ ਸੀ। ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਪਹਿਲਾਂ ਜਵਾਹਰ ਲਾਲ ਨਹਿਰੂ ਅਤੇ ਮਹਾਤਮਾ ਗਾਂਧੀ ਨੇ ਸਿੱਖ ਕੌਮ ਨਾਲ ਵਾਅਦਾ ਕੀਤਾ ਸੀ ਕਿ ਆਜ਼ਾਦੀ ਤੋਂ ਬਾਅਦ ਸਿੱਖ ਕੌਮ ਨੂੰ ਸਾਰੇ ਹੱਕ ਮਿਲਣਗੇ ਪਰ ਅਜਿਹਾ ਕੁਝ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਉਸ ਸਮੇਂ ਵੀ ਹਿੰਦੂਤਵ ਦੀ ਸਰਕਾਰ ਸੀ ਅਤੇ ਅੱਜ ਵੀ ਹਿੰਦੂਤਵ ਦੀ ਸਰਕਾਰ ਹੈ, ਸਿੱਖਾਂ ਨਾਲ ਪਹਿਲਾਂ ਵੀ ਅਜਿਹਾ ਹੁੰਦਾ ਸੀ ਅਤੇ ਅੱਜ ਵੀ ਹੁੰਦਾ ਹੈ।

-PTC News

  • Share