ਗਾਇਕਾ ਅਨੁਰਾਧਾ ਪੌਡਵਾਲ ਦੇ ਬੇਟੇ ਦਾ ਦਿਹਾਂਤ , 35 ਸਾਲ ਦੀ ਉਮਰ 'ਚ ਕਿਹਾ ਅਲਵਿਦਾ

By Kaveri Joshi - September 12, 2020 3:09 pm
ਮੁੰਬਈ -ਗਾਇਕਾ ਅਨੁਰਾਧਾ ਪੌਡਵਾਲ ਦੇ ਬੇਟੇ ਦਾ ਦਿਹਾਂਤ , 35 ਸਾਲ ਦੀ ਉਮਰ 'ਚ ਕਿਹਾ ਅਲਵਿਦਾ: ਸਾਲ 2020 ਪੂਰੇ ਸੰਸਾਰ ਲਈ ਅਜੀਬ ਚੜ੍ਹਿਆ ਹੈ। ਜਿੱਥੇ ਕੋਰੋਨਾ ਮਹਾਂਮਾਰੀ ਨੇ ਕਈ ਘਰਾਂ 'ਚ ਨਮੋਸ਼ੀ ਫੈਲਾਈ ਹੈ, ਉੱਥੇ ਫ਼ਿਲਮ ਜਗਤ ਦੀ ਦੁਨੀਆਂ ਵੀ ਸੋਗ ਦੀ ਮਾਰ ਤੋਂ ਨਹੀਂ ਬਚੀ ਹੈ। ਹੁਣ ਤੱਕ ਰਿਸ਼ੀ ਕਪੂਰ, ਇਰਫ਼ਾਨ ਖ਼ਾਨ, ਵਾਜਿਦ ਅਲੀ ਜਿਹੇ ਕਈ ਦਮਦਾਰ ਸਿਤਾਰੇ ਬਿਮਾਰੀ ਦੇ ਚਲਦੇ ਸਾਥੋਂ ਸਦਾ ਲਈ ਗੁਆਚ ਗਏ ਹਨ । ਮਨੋਰੰਜਨ ਜਗਤ ਦੁਖਦਾਈ ਖਬਰ ਮਿਲੀ ਹੈ । ਪਿੱਠਵਰਤੀ/playback ਅਤੇ ਭਗਤੀ ਗੀਤਾਂ ਦੀ ਸੁਪ੍ਰਸਿੱਧ ਗਾਇਕਾ ਅਨੁਰਾਧਾ ਪੌਡਵਾਲ ਦੇ ਬੇਟੇ ਆਦਿਤਯ ਪੌਡਵਾਲ ਇਸ ਦੁਨੀਆਂ ਤੋਂ ਹਮੇਸ਼ਾ ਲਈ ਚੱਲ ਵੱਸੇ ਹਨ । ਉਹਨਾਂ ਨੇ 35 ਸਾਲਾਂ ਦੀ ਉਮਰ 'ਚ ਇਸ ਜਗਤ ਨੂੰ ਅਲਵਿਦਾ ਆਖਿਆ ਹੈ ।
ਦੱਸ ਦੇਈਏ ਕਿ ਅਨੁਰਾਧਾ ਦੇ ਬੇਟੇ ਆਦਿਤਯ ਪੌਡਵਾਲ ਦੇ ਦਿਹਾਂਤ ਨਾਲ ਪੂਰੇ ਪਰਿਵਾਰ 'ਚ ਗ਼ਮਗੀਨ ਮਾਹੌਲ ਪੱਸਰਿਆ ਹੋਇਆ ਹੈ । ਮਿਲੀ ਜਾਣਕਰੀ ਮੁਤਾਬਿਕ ਉਹ ਪਿਛਲੇ ਕਈ ਮਹੀਨਿਆਂ ਤੋਂ ਬਿਮਾਰ ਸਨ ਅਤੇ ਕਿਡਨੀ ਦੀ ਪ੍ਰੇਸ਼ਾਨੀ ਦੇ ਚਲਦੇ ਹਸਪਤਾਲ 'ਚ ਜ਼ੇਰੇ ਇਲਾਜ ਸਨ । ਅੱਜ ਸਵੇਰੇ ਉਹਨਾਂ ਦਾ ਕਿਡਨੀ ਫੇਲ੍ਹ ਹੋ ਜਾਣ ਕਾਰਨ ਦਿਹਾਂਤ ਹੋ ਗਿਆ ।

