Advertisment

ਫੌਜ ਮੁਖੀ ਦਾ ਵੱਡਾ ਬਿਆਨ, LOC 'ਤੇ ਕਿਸੇ ਵੇਲੇ ਵੀ ਖ਼ਰਾਬ ਹੋ ਸਕਦੇ ਹਨ ਹਾਲਾਤ

author-image
Shanker Badra
Updated On
New Update
ਫੌਜ ਮੁਖੀ ਦਾ ਵੱਡਾ ਬਿਆਨ, LOC 'ਤੇ ਕਿਸੇ ਵੇਲੇ ਵੀ ਖ਼ਰਾਬ ਹੋ ਸਕਦੇ ਹਨ ਹਾਲਾਤ
Advertisment
ਫੌਜ ਮੁਖੀ ਦਾ ਵੱਡਾ ਬਿਆਨ, LOC 'ਤੇ ਕਿਸੇ ਵੇਲੇ ਵੀ ਖ਼ਰਾਬ ਹੋ ਸਕਦੇ ਹਨ ਹਾਲਾਤ:ਨਵੀਂ ਦਿੱਲੀ : ਫ਼ੌਜ ਮੁਖੀ ਜਨਰਲ ਵਿਪਨ ਰਾਵਤ ਨੇ ਕਿਹਾ ਹੈ ਕਿ ਜੰਮੂ ਕਸ਼ਮੀਰ ਵਿਚ ਐਨਓਸੀ 'ਤੇ ਹਾਲਾਤ ਕਿਸੇ ਵੇਲੇ ਵੀ ਖ਼ਰਾਬ ਹੋ ਸਕਦੇ ਹਨ ਅਤੇ ਫੌਜ ਅਜਿਹੀ ਕਿਸੇ ਵੀ ਸਥਿਤੀ ਨਾਲ ਨਿਪਟਣ ਲਈ ਤਿਆਰ ਹੈ। ਫ਼ੌਜ ਮੁਖੀ ਦਾ ਇਹ ਬਿਆਨ ਉਸ ਸਮੇਂ ਆਇਆ ,ਜਦੋਂ ਉਹ ਸੇਵਾ ਮੁਕਤ ਹੋਣ ਵਾਲੇ ਹਨ। Situation along LoC can escalate any time, Indian Army is prepared: Bipin Rawat ਫੌਜ ਮੁਖੀ ਦਾ ਵੱਡਾ ਬਿਆਨ, LOC 'ਤੇ ਕਿਸੇ ਵੇਲੇ ਵੀ ਖ਼ਰਾਬ ਹੋ ਸਕਦੇ ਹਨ ਹਾਲਾਤ ਵਿਪਨ ਰਾਵਤ ਨੇ 31 ਦਸੰਬਰ 2016 ਤੋਂ ਫੌਜ ਮੁਖੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਘਾਟੀ ਵਿਚ ਸਰਹੱਦ ਪਾਰ ਤੋਂ ਅੱਤਵਾਦ ਨਾਲ ਨਜਿੱਠਣ ਲਈ ਹਮਲਾਵਰ ਨੀਤੀ ਅਪਨਾਉਣ ਵਿਚ ਅਹਿਮ ਭੂਮਿਕਾ ਨਿਭਾਈ ਹੈ। ਉਹ 31 ਦਸੰਬਰ ਨੂੰ ਸੇਵਾ ਮੁਕਤ ਹੋਣ ਵਾਲੇ ਹਨ ਪਰ ਪੂਰੀ ਸੰਭਾਵਨਾ ਹੈ ਕਿ ਉਨ੍ਹਾਂ ਨੂੰ ਦੇਸ਼ ਦਾ ਪਹਿਲਾ ਚੀਫ਼ ਆਫ ਡਿਫੈਂਸ ਸਟਾਫ ਨਿਯੁਕਤ ਕੀਤਾ ਜਾਵੇਗਾ। Situation along LoC can escalate any time, Indian Army is prepared: Bipin Rawat ਫੌਜ ਮੁਖੀ ਦਾ ਵੱਡਾ ਬਿਆਨ, LOC 'ਤੇ ਕਿਸੇ ਵੇਲੇ ਵੀ ਖ਼ਰਾਬ ਹੋ ਸਕਦੇ ਹਨ ਹਾਲਾਤ ਦੱਸ ਦੇਈਏ ਕਿ ਅਗਸਤ ਵਿਚ ਧਾਰਾ 370 ਹਟਾਏ ਜਾਣ ਤੋਂ ਬਾਅਦ ਪਾਕਿਸਤਾਨ ਵੱਲੋਂ ਕੰਟਰੋਲ ਲਾਈਨ 'ਤੇ ਸੰਘਰਸ਼ ਵਿਰਾਮ ਉਲੰਘਣਾ ਕਾਫੀ ਵੱਧ ਗਈ ਹੈ। ਕੇਂਦਰੀ ਗ੍ਰਹਿ ਰਾਜ ਮੰਤਰੀ ਜੀ. ਕਿਸ਼ਨ ਰੇਡੀ ਨੇ ਪਿਛਲੇ ਮਹੀਨੇ ਲੋਕ ਸਭਾ ਵਿਚ ਦੱਸਿਆ ਕਿ ਅਗਸਤ 2019 ਤੋਂ ਅਕਤੂਬਰ 2019 ਵਿਚਕਾਰ ਕੰਟਰੋਲ ਰੇਖਾ 'ਤੇ ਸੰਘਰਸ਼ ਵਿਰਾਮ ਦੀ 950 ਘਟਨਾਵਾਂ ਦਰਜ ਕੀਤੀ ਗਈ ਹੈ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment