6 ਸਾਲਾ ਮਾਸੂਮ ਨਾਲ ਦਰਿੰਦਗੀ ਤੋਂ ਬਾਅਦ ਕਤਲ, ਜੰਗਲ ’ਚੋਂ ਮਿਲੀ ਲਾਸ਼

ਬੀਤੇ ਦੋ ਦਿਨਾਂ ਤੋਂ ਚੰਡੀਗੜ੍ਹ ਦੀਆਂ ਸੜਕਾਂ ‘ਤੇ ਮਾਪੇ ਆਪਣੀ 6 ਸਾਲਾਂ ਮਾਸੂਮ ਨੂੰ ਲਭਦੇ ਫਿਰਦੇ ਸਨ , ਉਹਨਾਂ ਨੂੰ ਲੱਗਿਆ ਬੱਚੀ ਕੀਤੇ ਘੁੰਮਣ ਨਿਕਲੀ ਗੁਆਚ ਗਈ ਹੈ , ਜਿਸ ਨੂੰ ਲੱਭਣ ਦੇ ਲਈ ਗਲੀ ਮੁੱਹਲੇ ਤੋਂ ਬਾਅਦ ਸ਼ਹਿਰ ਦੀਆਂ ਸੜਕਾਂ ‘ਤੇ ਵੀ ਲਭਿਆ ਗਿਆ , ਇਥੋਂ ਤੱਕ ਕੇ ਪੁਲਿਸ ਨੂੰ ਮਦਦ ਦੀ ਗੁਹਾਰ ਵੀ ਲਾਇ ਗਈ , ਪਰ ਮਾਪਿਆਂ ਨੂੰ ਨਹੀਂ ਪਤਾ ਸੀ ਕਿ ਉਹਨਾਂ ਸੀ ਲਾਡਲੀ ਧੀ , ਇਸ ਸਮਾਜ ਦੀ ਗੰਦਗੀ ਦਾ ਸ਼ਿਕਾਰ ਹੋਈ ਹੈ। ਉਸ ਨਾਲ ਇਹ ਗੰਦਗੀ ਕਰਨ ਵਾਲਾ ਵੀ ਕੋਈ ਹੋਰ ਨਹੀਂ ਬਲਕਿ ਉਸ ਦੀ ਹੀ ਉਮਰ ਤੋਂ ਕੁਝ ਸਾਲ ਵੱਡਾ ਬਚਾ ਹੀ ਹੋਏਗਾ, ਜੀ ਹਾਂ ਚੰਡੀਗੜ੍ਹ ਦੇ ਹੱਲੋਮਾਜਰਾ ਤੋਂ ਸ਼ੁੱਕਰਵਾਰ ਸ਼ਾਮ ਨੂੰ ਲਾਪਤਾ ਹੋਈ 6 ਸਾਲਾ ਬੱਚੀ ਦੀ 12 ਸਾਲਾ ਨਾਬਾਲਗ ਨੇ ਕਤਲ ਕਰ ਦਿੱਤਾ ਅਤੇ ਫਰਾਰ ਹੋ ਗਿਆ। ਬੱਚੀ ਦੀ ਲਾਸ਼ ਸ਼ਨੀਵਾਰ ਨੂੰ ਸ਼ਮਸ਼ਾਨਘਾਟ ਦੇ ਪਿੱਛੇ ਜੰਗਲ ਵਿਚ ਲਹੂ-ਲੁਹਾਨ ਹਾਲਤ ਵਿਚ ਪਈ ਮਿਲੀPolice carrying out probe in the forest area from where the victim’s body was recovered on Saturday morning. (Ravi Kumar/HT)

