ਅਮਰੀਕਾ ਦੇ ਜਾਰਜੀਆ ‘ਚ ਜਹਾਜ਼ ਹਾਦਸਾਗ੍ਰਸਤ , ਮ੍ਰਿਤਕਾਂ ‘ਚ ਇਕੋ ਪਰਿਵਾਰ ਦੇ ਚਾਰ ਮੈਂਬਰ ਸ਼ਾਮਲ

https://www.ptcnews.tv/wp-content/uploads/2020/06/WhatsApp-Image-2020-06-06-at-2.34.23-PM.jpeg

ਜਾਰਜੀਆ- ਅਮਰੀਕਾ ਦੇ ਜਾਰਜੀਆ ‘ਚ ਜਹਾਜ਼ ਹਾਦਸਾਗ੍ਰਸਤ , ਮ੍ਰਿਤਕਾਂ ‘ਚ ਇਕੋ ਪਰਿਵਾਰ ਦੇ ਚਾਰ ਮੈਂਬਰ ਸ਼ਾਮਲ: ਅਮਰੀਕਾ ਦੇ ਜਾਰਜੀਆ ‘ਚ ਇਕ ਛੋਟਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਜਾਣ ਦੀ ਖ਼ਬਰ ਮਿਲੀ ਹੈ , ਦੱਸ ਦੇਈਏ ਕਿ ਇਸ ਹਾਦਸੇ ‘ਚ ਪੰਜ ਲੋਕਾਂ ਦੀ ਮੌਤ ਹੋ ਗਈ ਹੈ,ਮ੍ਰਿਤਕਾਂ ‘ਚ ਇਕੋ ਪਰਿਵਾਰ ਦੇ ਚਾਰ ਮੈਂਬਰ ਸ਼ਾਮਲ ਸਨ।

ਅਧਿਕਾਰੀਆਂ ਦੇ ਦੱਸਣ ਅਨੁਸਾਰ ਸ਼ੁੱਕਰਵਾਰ ਦੁਪਹਿਰ ਨੂੰ ਇੰਡੀਆਨਾ ਜਾਣ ਵਾਲਾ ਇੱਕ ਛੋਟਾ ਜਹਾਜ਼ ਓਕੋਨੀ ਝੀਲ ਦੇ ਨੇੜੇ ਜੰਗਲ ਵਾਲੇ ਖੇਤਰ ਵਿੱਚ ਹਾਦਸਾਗ੍ਰਸਤ ਹੋਇਆ।

ਕਿਹਾ ਜਾ ਰਿਹਾ ਹੈ ਜਹਾਜ਼ ਹਾਦਸਾ ਤਕਰੀਬਨ 3: 15 ਵਜੇ ਵਾਪਰਿਆ। ਐਮਰਜੈਂਸੀ ਚਾਲਕਾਂ ਨੇ ਅੱਗ ਦੀਆਂ ਲਪਟਾਂ ਨੂੰ ਬੁਝਾਇਆ ਪਰ ਕੋਈ ਜ਼ਿੰਦਾ ਸਵਾਰ ਵਿਅਕਤੀ ਨਹੀਂ ਮਿਲਿਆ। ਪੰਜ ਮ੍ਰਿਤਕਾਂ ਵਿੱਚ 4 ਅਤੇ 6 ਸਾਲ ਦੀ ਉਮਰ ਵਿੱਚ ਦੋ ਛੋਟੇ ਭੈਣ-ਭਰਾ ਸ਼ਾਮਲ ਸਨ।

ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਦੇ ਪਾਇਲਟ ਅਤੇ ਮਾਲਕ ਦੀ ਪਛਾਣ ਫਲੋਰੀਡਾ ਦੇ ਮੌਰਿਸਟਨ ਦੀ 67 ਸਾਲਾ ਲੈਰੀ ਰੇ ਪ੍ਰਯੂਟ ਵਜੋਂ ਹੋਈ ਹੈ। ਇਸ ਹਾਦਸੇ ਵਿੱਚ 41 ਸਾਲਾ ਸ਼ੌਨ ਚਾਰਲਸ ਲੈਮੋਂਟ ਅਤੇ ਉਸਦੀ ਪਤਨੀ ਜੋਡੀ ਰਾਏ ਲੈਮੋਂਟ (43) ਦੋਵੇਂ ਦੋਵੇਂ ਫਲੋਰੀਡਾ ਦੇ ਗਾਇਨਸਵਿੱਲੇ ਦੇ ਦੱਸੇ ਜਾ ਰਹੇ ਹਨ , ਮਾਰੇ ਗਏ ਹਨ । ਜਹਾਜ ‘ਚ ਇਸ ਮ੍ਰਿਤਕ ਜੋੜੇ ਦੇ ਛੋਟੇ ਬੱਚੇ, 6 ਸਾਲ ਦੀ ਜੈਸੀ ਅਤੇ 4 ਸਾਲ ਦੀ ਐਲਿਸ ਵੀ ਸਵਾਰ ਸਨ, ਜਿਹਨਾਂ ਦੀ ਵੀ ਹਾਦਸੇ ਦੌਰਾਨ ਮੌਤ ਹੋ ਗਈ ਹੈ।

ਜਹਾਜ਼ ਦੀ ਪਛਾਣ ਇਕ ਟਵਿੰਨ-ਇੰਜਣ ਪਾਈਪਰ 31-ਟੀ ਚੀਯਨੇ (twin-engine Piper 31-T Cheyenne) ਵਜੋਂ ਕੀਤੀ ਗਈ ਹੈ , ਜਿਸਨੇ ਵਿਲਸਟਨ ਮਿਊਂਨਸੀਪਲ ਹਵਾਈ ਅੱਡੇ ਤੋਂ ਉਡਾਣ ਭਰੀ ਸੀ।

ਇਹ ਪਰਿਵਾਰ ਆਪਣੇ ਕਿਸੇ ਰਿਸ਼ਤੇਦਾਰ ਦੇ ਅੰਤਿਮ ਸੰਸਕਾਰ ਲਈ ਇੰਡੀਆਨਾਪੋਲਿਸ ਦੇ ਪੂਰਬ ਵਿਚ ਹੈਨਰੀ ਕਾਉਂਟੀ ਵਿਚ ਨਿਯੂ ਕੈਸਲ ਵਿਖੇ ਜਾ ਰਿਹਾ ਸੀ।

ਦੱਸ ਦੇਈਏ ਕਿ ਜਾਂਚ ਅਧਿਕਾਰੀਆਂ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਜਾਰੀ ਹੈ। ਇਹ ਹਾਦਸਾ ਕਿੰਨਾ ਕਾਰਨਾਂ ਕਰਕੇ ਵਾਪਰਿਆ ਇਸ ਦਾ ਪਤਾ ਲਗਾਉਣ ਵਾਸਤੇ ਸਬੰਧਤ ਅਧਿਕਾਰੀ ਪੜਤਾਲ ਕਰ ਰਹੇ ਹਨ।