ਸੋਸ਼ਲ ਮੀਡੀਆ ‘ਤੇ ਅੰਗਰੇਜ਼ੀ ਦੀ “ਲਾਹ-ਪਾਹ” ਹੁੰਦੀ ਦੇਖੋ, ਹੱਸ-ਹੱਸ ਕੇ ਹੋ ਜਾਉਗੇ ਲੋਟ-ਪੋਟ

funny posts

ਸੋਸ਼ਲ ਮੀਡੀਆ ‘ਤੇ ਅੰਗਰੇਜ਼ੀ ਦੀ “ਲਾਹ-ਪਾਹ” ਹੁੰਦੀ ਦੇਖੋ, ਹੱਸ-ਹੱਸ ਕੇ ਹੋ ਜਾਉਗੇ ਲੋਟ-ਪੋਟ

੨੧ਵੀਂ ਸਦੀ ਜਿਸ ਨੂੰ ਵਿਗਿਆਨਕ ਯੁੱਗ ਵੀ ਕਿਹਾ ਜਾਂਦਾ ਹੈ। ਇਸ ਸਦੀ ਵਿੱਚ ਅਨੇਕਾਂ ਹੀ ਖੋਜਾਂ ਹੋਈਆਂ ਤੇ ਇਨਾਂ ਖੋਜਾਂ ਵਿੱਚੋਂ ਹੀ ਇੱਕ ਹੈ ਸੋਸ਼ਲ ਮੀਡੀਆ।ਸੋਸ਼ਲ ਮੀਡੀਆ ਦੇ ਯੁੱਗ ਵਿੱਚ ਹਰ ਕੋਈ ਇਸ ਦਾ ਦੀਵਾਨਾ ਹੈ।ਬੱਚੇ ਤੋਂ ਲੈ ਕੇ ਬੁੱਢੇ ਤੱਕ ਤੇ ਪੜੇ ਲਿਖੇ ਤੋਂ ਲੈ ਕੇ ਅਨਪੜ੍ਹ ਤੱਕ ਹਰ ਕੋਈ ਸੋਸ਼ਲ ਮੀਡੀਆ ਦੇ ਜਾਲ ਵਿੱਚ ਫਸਿਆ ਨਜ਼ਰ ਆਉਂਦਾ ਹੈ। ਲੋਕ ਅਕਸਰ ਅੱਜ ਕੱਲ ਆਪਣੀਆਂ ਤਸਵੀਰਾਂ ਜਾਂ ਗਤੀਵਿਧੀਆਂ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕਰਦੇ ਰਹਿੰਦੇ ਹਨ, ਪਰ ਕੁਝ ਘੱਟ ਪੜੇ ਲਿਖੇ ਲੋਕ ਭੇਡ ਚਾਲ ਚ ਆ ਕੇ ਕੁਝ ਅਜਿਹੀਆਂ ਗਲਤੀਆਂ ਕਰ ਦਿੰਦੇ ਹਨ ਜੋ ਉਹਨਾਂ ਨੂੰ ਲੋਕਾਂ ‘ਚ ਮਜ਼ਾਕ ਦਾ ਪਾਤਰ ਬਣਾ ਦਿੰਦੀਆਂ ਹਨ।

ਆਉ ਤੁਹਾਨੂੰ ਦਿਖਾਉਂਦੇ ਹਾਂ ਅਜਿਹੇ ਹੀ ਨਮੂਨਿਆਂ ਦੇ ਕੁਝ ਭਿਆਨਕ ਕਾਰਨਾਮੇ….

