ਸੋਮਾਲੀਆ ਦੇ ਮਿਲਟਰੀ ਸਿਖਲਾਈ ਕੇਂਦਰ ਉੱਤੇ ਆਤਮਘਾਤੀ ਹਮਲਾ, 15 ਹਲਾਕ

ਮੋਗਾਦਿਸ਼ੁ: ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੁ ਵਿਚ ਇਕ ਮਿਲਟਰੀ ਸਿਖਲਾਈ ਕੇਂਦਰ ‘ਤੇ ਮੰਗਲਵਾਰ ਨੂੰ ਆਤਮਘਾਤੀ ਹਮਲਾ ਹੋਇਆ। ਇਸ ਧਮਾਕੇ ਵਿਚ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ ਅਤੇ 20 ਹੋਰ ਜ਼ਖਮੀ ਹੋਏ ਹਨ।

ਪੜੋ ਹੋਰ ਖਬਰਾਂ:ਟਰੰਪ ਦਾ ਹਮਸ਼ਕਲ ਪਾਕਿਸਤਾਨੀ ਕੁਲਫੀਵਾਲਾ, ਪੰਜਾਬੀ ‘ਚ ਸੁਣਾਉਂਦੈ ਗਾਣੇ

ਪੁਲਿਸ ਬੁਲਾਰੇ ਸਾਦਿਕ ਅਲੀ ਆਦੇਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਆਤਮਘਾਤੀ ਵਿਸਫੋਟਕ ਨਾਲ ਭਰੀ ਜੈਕੇਟ ਪਹਿਨੇ ਹੋਇਆ ਸੀ ਅਤੇ ਉਹ ਸ਼ਹਿਰ ਦੇ ਮਦੀਨਾ ਜ਼ਿਲ੍ਹੇ ਵਿਚ ਸਥਿਤ ਕੇਂਦਰ ਵਿਚ ਦਾਖਲ ਹੋਇਆ ਅਤੇ ਧਮਾਕਾ ਕਰ ਦਿੱਤਾ।

ਪੜੋ ਹੋਰ ਖਬਰਾਂ: ਹੱਕ ਮੰਗਦੇ ਬੇਰੁਜ਼ਗਾਰ ਟੈੱਟ ਪਾਸ ਅਧਿਆਪਕਾਂ ‘ਤੇ ਪੁਲਿਸ ਦਾ ਲਾਠੀਚਾਰਜ, ਡੀਟੀਐੱਫ ਵਲੋਂ ਸਖਤ ਨਿਖੇਧੀ

ਅਲ ਕਾਇਦਾ ਨਾਲ ਜੁੜੇ ਅਲ-ਸ਼ਬਾਬ ਅੱਤਵਾਦੀ ਸਮੂਹ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਸ ਸਿਖਲਾਈ ਕੇਂਦਰ ਦੀ ਵਰਤੋਂ ਸੋਮਾਲੀਆ ਰਾਸ਼ਟਰੀ ਸੈਨਾ ਭਰਤੀ ਕੀਤੇ ਗਏ ਨਵੇਂ ਕਰਮੀਆਂ ਲਈ ਕਰਦੀ ਹੈ। ਧਮਾਕੇ ਦੀ ਚਪੇਟ ਵਿਚ ਆਕੇ ਜ਼ਖਮੀ ਹੋਏ ਲੋਕਾਂ ਨੂੰ ਮਦੀਨਾ ਹਸਪਤਾਲ ਲਿਜਾਇਆ ਗਿਆ ਜਿੱਥੇ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਘੱਟੋ-ਘੱਟ 14 ਲੋਕ ਗੰਭੀਰ ਰੂਪ ਨਾਲ ਜ਼ਖਮੀ ਹਨ। ਪੀੜਤਾਂ ਵਿਚ ਆਪਣੇ ਪਿਆਰਿਆਂ ਦਾ ਪਤਾ ਲਗਾਉਣ ਲਈ ਸੈਂਕੜੇ ਲੋਕ ਹਸਪਤਾਲ ਵਿਚ ਇਕੱਠੇ ਹੋਏ।

ਪੜੋ ਹੋਰ ਖਬਰਾਂ: ਇਨ੍ਹਾਂ ਸੂਬਿਆਂ ‘ਚ ਪੁਲਿਸ ਵਿਭਾਗ ਦੀਆਂ ਨਿਕਲੀਆਂ ਭਰਤੀਆਂ, ਜਲਦ ਕਰੋ ਅਪਲਾਈ

-PTC News