ਮਸ਼ਹੂਰ ਗਾਇਕ ਮੀਕਾ ਸਿਘ ਨੇ ਮੰਗੀ ਮੁਆਫ਼ੀ , FWICE ਨੇ ਮੀਕਾ ‘ਤੇ ਲੱਗੀ ਪਾਬੰਦੀ ਹਟਾਈ

Singer Mika Singh apologises for his performance in Pakistan, FWICE withdraws ban
ਮਸ਼ਹੂਰ ਗਾਇਕ ਮੀਕਾ ਸਿਘ ਨੇ ਮੰਗੀ ਮੁਆਫ਼ੀ , FWICE ਨੇ ਮੀਕਾ 'ਤੇ ਲੱਗੀ ਪਾਬੰਦੀ ਹਟਾਈ

ਮਸ਼ਹੂਰ ਗਾਇਕ ਮੀਕਾ ਸਿਘ ਨੇ ਮੰਗੀ ਮੁਆਫ਼ੀ , FWICE ਨੇ ਮੀਕਾ ‘ਤੇ ਲੱਗੀ ਪਾਬੰਦੀ ਹਟਾਈ:ਮੁੰਬਈ : ਪੰਜਾਬੀ ਤੇ ਬਾਲੀਵੁੱਡ ਦੇ ਮਸ਼ਹੂਰ ਗਾਇਕ ਮੀਕਾ ਸਿਘ ਨੂੰ ਹੁਣ ਰਾਹਤ ਮਿਲ ਗਈ ਹੈ। ਗਾਇਕ ਮੀਕਾ ਨੇ ਪਾਕਿਸਤਾਨ ਵਿਚ ਪ੍ਰੋਗਰਾਮ ਪੇਸ਼ ਕਰਨ ਤੋਂ ਬਾਅਦ ਬੁੱਧਵਾਰ ਨੂੰ ਮੁਆਫੀ ਮੰਗ ਲਈ ਸੀ।ਉਨ੍ਹਾਂ ਕਿਹਾ ਕਿ ਜੇਕਰ ਮੈਂ ਗਲਤੀ ਕੀਤੀ ਹੈ ਤਾਂ ਮੈਂ ਫੇਡਰੇਸ਼ਨ ਅਤੇ ਪੂਰੇ ਦੇਸ਼ ਤੋਂ ਮੁਆਫੀ ਮੰਗਦਾ ਹਾਂ। ਜਿਸ ਤੋਂ ਬਾਅਦ ਮੀਕਾ ਸਿੰਘ ਉਤੇ ਲੱਗੀ ਪਾਬੰਦੀ ਫ਼ਿਲਮ ਕਲਾਕਾਰਾਂ ਦੇ ਸੰਗਠਨ ਨੇ ਹਟਾ ਲਈ ਹੈ।

Singer Mika Singh apologises for his performance in Pakistan, FWICE withdraws ban

ਮਸ਼ਹੂਰ ਗਾਇਕ ਮੀਕਾ ਸਿਘ ਨੇ ਮੰਗੀ ਮੁਆਫ਼ੀ , FWICE ਨੇ ਮੀਕਾ ‘ਤੇ ਲੱਗੀ ਪਾਬੰਦੀ ਹਟਾਈ

ਮਿਲੀ ਜਾਣਕਾਰੀ ਅਨੁਸਾਰ ਗਾਇਕ ਮੀਕਾ ਸਿਘ ਨੇ ਪਾਕਿਸਤਾਨ ਦੇ ਕਰਾਚੀ ਵਿਚ ਇਕ ਵਿਆਹ ਵਿਚ ਪ੍ਰੋਗਰਾਮ ਪੇਸ਼ ਕੀਤਾ ਸੀ ,ਜਿਸਦੇ ਬਾਅਦ FWICE ਨੇ ਮੀਕਾ ਸਿੰਘ ਉਤੇ ਪਾਬੰਦੀ ਲਗਾ ਦਿੱਤੀ ਸੀ। ਸੰਗਠਨ ਨੇ ਕਿਹਾ ਸੀ ਕਿ ਉਸਦੇ ਮੈਂਬਰ ਮੀਕਾ ਸਿੰਘ ਕੌਨਸਰਟ ਅਤੇ ਪ੍ਰੋਗਰਾਮ ਵਿਚ ਹਿੱਸਾ ਨਹੀਂ ਲੈਣਗੇ। ਹੁਣ ਮੀਕਾ ਦੇ ਬਿਆਨ ਤੋਂ ਬਾਅਦ ਫੈਡਰੇਸ਼ਨ ਆਫ ਵੇਸਟਰਨ ਇੰਡੀਆ ਸਿਨੇ ਇੰਪਲਾਈਜ਼ (FWICE) ਨੇ ਉਨ੍ਹਾਂ ਉਤੇ ਲੱਗੀ ਪਾਬੰਦੀ ਹਟਾ ਦਿੱਤੀ ਹੈ।

Singer Mika Singh apologises for his performance in Pakistan, FWICE withdraws ban

ਮਸ਼ਹੂਰ ਗਾਇਕ ਮੀਕਾ ਸਿਘ ਨੇ ਮੰਗੀ ਮੁਆਫ਼ੀ , FWICE ਨੇ ਮੀਕਾ ‘ਤੇ ਲੱਗੀ ਪਾਬੰਦੀ ਹਟਾਈ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ’ਚ ਲੱਗੇ ਭੂਚਾਲ ਦੇ ਝਟਕੇ

ਜ਼ਿਕਰਯੋਗ ਹੈ ਕਿ ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚ ਤਣਾਅ ਪੈਦਾ ਹੋ ਗਿਆ ਸੀ। ਇਸ ਦੌਰਾਨ ਭਾਰਤ ਅਤੇ ਪਾਕਿਸਤਾਨ ਵਿਚ ਤਣਾਅ ਦੇ ਚਲਦਿਆਂ ਗਾਇਕ ਮੀਕਾ ਸਿੰਘ ਨੇ ਕਰਾਚੀ ਵਿਚ ਇਕ ਅਰਬਪਤੀ ਦੀ ਬੇਟੀ ਦੇ ਵਿਆਹ ਵਿਚ ਪ੍ਰੋਗਰਾਮ ਪੇਸ਼ ਕੀਤਾ ਗਿਆ, ਜੋ ਕਿ 8 ਅਗਸਤ ਨੂੰ ਹੋਇਆ ਹੈ। ਜਿਸ ਤੋਂ ਬਾਅਦ ਮੀਕਾ ਸਿੰਘ ਵਿਵਾਦਾਂ ਵਿੱਚ ਫਸ ਗਏ ਸਨ ਅਤੇ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ ਹੈ।
-PTCNews