ਬੱਚੀ ਦੀ ਲਾਸ਼ ਮਿਲਣ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ । ਏ. ਐੱਸ. ਪੀ. ਸ਼ਰੂਤੀ ਅਰੋੜਾ ਅਤੇ ਸੈਕਟਰ-31 ਥਾਣਾ ਇੰਚਾਰਜ ਨਰਿੰਦਰ ਪਟਿਆਲ ਮੌਕੇ ’ਤੇ ਪੁੱਜੇ ਅਤੇ ਬੱਚੀ ਨੂੰ ਜੀ. ਐੱਮ. ਸੀ. ਐੱਚ.-32 ਪਹੁੰਚਾਇਆ, ਜਿਥੇ ਬੱਚੀ ਦਾ ਪੋਸਟਮਾਰਟਮ ਕੀਤਾ ਗਿਆ। ਉਥੇ ਹੀ ਬੱਚੀ ਦੀ ਭਾਲ ਦੌਰਾਨ ਮਿਲੀ ਸੀਸੀਟੀਵੀ ਫੁਟੇਜ ਵਿਚ ਮੁਲਜ਼ਮ ਸ਼ੁੱਕਰਵਾਰ ਸ਼ਾਮ ਨੂੰ ਬੱਚੀ ਨੂੰ ਲਿਜਾਂਦੇ ਸਮੇਂ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਿਆ ਸੀ, ਜਿਸ ਨਾਲ ਉਸ ਦੀ ਪਛਾਣ ਹੋ ਸਕੀ, ਉਥੇ ਹੀ ਮੁਲਜ਼ਮ ਦੀ ਗ੍ਰਿਫ਼ਤਾਰੀ ਨਾ ਹੋਣ ’ਤੇ ਗੁੱਸੇ ਵਿਚ ਆਏ ਲੋਕਾਂ ਨੇ ਚੰਡੀਗੜ੍ਹ-ਅੰਬਾਲਾ ਹਾਈਵੇਅ ਨੂੰ ਹੱਲੋਮਾਜਰਾ ਲਾਈਟ ਪੁਆਇੰਟ ’ਤੇ ਚਾਰ ਘੰਟੇ ਜਾਮ ਕਰ ਦਿੱਤਾ ਅਤੇ ਪ੍ਰਸ਼ਾਸਨ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ।

ਜਾਮ ਕਾਰਨ ਹਾਈਵੇਅ ਦੇ ਦੋਵਾਂ ਪਾਸੇ ਵਾਹਨਾਂ ਦੀਆਂ ਲੰਬੀਆਂ ਲਾਈਨਾ ਲੱਗ ਗਈਆਂ। ਸੈਕਟਰ-31 ਥਾਣਾ ਇੰਚਾਰਜ ਨਰਿੰਦਰ ਪਟਿਆਲ ਦੇ ਭਰੋਸੇ ਤੋਂ ਬਾਅਦ ਲੋਕਾਂ ਨੇ ਜਾਮ ਖੋਲ੍ਹਿਆ, ਉੱਥੇ ਹੀ ਸ਼ਾਮ ਨੂੰ ਸੈਕਟਰ-31 ਥਾਣਾ ਪੁਲਸ ਨੇ ਮੁਲਜ਼ਮ 12 ਸਾਲਾ ਨਬਾਲਿਗ ਨੂੰ ਗ੍ਰਿਫ਼ਤਾਰ ਕਰਕੇ ਉਸ ’ਤੇ ਕਤਲ ਦਾ ਮਾਮਲਾ ਦਰਜ ਕਰ ਲਿਆ।

Man held for raping 2-year-old girl

“ਪੁਲਿਸ ਨੇ ਇਸ ਸਬੰਧ ਵਿੱਚ ਇੱਕ 12 ਸਾਲਾ ਲੜਕੇ, ਨੂੰ ਗ੍ਰਿਫਤਾਰ ਕੀਤਾ ਹੈ, ਜੋਕਿ ਬੱਚੀ ਦਾ ਗੁਆਂਢੀ ਹੈ। ਉਸਦੇ ਖਿਲਾਫ ਆਈਪੀਸੀ ਦੀ ਧਾਰਾ 302 ਅਤੇ 363 ਅਧੀਨ ਕੇਸ ਦਰਜ ਕੀਤਾ ਗਿਆ ਹੈ। ਬਲਾਤਕਾਰ ਦੇ ਦੋਸ਼ ਦੀ ਪੁਸ਼ਟੀ ਬੱਚੀ ਦੀ ਮੈਡੀਕਲ ਰਿਪੋਰਟਾਂ ਦੀ ਜਾਂਚ ਤੋਂ ਬਾਅਦ ਹੀ ਕੀਤੀ ਜਾਏਗੀ। ਇਸ ਮਾਮਲੇ ਦੀ ਕਰਾਈਮ ਬ੍ਰਾਂਚ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

Click here for latest updates on Twitter