ਪੁੱਤ ਬਣਿਆ ਜੱਲਾਦ-ਕਿਰਚਾਂ ਨਾਲ ਪਿਓ 'ਤੇ ਕੀਤੇ ਇਸ ਕਦਰ ਵਾਰ ਕਿ ਅੰਤੜੀਆਂ ਤੱਕ ਬਾਹਰ ਆ ਗਈਆਂ

By Kaveri Joshi - October 07, 2020 4:10 pm

ਜਲੰਧਰ -ਪੁੱਤ ਬਣਿਆ ਜੱਲਾਦ-ਕਿਰਚਾਂ ਨਾਲ ਪਿਓ 'ਤੇ ਕੀਤੇ ਇਸ ਕਦਰ ਵਾਰ ਕਿ ਅੰਤੜੀਆਂ ਤੱਕ ਬਾਹਰ ਆ ਗਈਆਂ: ਕਲਯੁੱਗ ਦਾ ਦੌਰ ਦੇਖੋ , ਭਰਾ, ਭਰਾ ਦਾ ਸਕਾ ਨੀ ਰਿਹਾ ਉਹ ਗੱਲ ਅਲੱਗ ਹੈ , ਪਰ ਇੱਥੇ ਇੱਕ ਵਿਅਕਤੀ ਵੱਲੋਂ ਘਰੇਲੂ ਵਿਵਾਦ ਦੇ ਚਲਦੇ ਭਰਾ ਨੂੰ ਜ਼ਖਮੀ ਕਰਨ ਉਪਰੰਤ ਆਪਣੇ ਪਿਓ ਨੂੰ ਵੀ ਜਾਨੋਂ ਮਾਰ ਦੇਣ ਦੀ ਖ਼ਬਰ ਸਾਹਮਣੇ ਆਈ ਹੈ । ਮਾਮਲਾ ਜਲੰਧਰ ਦਾ ਹੈ, ਜਿੱਥੇ ਸਕੇ ਭਰਾ ਨੇ ਪਹਿਲਾਂ ਆਪਣੇ ਭਰਾ ਨੂੰ ਜ਼ਖਮੀ ਕੀਤਾ ਅਤੇ ਫਿਰ ਆਪਣੇ ਪਿਓ ਤੇ ਕਿਰਚ ਨਾਲ ਇਸ ਕਦਰ ਵਾਰ ਕੀਤੇ ਕਿ ਉਸਦੀਆਂ ਅੰਤੜੀਆਂ ਬਾਹਰ ਆ ਗਈਆਂ।

Son killed his father

ਜਾਣਕਾਰੀ ਅਨੁਸਾਰ ਕਾਤਲ ਭਰਾ ਵੱਲੋਂ ਕੀਤੇ ਹਮਲੇ 'ਚ ਜ਼ਖਮੀ ਹੋਏ ਮ੍ਰਿਤਕ ਦੇ ਛੋਟੇ ਬੇਟਾ ਅਭੈ ਨਾਗਪਾਲ ਜਦੋਂ ਹੋਸ਼ 'ਚ ਆਇਆ ਤਾਂ ਉਸਨੇ ਦੱਸਿਆ ਕਿ ਉਹਨਾਂ ਦੇ ਪਿਤਾ ਆਪਣੇ ਪੁੱਤਰਾਂ ਲਈ ਹੋਟਲ ਖਰੀਦਣਾ ਚਾਹੁੰਦੇ ਸਨ , ਜਿਸ ਦੀ ਖਰੀਦਦਾਰੀ ਲਈ ਘਰ 'ਚ ਕਾਫ਼ੀ ਰਕਮ ਰੱਖੀ ਹੋਈ ਸੀ , ਜਿਸ ਦੀ ਭਿਣਕ ਉਸਦੇ ਵੱਡੇ ਭਰਾ ਨੂੰ ਲੱਗਣ ਉਪਰੰਤ ਉਸਨੇ ਛੋਟੇ ਭਰਾ ਨਾਲ ਲੜ੍ਹਨਾ ਸ਼ੁਰੂ ਕਰ ਦਿੱਤਾ। ਲੜ੍ਹਦੇ-ਲੜ੍ਹਦੇ ਉਸਨੇ ਪਤਾ ਨੀ ਕਦੋਂ ਕਿਰਚ ਕੱਢ ਕੇ ਉਸਦੇ ਪੇਟ 'ਚ ਵਾਰ ਕੀਤੇ , ਜਿਸ ਕਰਨ ਉਹ ਲਹੂ-ਲੁਹਾਨ ਹੋ ਗਿਆ ਅਤੇ ਹੇਠਾਂ ਡਿੱਗ ਪਿਆ । ਜਦੋਂ ਉਸਨੇ ਰੌਲਾ ਪਾਇਆ ਤਾਂ ਉਸਦੇ ਪਿਤਾ ਉਸਨੂੰ ਬਚਾਉਣ ਲਈ ਆਏ , ਉਸ ਵੇਲੇ ਵੱਡੇ ਭਰਾ ਨੇ ਉਹਨਾਂ ਦੇ ਪਿਤਾ ਨੂੰ ਢਾਹ ਲਿਆ ਅਤੇ ਕਿਰਚਾਂ ਨਾਲ ਇੰਨੇ ਵਾਰ ਕੀਤੇ ਕਿ ਉਹਨਾਂ ਦੀਆਂ ਆਂਦਰਾਂ ਕੱਢ ਸੁੱਟੀਆਂ।

