ਇਸ ਬਜ਼ੁਰਗ ਬਾਬੇ ਨੇ ਹੀਰ ਗਾ ਕੇ ਕੀਤਾ ਸਭ ਨੂੰ ਹੈਰਾਨ, ਵੀਡੀਓ ਹੋਈ ਵਾਇਰਲ

vdo
ਇਸ ਬਜ਼ੁਰਗ ਬਾਬੇ ਨੇ ਹੀਰ ਗਾ ਕੇ ਕੀਤਾ ਸਭ ਨੂੰ ਹੈਰਾਨ, ਵੀਡੀਓ ਹੋਈ ਵਾਇਰਲ

ਇਸ ਬਜ਼ੁਰਗ ਬਾਬੇ ਨੇ ਹੀਰ ਗਾ ਕੇ ਕੀਤਾ ਸਭ ਨੂੰ ਹੈਰਾਨ, ਵੀਡੀਓ ਹੋਈ ਵਾਇਰਲ,ਹਰ ਰੋਜ਼ ਸੋਸ਼ਲ ਮੀਡੀਆ ‘ਤੇ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੁੰਦੀਆਂ ਹਨ, ਜਿਨ੍ਹਾਂ ਨੂੰ ਦੇਖ ਕਈ ਵਾਰ ਤਾਂ ਅੱਖਾਂ ‘ਚੋਂ ਹੰਝੂ ਹੀ ਨਹੀਂ ਰੁਕਦੇ ਤੇ ਕੁਝ ਵੀਡੀਓਜ਼ ਅਜਿਹੀਆਂ ਵੀ ਹੁੰਦੀਆਂ ਹਨ, ਜਿਨ੍ਹਾਂ ਨੂੰ ਦੇਖਦੇ ਹੀ ਰੂਹ ਨੂੰ ਸਕੂਨ ਮਿਲ ਜਾਂਦਾ ਹੈ।

vdo
ਇਸ ਬਜ਼ੁਰਗ ਬਾਬੇ ਨੇ ਹੀਰ ਗਾ ਕੇ ਕੀਤਾ ਸਭ ਨੂੰ ਹੈਰਾਨ, ਵੀਡੀਓ ਹੋਈ ਵਾਇਰਲ

ਹੋਰ ਪੜ੍ਹੋ:ਰਾਮ ਰਹੀਮ ਦੇ ‘ਭਗਤਾਂ’ ਨੇ ਇੰਝ ਖੋਲ੍ਹਿਆ ਵਰਤ, ਦੇਖੋ ਤਸਵੀਰਾਂ

ਅਜਿਹੀ ਹੀ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ, ਜਿਸ ‘ਚ ਇੱਕ ਬਜ਼ੁਰਗ ਹੀਰ ਗਾ ਰਹੇ ਹਨ। ਇਸ ਬਜ਼ੁਰਗ ਨੇ ਹੀਰ ਗਾ ਕੇ ਸਭ ਦਾ ਦਿਲ ਜਿੱਤ ਲਿਆ ਹੈ।

vdo
ਇਸ ਬਜ਼ੁਰਗ ਬਾਬੇ ਨੇ ਹੀਰ ਗਾ ਕੇ ਕੀਤਾ ਸਭ ਨੂੰ ਹੈਰਾਨ, ਵੀਡੀਓ ਹੋਈ ਵਾਇਰਲ

ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਇਹ ਬਜ਼ੁਰਗ ਕਿੰਨੀ ਰੂਹ ਨਾਲ ਹੀਰ ਗਾ ਰਿਹਾ ਹੈ ਅਤੇ ਬਾਬੇ ਦਾ ਇਹ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਤੇ ਲਗਾਤਾਰ ਲੋਕਾਂ ਵੱਲੋਂ ਕੁਮੈਂਟਾਂ ਦੇ ਜ਼ਰੀਏ ਬਜ਼ੁਰਗ ਨੂੰ ਪਿਆਰ ਦਿੱਤਾ ਜਾ ਰਿਹਾ ਹੈ।

ਹੋਰ ਪੜ੍ਹੋ:ਇੱਕ ਸਾਲ ਦੇ ਆਪਣੇ ਬੱਚੇ ਨੂੰ ਬੀਅਰ ਪਿਲਾਉਣ ਵਾਲਾ ਦਰਿੰਦਾ ਬਾਪ ਚੜਿਆ ਪੁਲਿਸ ਦੇ ਧੱਕੇ ,ਦੇਖੋ ਵੀਡੀਓ

ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਹੀਰ ਨੂੰ ਕਈ ਗਾਇਕਾਂ ਨੇ ਗਾਇਆ ਹੈ।ਜਸਬੀਰ ਜੱਸੀ,ਗੁਰਦਾਸ ਮਾਨ ਸਣੇ ਕਈ ਗਾਇਕਾਂ ਨੇ ਹੀਰ ਗਾ ਚੁੱਕੇ ਹਨ, ਪਰ ਇਸ ਵੀਡੀਓ ਨੂੰ ਦੇਖ ਕੇ ਵੱਖਰਾ ਹੀ ਸੁਆਦ ਆਉਂਦਾ ਹੈ।

-PTC News