ਮੁੱਖ ਖਬਰਾਂ

ਲੋਕ ਸਭਾ ਚੋਣਾਂ ਦੇ 6ਵੇਂ ਪੜਾਅ 'ਚ ਇੰਨ੍ਹੇ ਫੀਸਦੀ ਹੋਈ ਵੋਟਿੰਗ, ਕਈ ਦਿੱਗਜਾਂ ਦੀ ਕਿਸਮਤ EVM 'ਚ ਬੰਦ

By Jashan A -- May 12, 2019 8:01 pm

ਲੋਕ ਸਭਾ ਚੋਣਾਂ ਦੇ 6ਵੇਂ ਪੜਾਅ 'ਚ ਇੰਨ੍ਹੇ ਫੀਸਦੀ ਹੋਈ ਵੋਟਿੰਗ, ਕਈ ਦਿੱਗਜਾਂ ਦੀ ਕਿਸਮਤ EVM 'ਚ ਬੰਦ,ਨਵੀਂ ਦਿੱਲੀ: ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਚੁੱਕੀਆਂ ਹਨ, ਜਿਸ ਦੌਰਾਨ ਅੱਜ ਲੋਕ ਸਭਾ ਚੋਣਾਂ ਦੇ 6ਵੇਂ ਪੜਾਅ ‘ਚ 7 ਸੂਬਿਆਂ ਦੀਆਂ 59 ਸੀਟਾਂ ‘ਤੇ ਵੋਟਿੰਗ ਹੋਈ।ਅੱਜ ਸਵੇਰੇ ਤੋਂ ਹੀ ਵੋਟਿੰਗ ਸ਼ੁਰੂ ਹੁੰਦਿਆਂ ਹੀ ਲੋਕਾਂ ਵਿਚ ਭਾਰੀ ਉਤਸ਼ਾਹ ਦੇਖਿਆ ਗਿਆ ਹੈ।

ele ਲੋਕ ਸਭਾ ਚੋਣਾਂ ਦੇ 6ਵੇਂ ਪੜਾਅ 'ਚ ਇੰਨ੍ਹੇ ਫੀਸਦੀ ਹੋਈ ਵੋਟਿੰਗ, ਕਈ ਦਿੱਗਜਾਂ ਦੀ ਕਿਸਮਤ EVM 'ਚ ਬੰਦ

ਹੋਰ ਪੜ੍ਹੋ:ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਲੋਕਾਂ ‘ਤੇ ਮਹਿੰਗਾਈ ਦੀ ਮਾਰ…

6ਵੇਂ ਪੜਾਅ 'ਚ ਉੱਤਰ ਪ੍ਰਦੇਸ਼ ਦੀਆਂ 14 ਸੀਟਾਂ, ਹਰਿਆਣਾ 'ਚ 10, ਬਿਹਾਰ ਅਤੇ ਮੱਧ ਪ੍ਰਦੇਸ਼ ਦੀਆਂ 8-8 ਸੀਟਾਂ, ਦਿੱਲੀ 'ਚ 7 ਸੀਟਾਂ ਸਮੇਤ ਝਾਰਖੰਡ 'ਚ 4 ਸੀਟਾਂ 'ਤੇ ਵੋਟਿੰਗ ਹੋਈ।

ele ਲੋਕ ਸਭਾ ਚੋਣਾਂ ਦੇ 6ਵੇਂ ਪੜਾਅ 'ਚ ਇੰਨ੍ਹੇ ਫੀਸਦੀ ਹੋਈ ਵੋਟਿੰਗ, ਕਈ ਦਿੱਗਜਾਂ ਦੀ ਕਿਸਮਤ EVM 'ਚ ਬੰਦ

ਇਨ੍ਹਾਂ ਸੀਟਾਂ 'ਤੇ ਸ਼ਾਮ 6 ਵਜੇ ਤੱਕ ਲਗਭਗ 59.70 ਫੀਸਦੀ ਵੋਟਿੰਗ ਹੋਈ।ਦੱਸ ਦੇਈਏ ਕਿ ਇਨ੍ਹਾਂ ਸੀਟਾਂ 'ਤੇ ਸਵੇਰੇ 7 ਵਜੇ ਵੋਟਿੰਗ ਸ਼ੁਰੂ ਹੋਈ ਅਤੇ ਸਾਮ ਕਿਸੇ ਸਥਾਨ 'ਤੇ 5 ਵਜੇ ਅਤੇ ਕਿਸੇ ਸਥਾਨ 'ਤੇ 6 ਵਜੇ ਤੱਕ ਜਾਰੀ ਰਹੀ।

ਹੋਰ ਪੜ੍ਹੋ:ਦਿੱਲੀ ‘ਚ ਚੋਣ ਕਮਿਸ਼ਨ ਦੀ ਪ੍ਰੈਸ ਕਾਨਫਰੰਸ ਅੱਜ, ਲੋਕ ਸਭਾ ਚੋਣਾਂ ਦਾ ਹੋਵੇਗਾ ਐਲਾਨ

ele ਲੋਕ ਸਭਾ ਚੋਣਾਂ ਦੇ 6ਵੇਂ ਪੜਾਅ 'ਚ ਇੰਨ੍ਹੇ ਫੀਸਦੀ ਹੋਈ ਵੋਟਿੰਗ, ਕਈ ਦਿੱਗਜਾਂ ਦੀ ਕਿਸਮਤ EVM 'ਚ ਬੰਦ

ਜ਼ਿਕਰ ਏ ਖਾਸ ਹੈ ਕਿ ਇਸ ਤੋਂ ਪਹਿਲਾਂ ਲੋਕ ਸਭਾ ਚੋਣ ਦੇ ਪੰਜ ਚਰਣਾਂ ਦੀ ਵੋਟਿੰਗ ਹੋ ਚੁੱਕੀ ਹੈ। ਪਹਿਲੇ ਪੜਾਅ ‘ਚ 69 . 43 ਫੀਸਦੀ , ਦੂਜੇ ਪੜਾਅ ਵਿੱਚ 67 ਫੀਸਦੀ ਅਤੇ ਤੀਸਰੇ ਪੜਾਅ ਵਿੱਚ 66 ਫ਼ੀਸਦੀ , ਚੌਥੇ ਵਿੱਚ 63.16 ਫ਼ੀਸਦੀ ਅਤੇ ਪੰਜਵੇਂ ਪੜਾਅ ਵਿੱਚ ਕੁੱਲ 62.46 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ ਹੈ।

-PTC News

  • Share