Advertisment

ਪੰਜਾਬ ਦੇ ਨੌਜਵਾਨਾਂ ਨੂੰ ਘਰ -ਘਰ ਜਾ ਕੇ ਲਾਮਬੰਦ ਕਰੇਗੀ ਐਸਓਆਈ : ਪਰਮਿੰਦਰ ਬਰਾੜ

author-image
Shanker Badra
Updated On
New Update
ਪੰਜਾਬ ਦੇ ਨੌਜਵਾਨਾਂ ਨੂੰ ਘਰ -ਘਰ ਜਾ ਕੇ ਲਾਮਬੰਦ ਕਰੇਗੀ ਐਸਓਆਈ : ਪਰਮਿੰਦਰ ਬਰਾੜ
Advertisment
ਪੰਜਾਬ ਦੇ ਨੌਜਵਾਨਾਂ ਨੂੰ ਘਰ -ਘਰ ਜਾ ਕੇ ਲਾਮਬੰਦ ਕਰੇਗੀ ਐਸਓਆਈ : ਪਰਮਿੰਦਰ ਬਰਾੜ:ਲੁਧਿਆਣਾ: ਪੰਜਾਬ ਨੂੰ ਮੋਹਰੀ ਰਾਜ ਬਣਾਉਣ ਅਤੇ ਨਵੀਂ ਸਿਆਸੀ ਲੀਡਰਸ਼ਿਪ ਦੇਣ ਵਾਲੀ ਸ਼ਕਤੀ ਦੀ ਚਾਬੀ ਸੂਬੇ ਦੇ 60 ਫੀਸਦੀ ਨੌਜਵਾਨ ਵੋਟਰਾਂ ਦੇ ਕੋਲ ਆ ਗਈ ਹੈ।ਭਵਿੱਖ 'ਚ ਹੁਣ ਨੌਜਵਾਨ ਵਰਗ ਫੈਸਲਾ ਕਰਿਆ ਕਰੇਗਾ ਕੌਣ ਮੈਂਬਰ ਪਾਰਲੀਮੈਂਟ, ਮੁੱਖ ਮੰਤਰੀ, ਮੰਤਰੀ ਜਾਂ ਵਿਧਾਇਕ ਬਣੇਗਾ ? ਅਗਲੇ 20 ਸਾਲਾਂ 'ਚ ਪੰਜਾਬ ਨੂੰ ਵਿਕਾਸ ਖੇਤਰ 'ਚ ਮੁੜ ਤੋਂ ਮੋਹਰੀ ਬਣਾਉਣ ਲਈ ਨੌਜਵਾਨਾਂ ਨੂੰ ਵਧੇਰੇ ਮੌਕੇ ਮਿਲਣਗੇ। ਨਵੇਂ ਉਭਰ ਰਹੇ ਰਾਜਨੀਤਕ ਮਾਹੌਲ 'ਚ ਵਿਦਿਆਰਥੀ ਵਰਗ ਆਪਣੇ ਆਪ ਨੂੰ ਤਿਆਰ ਕਰੇ ਤਾਂ ਜੋ ਚੇਤਨਾ ਪੱਧਰ ਉੱਤੇ ਰਾਜਸੀ ਭੂਮਿਕਾ ਨਿਭਾਈ ਜਾ ਸਕੇ।ਇਸ ਲਈ ਐਸਓਆਈ ਪੰਜਾਬ ਵਿਚ ਘਰ -ਘਰ ਜਾ ਕੇ ਪੰਜਾਬ ਦੇ ਨੌਜਵਾਨਾਂ ਨੂੰ ਲਾਮਬੰਦ ਕਰੇਗੀ। SOI Punjab Youth home home Going Mobilized :Parminder Brar ਪੰਜਾਬ ਦੇ ਨੌਜਵਾਨਾਂ ਨੂੰ ਘਰ -ਘਰ ਜਾ ਕੇ ਲਾਮਬੰਦ ਕਰੇਗੀ ਐਸਓਆਈ : ਪਰਮਿੰਦਰ ਬਰਾੜ ਸਟੂਡੈਂਟਸ ਆਰਗੇਨਾਈਜੇਸ਼ਨ ਆਫ਼ ਇੰਡੀਆ ਦੇ ਪ੍ਰਧਾਨ ਪਰਮਿੰਦਰ ਸਿੰਘ ਬਰਾੜ ਨੇ ਸਥਾਨਕ ਸ੍ਰੀ ਗੁਰੂ ਨਾਨਕ ਦੇਵ ਆਡੋਟੋਰੀਅਮ 'ਚ ਵਿਦਿਆਰਥੀਆਂ ਦੀ ਇੱਕ ਭਰਵੀਂ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜੇਕਰ 2014 ਦੀ ਲੋਕ ਸਭਾ ਚੋਣ ਚ ਭਾਜਪਾ 31 ਫੀਸਦੀ ਵੋਟਾਂ ਨਾਲ 282 ਸੀਟਾਂ ਹਾਸਿਲ ਕਰਕੇ ਕੇਂਦਰ 'ਚ ਆਪਣੀ ਸਰਕਾਰ ਬਣਾ ਸਕਦੀ ਹੈ, 2017 ਦੀ ਪੰਜਾਬ ਵਿਧਾਨ ਸਭਾ ਚੋਣ ਮੌਕੇ 34 ਫੀਸਦੀ ਵੋਟਾਂ ਨਾਲ ਪੰਜਾਬ ਕਾਂਗਰਸ 77 ਸੀਟਾਂ ਜਿੱਤ ਕੇ ਪੂਰਨ ਬਹੁਮਤ ਨਾਲ ਸੂਬੇ ਚ ਸਰਕਾਰ ਬਣਾ ਸਕਦੀ ਹੈ ਤਾਂ ਪੰਜਾਬ ਦਾ 60 ਫੀਸਦੀ ਵੋਟਾਂ ਵਾਲਾ ਨੌਜਵਾਨ ਵਰਗ ਆਪਣੇ ਵਿੱਚੋਂ ਮੁੱਖ ਮੰਤਰੀ, ਵਿਧਾਇਕ ਜਾਂ ਮੈਂਬਰ ਪਾਰਲੀਮੈਂਟ ਕਿਉਂ ਨਹੀਂ ਚੁਣ ਸਕਦਾ ?
Advertisment
SOI Punjab Youth home home Going Mobilized :Parminder Brar ਪੰਜਾਬ ਦੇ ਨੌਜਵਾਨਾਂ ਨੂੰ ਘਰ -ਘਰ ਜਾ ਕੇ ਲਾਮਬੰਦ ਕਰੇਗੀ ਐਸਓਆਈ : ਪਰਮਿੰਦਰ ਬਰਾੜ ਐਸਓਆਈ ਵੱਲੋਂ ਇੱਥੇ ਕਰਵਾਈ ਗਈ ਪਹਿਲੀ ਰੈਲੀ 'ਚ ਇਕੱਠੇ ਹੋਏ ਹਜਾਰਾਂ ਪੰਜਾਬੀ ਨੌਜਵਾਨਾਂ ਨੂੰ ਸੰਬੋਧਨ ਕਰਦੇ ਹੋਏ ਪਰਮਿੰਦਰ ਬਰਾੜ ਨੇ ਕਿਹਾ ਕਿ ਹੁਣ ਪੰਜਾਬ ਦੀ ਨੌਜਵਾਨ ਪੀੜੀ ਸਮਝਦਾਰ ਹੋ ਗਈ ਹੈ।ਪੰਜਾਬੀ ਨੌਜਵਾਨ ਹੁਣ ਬਾਹਰੋਂ ਆਏ ਭਾਵ ਗੈਰ ਪੰਜਾਬੀਆਂ ਦੇ ਝਾਂਸੇ ਵਿਚ ਆਉਣ ਵਾਲੇ ਨਹੀਂ ਹਨ।ਪੰਜਾਬ ਦੇ ਗੌਰਵਮਈ ਇਤਿਹਾਸ ਦੇ ਰੂ-ਬ-ਰੂ ਕਰਦਿਆਂ ਬਰਾੜ ਨੇ ਕਿਹਾ ਵਿਦੇਸ਼ੀ ਹਮਲਾਵਰਾਂ ਅੱਗੇ ਦਸ ਪੁਸ਼ਤਾਂ ਤੋਂ ਸਾਹ ਸੱਤਹੀਣ ਹੋਏ ਭਾਰਤੀਆਂ ਨੂੰ ਵਿਦੇਸ਼ੀਆਂ ਦੀ 800 ਸਾਲ ਦੀ ਗੁਲਾਮੀ ਵਿੱਚੋਂ ਮੁਕਤੀ ਦਿਵਾਉਣ ਲਈ ਪੰਜਾਬੀਆਂ ਨੂੰ ਲੱਖਾਂ ਦੀ ਗਿਣਤੀ 'ਚ ਲਾਸਾਨੀ ਸ਼ਹਾਦਤਾਂ ਦੇਣੀਆਂ ਪਈਆਂ ।ਪੰਜਾਬੀਆਂ ਵੱਲੋਂ ਦੁਨੀਆਂ ਵਿਜੇਤਾ ਮਹਾਨ ਸ਼ਿਕੰਦਰ ਤੋਂ ਲੈਕੇ ਤੁਰਕਾਂ, ਮੁਗਲਾਂ, ਅਫ਼ਗਾਨਾਂ ਅਤੇ ਅੰਗਰੇਜ਼ਾਂ ਜਿਨ੍ਹਾਂ ਦੇ ਰਾਜ 'ਚ ਸੂਰਜ ਨਹੀਂ ਡੁੱਬਦਾ ਹੁੰਦਾ ਸੀ ਵਰਗੀਆਂ ਤਾਕਤਵਰ ਕੌਮਾਂ ਨਾਲ ਸੈਂਕੜੇ ਖੂਨ ਡੋਲਵੀਆਂ ਜੰਗਾਂ ਲੜੀਆਂ ਗਈਆਂ।ਇਨ੍ਹਾਂ ਜੰਗਾਂ ਤੇ ਸ਼ਹਾਦਤਾਂ ਸਦਕਾ ਹੀ ਭਾਰਤੀ ਲੋਕ ਆਜਾਦ ਫ਼ਿਜ਼ਾ 'ਚ ਸਾਹ ਲੈਣ ਦੇ ਕਾਬਿਲ ਬਣ ਸਕੇ ਅਤੇ ਪੰਜਾਬੀਆਂ ਦੀ ਝੋਲੀ ਚ “ਮਾਰਸ਼ਲ ਕੌਮ“ ਹੋਣ ਦਾ ਖ਼ਿਤਾਬ ਪਿਆ। SOI Punjab Youth home home Going Mobilized :Parminder Brar ਪੰਜਾਬ ਦੇ ਨੌਜਵਾਨਾਂ ਨੂੰ ਘਰ -ਘਰ ਜਾ ਕੇ ਲਾਮਬੰਦ ਕਰੇਗੀ ਐਸਓਆਈ : ਪਰਮਿੰਦਰ ਬਰਾੜ ਪੰਜਾਬੀਆਂ ਨੇ ਸਿੱਖ ਗੁਰੂ ਸਾਹਿਬਾਨ ਦੇ ਸਿਧਾਂਤਾਂ ਅਧੀਨ ਪੰਜਾਬ ਤੇ ਪੰਜਾਬੀਅਤ ਨੂੰ ਕੇਵਲ ਬਹਾਦਰ,ਕਿਰਤੀ ਜਾਂ ਮਿਹਨਤੀ ਕੌਮ ਵਜੋਂ ਮਾਣਤਾ ਦਿਵਾਉਣ ਤੱਕ ਸੀਮਤ ਨਹੀਂ ਰੱਖਿਆ ਬਲਕਿ ਖੇਡਾਂ,ਸੰਗੀਤ, ਹਾਲੀਵੁੱਡ, ਪਾਲੀਵੁੱਡ,ਵਪਾਰ, ਉਦਯੋਗ, ਟਰਾਂਸਪੋਰਟ ਅਤੇ ਤਾਕਤਵਰ ਪ੍ਰਵਾਸੀ ਰਾਜਨੀਤੀ ਦੇ ਖੇਤਰ 'ਚ ਕੌਮੀ ਤੇ ਕੌਮਾਂਤਰੀ ਪੱਧਰ ਉੱਤੇ ਜੋ ਨਿਵੇਕਲੀ ਤੇ ਅਮਿੱਟ ਪਛਾਣ ਦਿਵਾਈ ਹੈ।