ਹੋਰ ਖਬਰਾਂ

ਸੋਸ਼ਲ ਮੀਡੀਆ ਰਾਹੀਂ ਰਾਤੋ-ਰਾਤ ਸਟਾਰ ਬਣੀ ਰਾਨੂ ਮੰਡਲ, 10 ਸਾਲ ਬਾਅਦ ਧੀ ਨੂੰ ਆਈ ਮਾਂ ਦੀ ਯਾਦ

By Jashan A -- August 28, 2019 6:35 pm

ਸੋਸ਼ਲ ਮੀਡੀਆ ਰਾਹੀਂ ਰਾਤੋ-ਰਾਤ ਸਟਾਰ ਬਣੀ ਰਾਨੂ ਮੰਡਲ, 10 ਸਾਲ ਬਾਅਦ ਧੀ ਨੂੰ ਆਈ ਮਾਂ ਦੀ ਯਾਦ,ਸੋਸ਼ਲ ਮੀਡੀਆ ਰਾਹੀਂ ਰਾਤੋ ਰਾਤ ਸਟਾਰ ਬਣੀ ਰਾਨੂ ਮੰਡਲ ਦੀ ਅੱਜ ਦੁਨੀਆ ਦੀਵਾਨੀ ਹੈ। ਗੁੰਮਨਾਮੀ ਅਤੇ ਗਰੀਬੀ ਦੀ ਜ਼ਿੰਦਗੀ ਜਿਊਣ ਵਾਲੀ ਰਾਨੂ ਅੱਜ ਜ਼ੀਰੋ ਤੋਂ ਹੀਰੋ ਬਣ ਚੁੱਕੀ ਹੈ। ਉਨ੍ਹਾਂ ਨੂੰ ਕਈ ਫਿਲਮਾਂ ’ਚ ਗਾਉਣ ਦਾ ਮੌਕਾ ਮਿਲਿਆ ਹੈ।

ranu mandalਮਸ਼ਹੂਰ ਹੋਣ ਤੋਂ ਬਾਅਦ ਹੁਣ ਉਨ੍ਹਾਂ ਦੇ ਆਪਣੇ ਵੀ ਸਾਹਮਣੇ ਆ ਗਏ ਹਨ। ਰਿਸ਼ਤੇਦਾਰ ਅੱਜ ਰਾਨੂ ਨੂੰ ਆਪਣੇ ਘਰ ਲੈ ਕੇ ਜਾਣਾ ਚਾਹੁੰਦੇ ਹਨ ਅਤੇ ਉਨ੍ਹਾਂ ਨੂੰ ਯਾਦ ਕਰਾਉਂਦੇ ਹਨ, ਜੋ ਕਦੇ ਉਨ੍ਹਾਂ ਨੂੰ ਭੁੱਲਾ ਬੈਠੇ ਸਨ।

ਹੋਰ ਪੜ੍ਹੋ: ਧੋਨੀ ਨੇ ਆਪਣੇ ਫੈਨ ਨਾਲ ਲਾਈ ਰੇਸ, ਕੀਤਾ ਕੁਝ ਅਜਿਹਾ, ਦੇਖੋ ਵੀਡੀਓ

ranu mandalਉਥੇ ਹੀ ਰਾਨੂ ਮੰਡਲ ਦੀ ਬੇਟੀ ਨੇ 10 ਸਾਲ ਬਾਅਦ ਆਪਣੀ ਮਾਂ ਨਾਲ ਮੁਲਾਕਾਤ ਕੀਤੀ ਹੈ। ਆਪਣੇ ’ਤੇ ਲੱਗੇ ਦੋਸ਼ਾਂ ’ਤੇ ਰਾਨੂ ਦੀ ਬੇਟੀ ਸਾਤੀ ਰਾਏ ਨੇ ਕਿਹਾ ਕਿ ‘ਖੁਦ ਉਸ ਦਾ ਤਲਾਕ ਹੋ ਚੁੱਕਾ ਹੈ ਅਤੇ ਉਹ ਦੁੱਖ ਭਰੀ ਜ਼ਿੰਦਗੀ ਬਤੀਤ ਕਰ ਰਹੀ ਸੀ, ਇਸ ਲਈ ਉਹ ਆਪਣੀ ਮਾਂ ਦੀ ਸਾਰ ਨਹੀਂ ਲੈ ਸਕੀ।

ranu mandalਦੱਸਣਯੋਗ ਹੈ ਕਿ ਰਾਨੂ ਮੰਡਲ ਦਾ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਿਮੇਸ਼ ਰੇਸ਼ਮੀਆ ਨੇ ਆਪਣੇ ਨਾਲ ਕੰਮ ਕਰਨ ਦਾ ਮੌਕਾ ਦਿੱਤਾ। ਰਾਨੂ ਦਾ ਹਿਮੇਸ਼ ਰੇਸ਼ਮੀਆ ਨਾਲ ਗਾਇਆ ਗੀਤ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

-PTC News

  • Share