Advertisment

ਸਰਹਿੰਦ: ਫਲੌਟਿੰਗ ਰੈਸਤਰਾਂ ਨੇੜੇ ਵਾਪਰਿਆ ਦਰਦਨਾਕ ਸੜਕ ਹਾਦਸਾ, 2 ਦੀ ਮੌਤ, 4 ਜ਼ਖਮੀ

author-image
Jashan A
Updated On
New Update
ਸਰਹਿੰਦ: ਫਲੌਟਿੰਗ ਰੈਸਤਰਾਂ ਨੇੜੇ ਵਾਪਰਿਆ ਦਰਦਨਾਕ ਸੜਕ ਹਾਦਸਾ, 2 ਦੀ ਮੌਤ, 4 ਜ਼ਖਮੀ
Advertisment
ਸਰਹਿੰਦ: ਫਲੌਟਿੰਗ ਰੈਸਤਰਾਂ ਨੇੜੇ ਵਾਪਰਿਆ ਦਰਦਨਾਕ ਸੜਕ ਹਾਦਸਾ, 2 ਦੀ ਮੌਤ, 4 ਜ਼ਖਮੀ,ਸਰਹਿੰਦ: ਤੇਜ਼ ਰਫਤਾਰ ਕਾਰਨ ਦੇਸ਼ 'ਚ ਆਏ ਦਿਨ ਸੜਕੀ ਹਾਦਸੇ ਵਾਪਰ ਰਹੇ ਹਨ। ਜਿਸ ਕਾਰਨ ਹੁਣ ਤੱਕ ਕਈ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਅਜਿਹਾ ਹੀ ਇੱਕ ਹੋਰ ਦਰਦਨਾਕ ਸੜਕ ਹਾਦਸਾ ਫਲੋਟਿੰਗ ਰੈਸਤਰਾਂ ਸਰਹਿੰਦ ਨਜ਼ਦੀਕ ਵਾਪਰਿਆ ਹੈ। ਜਿਥੇ 2 ਦੀ ਮੌਤ ਹੋ ਗਈ ਜਦੋਕਿ 4 ਗੰਭੀਰ ਰੂਪ ਵਿਚ ਜ਼ਖਮੀ ਹੋ ਗਏ।ਮ੍ਰਿਤਕਾਂ 'ਚ ਇਕ ਔਰਤ ਅਤੇ ਇਕ ਨੌਜਵਾਨ ਸਾਮਲ ਹੈ। acci ਸਰਹਿੰਦ: ਫਲੌਟਿੰਗ ਰੈਸਤਰਾਂ ਨੇੜੇ ਵਾਪਰਿਆ ਦਰਦਨਾਕ ਸੜਕ ਹਾਦਸਾ, 2 ਦੀ ਮੌਤ, 4 ਜ਼ਖਮੀ ਜਖ਼ਮੀਆ ਨੂੰ ਰਾਹੀਗਰਾਂ ਤੇ ਪੁਲਿਸ ਨੇ ਐਬੂਲੈਂਸ ਦੀ ਸਹਾਇਤਾ ਨਾਲ ਹਸਪਤਾਲ ਵਿਖੇ ਲਿਆਂਦਾ ਗਿਆ।ਮਿਲੀ ਜਾਣਕਾਰੀ ਮੁਤਾਬਕ ਕਾਰ ਸਵਾਰ ਜਸਪ੍ਰੀਤ ਸਿੰਘ ਹਰਿਆਣਾ ਦੇ ਜ਼ਿਲ੍ਹਾ ਕੈਥਲ ਅਧੀਨ ਆਉਂਦੇ ਥਾਣਾ ਗੁਹਲਾਂ ਦੇ ਪਿੰਡ ਚੱਕੂ ਲਦਾਣਾਂ ਦੇ ਵਸਨੀਕ ਸਨ।
Advertisment
acci ਸਰਹਿੰਦ: ਫਲੌਟਿੰਗ ਰੈਸਤਰਾਂ ਨੇੜੇ ਵਾਪਰਿਆ ਦਰਦਨਾਕ ਸੜਕ ਹਾਦਸਾ, 2 ਦੀ ਮੌਤ, 4 ਜ਼ਖਮੀ ਉਹ ਆਪਣੇ ਰਿਸਤੇਦਾਰਾਂ ਨਾਲ ਜਗਰਾਓ ਨਜ਼ਦੀਕ ਨਾਨਕਸਰ ਕਲੇਰਾਂ ਵਿਖੇ ਪੂਰਨਮਾਸੀ ਮੌਕੇ ਆਪਣੀ ਬਰੀਜਾਂ ਕਾਰ ਵਿੱਚ ਮੱਥਾ ਟੇਕਣ ਗਏ ਸਨ ਅਤੇ ਵਾਪਸੀ ਮੌਕੇ ਮੰਡੀ ਗੋਬਿੰਦਗੜ੍ਹ ਲੰਘਣ ਤੋਂ ਬਾਅਦ ਜਦੋ ਉਹ ਫਲੌਟਿੰਗ ਰੈਸਤਰਾਂ ਸਰਹਿੰਦ ਨਜਦੀਕ ਪਹੁੰਚੇ ਤਾਂ ਕਾਰ ਦਾ ਸੱਜੇ ਹੱਥ ਦਾ ਟਾਇਰ ਫਟ ਗਿਆ ਅਤੇ ਕਾਰ ਬੇਕਾਬੂ ਹੋ ਕੇ ਰੈਲਿੰਗ ਨਾਲ ਟਕਰਾਉਂਦੀ ਹੋਈ ਅੱਗੇ ਪਏ ਪੱਥਰਾ ਨਾਲ ਟਕਰਾ ਗਈ ਜਿਸ ਨਾਲ ਕਾਰ ਬੂਰੀ ਤਰ੍ਹਾਂ ਚਕਨਾਚੂਰ ਹੋ ਗਈ। ਹੋਰ ਪੜ੍ਹੋ:ਰੇਲ ਯਾਤਰੀਆਂ ਨੂੰ ਮਿਲੇਗਾ ਵੱਡਾ ਤੋਹਫ਼ਾ, ਅਗਲੇ ਮਹੀਨੇ ਸ਼ੁਰੂ ਹੋਵੇਗੀ ਇਹ ਖਾਸ ਟ੍ਰੇਨ ਸਥਾਨਕ ਪੁਲਿਸ ਮੁਤਾਬਕ ਜਖ਼ਮੀਆ 'ਚ ਮਨਜੀਤ ਕੌਰ, ਰਾਜਵਿੰਦਰ ਕੌਰ, ਮਨਜਸ ਸਿੰਘ ਪੁੱਤਰ ਬਲਵਿੰਦਰ ਸਿੰਘ ਅਤੇઠਚਰਨਜੀਤ ਕੌਰ ਸਾਮਲ ਹਨ ਅਤੇ ਇਹ ਮ੍ਰਿਤਕ ਜਸਪ੍ਰੀਤ ਸਿੰਘ ਦੀ ਮਾਤਾ, ਭੈਣ ਅਤੇ ਭਰਜਾਈ ਹਨ। acci ਸਰਹਿੰਦ: ਫਲੌਟਿੰਗ ਰੈਸਤਰਾਂ ਨੇੜੇ ਵਾਪਰਿਆ ਦਰਦਨਾਕ ਸੜਕ ਹਾਦਸਾ, 2 ਦੀ ਮੌਤ, 4 ਜ਼ਖਮੀ ਜ਼ਖਮੀਆਂ ਦੀ ਹਾਲਤ ਗੰਭੀਰ ਹੋਣ ਕਾਰਣ ਉਨ੍ਹਾਂ ਨੂੰ ਮੁਢਲੀ ਸਹਾਇਤਾ ਦੇ ਕੇ ਪੀ.ਜੀ.ਆਈ. ਚੰਡੀਗੜ੍ਹ ਭੇਜ ਦਿਤਾ ਜਦੋਕਿ ਮ੍ਰਿਤਕਾਂ ਦੀਆਂ ਲਾਸਾ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਦੇ ਮੋਰਚਰੀ ਵਿਖੇ ਰਖਵਾ ਦਿਤੀਆਂ ਗਈਆਂ। -PTC News -
punjab-news punjabi-news latest-punjabi-news sirhind-road-accident sirhind-road-accident-news latest-sirhind-road-accident-news sirhind-road-accident-news-in-punjabi
Advertisment

Stay updated with the latest news headlines.

Follow us:
Advertisment