komalਦੇਖੋ ਇਸ ਅਕਾਊਂਟ ਨੂੰ… ਫੇਸਬੁੱਕ ਤੇ ਬਣਿਆ ਕੋਮਲ ਨਰੀਨ ਨਾਮ ਦਾ ਇਹ ਅਕਾਊਂਟ ਪਹਿਲੇ ਹੀ ਨਜ਼ਰੀਏ ਤੋਂ ਕਿਸੇ ਮਹਿਲਾ ਦਾ ਦਿਖਾਈ ਦਿੰਦਾ ਹੈ,ਤੇ ਇਹਨਾਂ ਨੇ ਆਪਣੀ ਬਾਇਓ ਵਿੱਚ ਆਪਣੇ ਪਤੀ ਲਈ ਮੁਹੱਬਤ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ.. ਪਰ ਮੈਡਮ ਥੋੜੀ ਗਲਤੀ ਕਰ ਗਏ.. ਉਹਨਾਂ ਨੇ ਅਣਜਾਣ ਪੁਣੇ ‘ਚ ਲਿਖ ਦਿੱਤਾ ਕਿ ਉਹ ਆਪਣੇ ਪਤੀਆਂ ਨੂੰ ਬੇਹੱਦ ਪਿਆਰ ਕਰਦੀ ਹੈ ਤੇ ਉਹਨਾਂ ਦੇ ਪਤੀ ਹੀ ਉਸਦੀ ਜ਼ਿੰਦਗੀ ਹਨ। ਜ਼ਰਾ ਰੁਕੀਏ ਮੈਡਮ… ਪਤੀ ਇੱਕ ਹੀ ਹੁੰਦਾ ਹੈ… ਇੱਕ ਤੋਂ ਜ਼ਿਆਦਾ ਨਹੀ।