ਪੰਜਾਬੀਆਂ ਨੂੰ ਮਿਟਾਉਣ ਵਾਲੀਆਂ ਤਾਕਤਾਂ ਕਦੇ ਸਫਲ ਨਹੀਂ ਹੋਈਆਂ ਬਲਕਿ ਖੁਦ ਹੀ ਮਿਟ ਜਾਂਦੀਆਂ ਰਹੀਆਂ ਹਨ ਉਹ ਤਾਕਤ ਭਾਵੇਂ ਅਹਿਮਦਸ਼ਾਹ ਅਬਦਾਲੀ ਜਾਂ ਸ੍ਰੀਮਤੀ ਇੰਦਰਾ ਗਾਂਧੀ ਦੇ ਰੂਪ 'ਚ ਸਾਹਮਣੇ ਆਈ ਹੋਵੇ। 1947 ਤੋਂ ਬਾਆਦ ਕੇਂਦਰ 'ਚ ਬਣਨ ਵਾਲੀਆਂ ਸਰਕਾਰਾਂ ਦੀਆਂ ਗ਼ਲਤ ਨੀਤੀਆਂ ਤੇ ਧੱਕੇਸ਼ਾਹੀਆਂ ਕਾਲਨ ਹੀ ਧਰਤੀ ਹੇਠਲੇ ਪਾਣੀ ਦਾ ਪੱਧਰ ਡਿੱਗਣ, ਖੇਤੀਬਾੜੀ, ਵਾਤਾਵਰਣ, ਉਦਯੋਗ, ਰੁਜ਼ਗਾਰ,ਵਪਾਰ, ਵਿਦਿਆਰਥੀਆਂ ਦਾ ਵੱਡੀ ਪੱਧਰ ਉੱਤੇ ਪ੍ਰਵਾਸ ਆਦਿ ਖੇਤਰਾਂ ਚ ਪੈਦਾ ਹੋਏ ਡੂੰਘੇ ਸੰਕਟਾਂ ਸਮੇਤ ਕੁਦਰਤੀਂ ਵਸੀਲਿਆਂ ਦੀ ਸਾਂਭ ਸੰਭਾਲ ਸੰਬੰਧੀ ਪੰਜਾਬ ਅੱਗੇ ਵੱਡੀਆਂ ਚੁਨੌਤੀਆਂ ਹਨ।ਪੰਜਾਬੀ ਕਦੇ ਹਾਰ ਸਵੀਕਾਰ ਨਹੀਂ ਕਰਦੇ ਅਸੀਂ ਹਰ ਉਸ ਮੁਸ਼ਕਿਲ ਦਾ ਹੱਲ ਲੱਭ ਲੈਂਦੇ ਹਾਂ ਜਿਸ ਨੂੰ ਹੱਲ ਕਰਨ ਤੋਂ ਵਿਗਿਆਨ ਵੀ ਆਪਣੇ ਹੱਥ ਖੜੇ ਕਰ ਦਿੰਦਾ ਹੈ,ਇਸ ਕਰਕੇ ਹੀ ਪੰਜਾਬੀਆਂ ਨੂੰ ਜੁਗਾੜੀ ਆਖਿਆ ਜਾਂਦਾ ਹੈ। SOI Punjab Youth home home Going Mobilized :Parminder Brar ਪੰਜਾਬ ਦੇ ਨੌਜਵਾਨਾਂ ਨੂੰ ਘਰ -ਘਰ ਜਾ ਕੇ ਲਾਮਬੰਦ ਕਰੇਗੀ ਐਸਓਆਈ : ਪਰਮਿੰਦਰ ਬਰਾੜ ਬਰਾੜ ਨੇ ਵਿਦਿਆਰਥੀਆਂ ਨੂੰ ਸੱਦਾ ਦਿੰਦੇ ਹੋਏ ਕਿਹਾ ਜੇਕਰ ਤੁਹਾਡੇ ਦਿਲਾਂ ਅੰਦਰ ਪੰਜਾਬ ਤੇ ਪੰਜਾਬੀਅਤ ਪ੍ਰਤੀ ਕੋਈ ਦਰਦ ਹੈ, ਤੁਹਾਡੇ ਕੋਲ ਪੰਜਾਬ ਦੇ ਬਿਹਤਰ ਭਵਿੱਖ ਦੀ ਸਿਰਜਣਾ ਲਈ ਕੋਈ ਵਿਸ਼ੇਸ਼ ਯੋਜਨਾ ਹੈ, ਪੰਜਾਬ ਚੋਂ ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਨਸ਼ਾਖੋਰੀ, ਗੈਂਗਵਾਰ ਅਤੇ ਹੋਰ ਸਮਾਜਿਕ ਬੁਰਾਈਆਂ ਦੇ ਕੋਹੜ ਨੂੰ ਸਦਾ ਲਈ ਜੜੋਂ ਪੁੱਟਣਾ ਹੈ ਤਾਂ ਸਟੂਡੈਂਟਸ ਆਰਗੇਨਾਈਜੇਸ਼ਨ ਆਫ ਇੰਡੀਆ (SOI) ਦੇ ਮੰਚ ਉੱਤੇ ਇਕੱਠੇ ਹੋਈਏ।ਅਸੀਂ ਇੱਕਜੁੱਟ ਹੋ ਕੇ ਉਨ੍ਹਾਂ ਅਲਾਮਤਾਂ, ਸੰਕਟਾਂ ਤੇ ਚੁਨੌਤੀਆਂ ਵਿਰੁੱਧ ਸ਼ੰਘਰਸ਼ ਆਰੰਭੀਏ ਜਿਨ੍ਹਾਂ ਨੇ ਪੰਜਾਬ, ਸਾਡੇ ਵਿਦਿਆਰਥੀ ਅਤੇ ਨੌਜਵਾਨ ਵਰਗ ਦੀ ਤਰੱਕੀ 'ਚ ਵੱਡੀਆਂ ਰੁਕਾਵਟਾਂ ਪੈਦਾ ਕੀਤੀਆਂ ਹੋਈਆਂ ਹਨ ਤਾਂ ਜੋ ਅਗਲੇ 20-25 ਸਾਲਾਂ ਚ ਮੁੜ ਪੰਜਾਬ ਨੂੰ ਦੁਨੀਆਂ ਦਾ ਮੋਹਰੀ ਰਾਜ ਬਣਾਇਆ ਜਾ ਸਕੇ।ਉਨ੍ਹਾਂ ਕਿਹਾ ਹਰ ਵਿਦਿਆਰਥੀ ਦਾ ਨਿਸ਼ਾਨਾ ਚੰਗੀ ਨੌਕਰੀ ਪ੍ਰਾਪਤ ਕਰਕੇ ਆਪਣੇ ਦੇਸ਼, ਸਮਾਜ ਤੇ ਕੌਮ ਦੀ ਸੇਵਾ ਕਰਨਾ ਹੁੰਦਾ ਹੈ ਪਰ ਨੌਜਵਾਨ ਵੋਟਰਾਂ ਨੂੰ ਰਾਜਨੀਤੀ ਵਰਗੇ ਮਹੱਤਵਪੂਰਨ ਤੇ ਸ਼ਕਤੀਸ਼ਾਲੀ ਖੇਤਰ ਵੱਲ ਪਿੱਠ ਕਰਕੇ ਖੜਨ ਦੀ ਆਦਤ,ਉਦਾਸੀਨਤਾ ਤੇ ਨਿਰਾਸ਼ਤਾ ਵਾਲੀ ਸਥਿਤੀ ਨੂੰ ਤੋੜਨ ਲਈ ਵਿਦਿਆਰਥੀ ਵਰਗ ਨੂੰ ਵੀ ਅੱਗੇ ਆਉਣਾ ਪਵੇਗਾ। -PTCNews-
latest-news india-latest-news news-in-punjabi news-in-punjab soi-news
Advertisment

Stay updated with the latest news headlines.

Follow us:
Advertisment