ਹੋਰ ਖਬਰਾਂ

ਨਵੇਂ ਸਾਲ 'ਤੇ ਕਸ਼ਮੀਰ ਵਾਸੀਆਂ ਨੂੰ ਤੋਹਫ਼ਾ, ਕੱਲ੍ਹ ਤੋਂ ਸ਼ੁਰੂ ਹੋਵੇਗੀ SMS ਸੇਵਾ

By Jashan A -- December 31, 2019 7:12 pm -- Updated:Feb 15, 2021

ਨਵੇਂ ਸਾਲ 'ਤੇ ਕਸ਼ਮੀਰ ਵਾਸੀਆਂ ਨੂੰ ਤੋਹਫ਼ਾ, ਕੱਲ੍ਹ ਤੋਂ ਸ਼ੁਰੂ ਹੋਵੇਗੀ SMS ਸੇਵਾ,ਨਵੀਂ ਦਿੱਲੀ: ਕਰੀਬ ਪੰਜ ਮਹੀਨੇ ਬਾਅਦ ਕਸ਼ਮੀਰ 'ਚ ਮੋਬਾਇਲ ਐੱਸ.ਐੱਮ.ਐੱਸ. ਸੇਵਾ ਮੁੜ ਬਹਾਲ ਹੋਵੇਗੀ। ਕਸ਼ਮੀਰ 'ਚ 31 ਦਸੰਬਰ ਦੀ ਅੱਧੀ ਰਾਤ ਨੂੰ ਇਹ ਸੇਵਾਵਾਂ ਚਾਲੂ ਹੋਣਗੀਆਂ। ਜੰਮੂ ਕਸ਼ਮੀਰ ਦੇ ਸਾਰੇ ਸਰਕਾਰੀ ਦਫਤਰਾਂ 'ਚ ਬ੍ਰਾਡਬੈਂਡ ਸੁਵਿਧਾ ਵੀ ਸ਼ੁਰੂ ਹੋ ਜਾਣਗੀਆਂ।

ਦੱਸ ਦਈਏ ਕਿ ਕੇਂਦਰ ਸਰਕਾਰ ਵੱਲੋਂ 5 ਅਗਸਤ ਨੂੰ ਜੰਮੂ-ਕਸ਼ਮੀਰ 'ਚ ਧਾਰਾ 370 ਨੂੰ ਖਤਮ ਕਰਕੇ ਕਸ਼ਮੀਰ ਤੇ ਲੱਦਾਖ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਵੰਡਣ ਦੇ ਐਲਾਨ ਤੋਂ ਬਾਅਦ ਕਾਨੂੰਨ ਵਿਵਸਥਾ ਬਣਾਏ ਰੱਖਣ ਲਈ ਐੱਸ.ਐੱਮ.ਐੱਸ ਤੇ ਇੰਟਰਨੈੱਟ ਸੇਵਾਵਾਂ ‘ਤੇ ਰੋਕ ਲਗਾਈ ਗਈ ਸੀ।

https://twitter.com/ani_digital/status/1211977725533024256?s=20

-PTC News