ਆਦਿਤਯ ਪੌਡਵਾਲ ਦੇ ਦਿਹਾਂਤ 'ਤੇ ਸ਼ੰਕਰ ਮਹਾਂਦੇਵਨ ਨੇ ਸੋਸ਼ਲ ਮੀਡੀਆ 'ਤੇਪੋਸਟ ਕਰਕੇ ਆਪਣਾ ਦੁੱਖ ਵਿਅਕਤ ਕੀਤਾ ਹੈ ।ਉਹਨਾਂ ਨੇ ਆਪਣੀ ਪੋਸਟ 'ਚ ਲਿਖਿਆ ਹੈ ਕਿ ," ਇਹ ਸੁਣ ਕੇ ਬਹੁਤ ਦੁਖੀ ਹਾਂ ।ਸਾਡੇ 'ਚ ਸਾਡੇ ਬੇਹੱਦ ਪਿਆਰੇ ਆਦਿਤਯ ਪੌਡਵਾਲ ਹੁਣ ਨਹੀਂ ਰਹੇ ! ਇਸ ਗੱਲ 'ਤੇ ਮੈਂ ਵਿਸ਼ਵਾਸ ਹੀ ਨਹੀਂ ਕਰ ਪਾ ਰਿਹਾ ! ਕਿੰਨੇ ਕਮਾਲ ਦੇ ਸੰਗੀਤਕਾਰ ਸਨ ਅਤੇ ਕਿੰਨੇ ਪਿਆਰੇ ਇਨਸਾਨ ਸਨ । ਮੈਂ ਹੁਣੇ ਇੱਕ ਗੀਤ ਗਾਇਆ ਸੀ , ਜੋ ਦੋ ਦਿਨ ਪਹਿਲਾਂ ਉਹਨਾਂ ਦੁਆਰਾ ਹੀ ਪ੍ਰੋਗਰਾਮ ਕੀਤਾ ਗਿਆ ਸੀ ਲਵ ਯੂ ਭਾਈ। ...ਤੇਰੀ ਯਾਦ ਆ ਰਹੀ ਹੈ ।
ਇੱਥੇ ਦੱਸਣਯੋਗ ਹੈ ਕਿ ਆਦਿਤਯ ਪੌਡਵਾਲ ਆਪਣੀ ਮਾਂ ਵਾਂਙ ਭਜਨ ਅਤੇ ਭਗਤੀ ਭਾਵ ਵਾਲੇ ਗੀਤ ਵੀ ਗਾਉਂਦੇ ਸਨ , ਇਸਤੋਂ ਇਲਾਵਾ ਉਹ ਸੰਗੀਤ ਵੀ ਕੰਪੋਜ਼ ਕਰਦੇ ਸਨ । ਉਹਨਾਂ ਦਾ ਨਾਮ ਦੇਸ਼ ਦੇ ਸਭ ਤੋਂ ਛੋਟੀ ਉਮਰ ਦੇ ਮਿਊਜ਼ਿਕ ਡਾਇਰੈਕਟਰ ਦੀ ਕੈਟੇਗਰੀ 'ਚ ; ਲਿਮਕਾ ਬੁੱਕ ਆਫ਼ ਰਿਕਾਰਡਜ਼ ' 'ਚ ਸ਼ਾਮਿਲ ਹੈ । ਆਦਿਤਯ ਪੌਡਵਾਲ ਦੇ ਸਦਾ ਲਈ ਤੁਰ ਜਾਣ ਨਾਲ ਪੂਰੇ ਫ਼ਿਲਮੀ ਦੁਨੀਆਂ 'ਚ ਸੋਗ ਦੀ ਲਹਿਰ ਹੈ ।

adv-img
adv-img