husbandਦੂਜੀ ਤਸਵੀਰ ਵੀ ਕੁਝ ਇਸ ਤਰਾਂ ਦੀ ਹੀ ਹੈ.. ਤੁਸੀਂ ਅਕਸਰ ਬਹੁਤ ਸਾਰੇ ਵਿਸ਼ਵ ਵਿਦਿਆਲਿਆ ਦੇ ਨਾਮ ਸੁਣੇ ਹੋਣਗੇ, ਪਰ ਇੰਨ੍ਹਾਂ ਭਾਈ ਸਾਹਿਬ ਨੇ ਤਾਂ ਇੱਕ ਅਜੀਬੋ ਗਰੀਬ ਵਿਸ਼ਵ ਵਿਦਿਆਲੇ ਖੋਲਿਆ ਹੈ.. ਜੀ ਹਾਂ ਇਹ ਹੈ ਵਿਆਹ ਵਾਲੀ ਯੂਨੀਵਰਸਿਟੀ… ਦਰਅਸਲ ਇਹ ਭਾਈ ਸਾਹਬ ਆਪਣੀ ਸਾਲਗਿਰਾਹ ਤੇ ਖੁਦ ਨੂੰ ਫੇਸਬੁੱਕ ਤੇ ਤਸਵੀਰ ਸ਼ੇਅਰ ਕਰਨ ਤੋਂ ਰੋਕ ਨਹੀਂ ਪਾਏ, ਪਰ ਸਕੂਲ ਸਮੇਂ ਇੰਗਲਿਸ਼ ਦੀਆਂ ਕਲਾਸਾਂ ਘੱਟ ਲਗਾਉਣ ਕਾਰਨ ਇਹ ਇੱਥੇ ਗਲਤੀ ਕਰ ਬੈਠੇ.. ਤੇ ਬਣ ਗਏ ਲੋਕਾਂ ਦੇ ਮਜ਼ਾਕ ਦਾ ਪਾਤਰ।airportਹੁਣ ਜ਼ਰਾ ਅਗਲੀ ਤਸਵੀਰ ਤੇ ਗੌਰ ਫਰਮਾਓ ਇਹ ਜਨਾਬ ਏਅਰ ਪੋਰਟ ‘ਤੇ ਟਰੇਨ ਦਾ ਇੰਤਜ਼ਾਰ ਕਰ ਰਹੇ ਹਨ। ਜੀ ਹਾਂ ਇਹਨਾਂ ਨੇ ਫੋਟੋ ਦੀ ਕੈਪਸ਼ਨ ਚ ਲਿਖਿਆ ਹੈ ਕਿ ‘ਏਅਰਪੋਰਟ ‘ਤੇ ‘ਟਰੇਨ ਦਾ ਇੰਤਜ਼ਾਰ ਕਰ ਰਹੇ ਹਨ। marriageਅਗਲੀ ਤਸਵੀਰ ‘ਚ ਤਾਂ ਜਨਾਬ ਨੇ ਹੱਦ ਹੀ ਕਰ ਦਿੱਤੀ ਹੈ। ਇਹ ਆਪਣੀ ਭੈਣ ਦੇ ਵਿਆਹ ‘ਤੇ ਹਨ ਅਤੇ ਇਹਨਾਂ ਇਸ ਮੌਕੇ ਤਸਵੀਰ ਖਿੱਚ ਕੇ ਫੇਸਬੁੱਕ ਤੇ ਪਾਈ ਤਾਂ ਮਜ਼ਾਕ ਦਾ ਪਾਤਰ ਬਣ ਗਏ।ਇਹਨਾਂ ਲਿਖਿਆ ਹੈ ‘ਮੇਰੀ ਭੈਣ ਦਾ ਵਿਆਹ ਮੇਰੇ ਸਾਰੇ ਦੋਸਤਾਂ ਨਾਲ ਹੋ ਰਿਹਾ ਹੈ। ਜ਼ਾਹਿਰ ਹੈ ਕਿ ਇਹ ਗਲਤੀ ਸਿਰਫ ਅੰਗਰੇਜ਼ੀ ‘ਚ ਹੱਥ ਤੰਗ ਹੋਣ ਕਰਕੇ ਹੀ ਹੋਈ ਹੈ। womenਅਗਲੀ ਤਸਵੀਰ ਕਿਸੇ ਮਹਿਲਾ ਦੀ ਹੈ ਜਿਨ੍ਹਾਂ ਦੀ ਤਸਵੀਰ ਦੀ ਕੈਪਸ਼ਨ ਪੜ੍ਹ ਕੇ ਤਾਂ ਵੱਡੇ ਵੱਡੇ ਹੱਸਣੋ ਨਹੀਂ ਰਹਿ ਸਕਦੇ।ਜੀ ਹਾਂ ਇਹਨਾਂ ਲਿਖਿਆ ਹੈ ਕਿ ‘ਮੈਂ ਕਦੇ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਤੇ ਮੈਂ ਆਪਣੇ ਬੱਚਿਆਂ ਨੂੰ ਵੀ ਕਦੇ ਵਿਆਹ ਨਹੀਂ ਕਰਵਾਉਣ ਦੇਵਾਂਗੀ ਮੈਡਮ ਨੂੰ ਪੁੱਛਿਆ ਜਾਵੇ ਜੇਕਰ ਤੁਸੀਂ ਵਿਆਹ ਹੀ ਨਹੀਂ ਕਰਵਾਉਗੇ ਤਾਂ ਤੁਹਾਡੇ ਬੱਚੇ ਕਿਥੋਂ ਆਉਣਗੇ।brotherਹੁਣ ਦੇਖੋ ਅਗਲੀ ਤਸਵੀਰ ਜਿਹੜੇ ਅੰਗਰੇਜ਼ੀ ਦਾ ਪੂਰਨ ਰੂਪ ‘ਚ ਕਤਲ ਕਰਨ ਦੇ ਇਰਾਦੇ ਰੱਖਦੇ ਹਨ। ਇਹਨਾਂ ਲਿਖਿਆ ਹੈ ‘me and my large brother ‘ ਹੁਣ ਭਲਾ ਤੁਹਾਨੂੰ ਕੋਈ ਤੁੱਕ ਬਣਦੀ ਨਜ਼ਰ ਆਈ ਜੀ ਨਹੀਂ ! ਸਿਰਫ ਹਾਸਾ ਹੀ ਆ ਰਿਹਾ ਹੋਵੇਗਾ।
ਇਹਨਾਂ ਤਸਵੀਰਾਂ ਤੋਂ ਸਾਨੂੰ ਇਹਨਾਂ ਤਾਂ ਸਿੱਖਣ ਨੂੰ ਮਿਲਦਾ ਹੈ ਕਿ ਜੇਕਰ ਅੰਗਰੇਜ਼ੀ ‘ਚ ਹੱਥ ਤੰਗ ਹੈ ਤਾਂ ਇੰਗਲਿਸ਼ ਨਾਲ ਪੰਗਾ ਵੀ ਨਹੀਂ ਲੈਣਾ ਚਾਹੀਦਾ। ਸਾਡਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਨਹੀਂ ਸਗੋਂ ਸੁਚੇਤ ਕਰਨਾ ਹੈ।

—PTC News