Son killed his father

ਜ਼ਿਕਰਯੋਗ ਹੈ ਕਿ ਪੁੱਤਰ ਦੀ ਬੇਰਹਿਮੀ ਦਾ ਸ਼ਿਕਾਰ ਹੋਏ ਪਿਤਾ ਦਾ ਅੰਤਿਮ ਸੰਸਕਾਰ ਹਰਨਾਮਦਾਸਪੁਰਾ ਸ਼ਮਸ਼ਾਨਘਾਟ 'ਚ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਿਕ ਇਹ ਕਿਹਾ ਜਾ ਰਿਹਾ ਹੈ ਮੁਲਜ਼ਮ ਸ਼ੇਰੂ ਨਸ਼ਾ ਕਰਦਾ ਸੀ ਅਤੇ ਜਿਸ ਦਿਨ ਇਹ ਵਾਰਦਾਤ ਹੀ ਉਸ ਦਿਨ ਵੀ ਉਸਨੇ ਨਸ਼ਾ ਕੀਤਾ ਹੋਇਆ ਸੀ ।  ਆਪਣੇ ਪਿਤਾ ਦੇ ਸੰਸਕਾਰ ਅਤੇ ਅੰਤਿਮ ਦਰਸ਼ਨ ਲਈ ਅਭੈ ( ਛੋਟਾ ਪੁੱਤਰ ) ਐਂਬੂਲੈਂਸ ਰਾਹੀਂ ਸ਼ਮਸ਼ਾਨਘਾਟ ਪੁੱਜਾ ਅਤੇ ਆਪਣੇ ਪਿਤਾ ਦੇ ਐਂਬੂਲੈਂਸ ਚੋਣ ਹੀ ਆਖਰੀ ਦਰਸ਼ਨ ਕੀਤੇ , ਕਿਉਕਿ ਉਸਦੀ ਹਾਲਤ ਅਜੇ ਵੀ ਠੀਕ ਨਹੀਂ ਸੀ ।

Son killed his father in jalandhar

ਦੱਸ ਦੇਈਏ ਕਿ ਪੁਲਿਸ ਨੇ ਦੋਸ਼ੀ ਜਤਿਨ ਨਾਗਪਾਲ ( ਸ਼ੇਰੂ ) ਨੂੰ ਅਦਾਲਤ 'ਚ ਪੇਸ਼ ਕਰਵਾ ਕਿ ਦੋ ਦਿਨ ਦਾ ਰਿਮਾਂਡ ਹਾਸਲ ਕਰ ਲਿਆ ਹੈ ਅਤੇ ਮ੍ਰਿਤਕ ਅਸ਼ਵਨੀ ਨਾਗਪਾਲ ਦੀ ਪੋਸਟਮਾਰਟਮ ਦੀ ਉਡੀਕ ਕੀਤੀ ਜਾ ਰਹੀ ਹੈ , ਜਿਸ ਉਪਰੰਤ ਅਗਲੇਰੀ ਕਾਰਵਾਈ ਕੀਤੀ ਜਾਵੇਗੀ ।

adv-img
adv-img