Fri, Apr 19, 2024
Whatsapp

ਕਸ਼ਮੀਰ 'ਚ ਬਰਫੀਲੇ ਤੂਫਾਨ ਦਾ ਕਹਿਰ, ਫੌਜ ਦੇ 3 ਜਵਾਨ ਹੋਏ ਸ਼ਹੀਦ

Written by  Jashan A -- January 14th 2020 01:02 PM
ਕਸ਼ਮੀਰ 'ਚ ਬਰਫੀਲੇ ਤੂਫਾਨ ਦਾ ਕਹਿਰ, ਫੌਜ ਦੇ 3 ਜਵਾਨ ਹੋਏ ਸ਼ਹੀਦ

ਕਸ਼ਮੀਰ 'ਚ ਬਰਫੀਲੇ ਤੂਫਾਨ ਦਾ ਕਹਿਰ, ਫੌਜ ਦੇ 3 ਜਵਾਨ ਹੋਏ ਸ਼ਹੀਦ

ਕਸ਼ਮੀਰ 'ਚ ਬਰਫੀਲੇ ਤੂਫਾਨ ਦਾ ਕਹਿਰ, ਫੌਜ ਦੇ 3 ਜਵਾਨ ਹੋਏ ਸ਼ਹੀਦ,ਨਵੀਂ ਦਿੱਲੀ: ਜੰਮੂ-ਕਸ਼ਮੀਰ 'ਚ ਹੋ ਰਹੀ ਬਰਫਬਾਰੀ ਲੋਕਾਂ ਦੀ ਮੌਤ ਦਾ ਕਾਰਨ ਬਣ ਰਹੀ ਹੈ। ਜੰਮੂ-ਕਸ਼ਮੀਰ ਦੇ ਮਾਛਿਲ ਸੈਕਟਰ 'ਚ ਫੌਜ ਦੀ ਚੌਂਕੀ ਬਰਫ ਦੀ ਚਪੇਟ ਆਉਣ ਕਾਰਨ 3 ਫੌਜੀ ਜਵਾਨ ਸ਼ਹੀਦ ਹੋ ਗਏ ਹਨ। Kashmirਮੀਡੀਆ ਰਿਪੋਰਟਾਂ ਮੁਤਾਬਕ ਪਿਛਲੇ 48 ਘੰਟਿਆਂ ਵਿਚ ਹੋਈ ਭਾਰੀ ਬਰਫਬਾਰੀ ਕਾਰਨ ਉੱਤਰੀ ਕਸ਼ਮੀਰ ਵਿਚ ਕਈ ਥਾਵਾਂ 'ਤੇ ਬਰਫ ਖਿਸਕਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਹੋਰ ਪੜ੍ਹੋ: ਰਾਜਕੋਟ 'ਚ ਵੀ ਕੋਟਾ ਵਰਗੇ ਹਾਲਾਤ, ਸਿਵਲ ਹਸਪਤਾਲ 'ਚ 111 ਬੱਚਿਆਂ ਦੀ ਮੌਤ Kashmirਇਨ੍ਹਾਂ 'ਚ 3 ਜਵਾਨਾਂ ਨੇ ਆਪਣੀ ਜਾਨ ਗਵਾਈ। ਉਥੇ ਹੀ ਜੰਮੂ-ਕਸ਼ਮੀਰ ਦੇ ਗੰਦੇਰਬਲ ਜ਼ਿਲੇ ਵਿਚ ਸੋਨਮਰਗ ਦੇ ਨੇੜੇ ਕੁਲਾਨ ਪਿੰਡ 'ਚ ਬਰਫ ਖਿਸਕਣ ਕਾਰਨ 5 ਲੋਕਾਂ ਦੀ ਮੌਤ ਹੋ ਗਈ ਹੈ। ਹੋਰ ਖਬਰਾਂ ਦੇਖਣ ਲਈ ਸਾਡਾ ਯੂ-ਟਿਊਬ ਚੈਨਲ Subscribe ਕਰੋ: -PTC News


Top News view more...

Latest News view more...