Tue, Apr 23, 2024
Whatsapp

ਹੰਸ ਰਾਜ ਹੰਸ ਤੋਂ ਬਾਅਦ ਹੁਣ ਪੌਪ ਗਾਇਕ ਦਲੇਰ ਮਹਿੰਦੀ ਭਾਜਪਾ 'ਚ ਹੋਏ ਸ਼ਾਮਲ

Written by  Shanker Badra -- April 26th 2019 02:21 PM
ਹੰਸ ਰਾਜ ਹੰਸ ਤੋਂ ਬਾਅਦ ਹੁਣ ਪੌਪ ਗਾਇਕ ਦਲੇਰ ਮਹਿੰਦੀ ਭਾਜਪਾ 'ਚ ਹੋਏ ਸ਼ਾਮਲ

ਹੰਸ ਰਾਜ ਹੰਸ ਤੋਂ ਬਾਅਦ ਹੁਣ ਪੌਪ ਗਾਇਕ ਦਲੇਰ ਮਹਿੰਦੀ ਭਾਜਪਾ 'ਚ ਹੋਏ ਸ਼ਾਮਲ

ਹੰਸ ਰਾਜ ਹੰਸ ਤੋਂ ਬਾਅਦ ਹੁਣ ਪੌਪ ਗਾਇਕ ਦਲੇਰ ਮਹਿੰਦੀ ਭਾਜਪਾ 'ਚ ਹੋਏ ਸ਼ਾਮਲ:ਨਵੀਂ ਦਿੱਲੀ : ਪ੍ਰਸਿੱਧ ਸੂਫੀ ਗਾਇਕ ਹੰਸ ਰਾਜ ਹੰਸ ਤੋਂ ਬਾਅਦ ਹੁਣ ਪੌਪ ਗਾਇਕ ਦਲੇਰ ਮਹਿੰਦੀ ਅੱਜ ਭਾਜਪਾ 'ਚ ਸ਼ਾਮਲ ਹੋ ਗਏ ਹਨ।ਉਨ੍ਹਾਂ ਨੇ ਕੇਂਦਰੀ ਮੰਤਰੀ ਵਿਜੇ ਗੋਇਲ ਅਤੇ ਦਿੱਲੀ ਭਾਜਪਾ ਪ੍ਰਧਾਨ ਮਨੋਜ ਤਿਵਾੜੀ ਦੀ ਮੌਜੂਦਗੀ 'ਚ ਭਾਜਪਾ ਦਾ ਪੱਲਾ ਫ਼ੜਿਆ ਹੈ। [caption id="attachment_287828" align="aligncenter" width="276"]Singer Daler Mehndi joins Bharatiya Janata Party (BJP) ਹੰਸ ਰਾਜ ਹੰਸ ਤੋਂ ਬਾਅਦ ਹੁਣ ਪੌਪ ਗਾਇਕ ਦਲੇਰ ਮਹਿੰਦੀ ਭਾਜਪਾ 'ਚ ਹੋਏ ਸ਼ਾਮਲ[/caption] ਇਸ ਦੌਰਾਨ ਦਿੱਲੀ ਵਿਖੇ ਪ੍ਰਸਿੱਧ ਸੂਫੀ ਗਾਇਕ ਹੰਸ ਰਾਜ ਹੰਸ ਦੇ ਬੇਟੇ ਤੇ ਦਲੇਰ ਮਹਿੰਦੀ ਦੇ ਜਵਾਈ ਨਵਰਾਜ ਹੰਸ ਵੀ ਮੌਜੂਦ ਸਨ।ਇਸ ਤੋਂ ਇਲਾਵਾ ਭਾਜਪਾ ਦੇ ਕਈ ਹੋਰ ਆਗੂ ਵੀ ਹਾਜ਼ਿਰ ਸਨ। [caption id="attachment_287827" align="aligncenter" width="300"]Singer Daler Mehndi joins Bharatiya Janata Party (BJP) ਹੰਸ ਰਾਜ ਹੰਸ ਤੋਂ ਬਾਅਦ ਹੁਣ ਪੌਪ ਗਾਇਕ ਦਲੇਰ ਮਹਿੰਦੀ ਭਾਜਪਾ 'ਚ ਹੋਏ ਸ਼ਾਮਲ[/caption] ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪ੍ਰਸਿੱਧ ਸੂਫੀ ਗਾਇਕ ਹੰਸ ਰਾਜ ਹੰਸ , ਅਦਾਕਾਰ ਸਨੀ ਦਿਓਲ ਅਤੇ ਕ੍ਰਿਕੇਟਰ ਗੌਤਮ ਗੰਭੀਰ ਭਾਜਪਾ ਵਿਚ ਸ਼ਾਮਲ ਹੋਏ ਸਨ।ਦਰਅਸਲ 'ਚ ਭਾਰਤੀ ਜਨਤਾ ਪਾਰਟੀ ਨੇ ਉੱਤਰ-ਪੱਛਮੀ ਦਿੱਲੀ ਤੋਂ ਗਾਇਕ ਹੰਸ ਰਾਜ ਹੰਸ ਨੂੰ ਟਿਕਟ ਦੇ ਦਿੱਤੀ ਹੈ।

-PTCNews

Top News view more...

Latest News view more...