Tue, Apr 23, 2024
Whatsapp

ਪੁੱਤ ਨੇ ਪੈਸਿਆਂ ਖਾਤਿਰ ਕੀਤਾ ਪਿਓ ਦਾ ਕਤਲ, ਪੁਲਿਸ ਨੇ ਲੱਭ ਲਏ ਸਾਰੇ ਸਬੂਤ

Written by  Shanker Badra -- September 23rd 2020 06:33 PM
ਪੁੱਤ ਨੇ ਪੈਸਿਆਂ ਖਾਤਿਰ ਕੀਤਾ ਪਿਓ ਦਾ ਕਤਲ, ਪੁਲਿਸ ਨੇ ਲੱਭ ਲਏ ਸਾਰੇ ਸਬੂਤ

ਪੁੱਤ ਨੇ ਪੈਸਿਆਂ ਖਾਤਿਰ ਕੀਤਾ ਪਿਓ ਦਾ ਕਤਲ, ਪੁਲਿਸ ਨੇ ਲੱਭ ਲਏ ਸਾਰੇ ਸਬੂਤ

ਪੁੱਤ ਨੇ ਪੈਸਿਆਂ ਖਾਤਿਰ ਕੀਤਾ ਪਿਓ ਦਾ ਕਤਲ, ਪੁਲਿਸ ਨੇ ਲੱਭ ਲਏ ਸਾਰੇ ਸਬੂਤ:ਸ਼ਾਹਕੋਟ : ਮਾਲੂਪੁਰ ਵਿਖੇ ਖੇਤਾਂ ’ਚ ਬਣੇ ਇੱਕ ਡੇਰੇ 'ਚੋਂ ਬੀਤੇ ਦਿਨੀ 70 ਸਾਲ ਦੇ ਬਜੁਰਗ ਦੀ ਲਾਸ਼ ਮਿਲੀ ਸੀ, ਜਿਸ ਦਾ ਕਿ ਕਤਲ ਕੀਤਾ ਗਿਆ ਸੀ। ਇਸ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਂਦਿਆਂ ਸ਼ਾਹਕੋਟ ਪੁਲਿਸ ਨੇ ਇੱਕ ਵਿਅਕਤੀ ਨੂੰ ਗਿ੍ਫਤਾਰ ਕੀਤਾ ਹੈ। ਮ੍ਰਿਤਕ ਬਜੁਰਗ ਦਾ ਬੇਟਾ ਹੀ ਉਸ ਦਾ ਕਾਤਲ ਨਿਕਲਿਆ ਹੈ। ਕਤਲ ਦਾ ਕਾਰਨ ਪੈਸਿਆਂ ਦਾ ਲੈਣ ਦੇਣ ਦੱਸਿਆ ਜਾ ਰਿਹਾ ਹੈ। [caption id="attachment_433494" align="aligncenter" width="300"] ਪੁੱਤ ਨੇ ਪੈਸਿਆਂ ਖਾਤਿਰ ਕੀਤਾ ਪਿਓ ਦਾ ਕਤਲ , ਪੁਲਿਸ ਨੇ ਲੱਭ ਲਏ ਸਾਰੇ ਸਬੂਤ[/caption] ਇਸ ਸਬੰਧੀ ਅੱਜ ਡੀ.ਐੱਸ.ਪੀ. ਸ਼ਾਹਕੋਟ ਵਰਿੰਦਰਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਹਰਬੰਸ ਸਿੰਘ ਪੁੱਤਰ ਲਛਮਣ ਸਿੰਘ ਵਾਸੀ ਪਿੰਡ ਮਾਲੂਪੁਰ ਦੇ ਤਿੰਨ ਬੇਟੇ ਹਨ, ਇਕ ਬੇਟੇ ਮੇਜਰ ਸਿੰਘ ਦੀ ਮੌਤ ਹੋ ਚੁੱਕੀ ਸੀ ਅਤੇ ਉਸ ਦਾ ਪਰਿਵਾਰ ਜਾਇਦਾਦ ਦਾ ਵਾਰਿਸ ਬਣ ਗਿਆ ਸੀ। ਤਿੰਨਾਂ ਬੇਟਿਆਂ ਦੇ ਮਾਲੂਪੁਰ 'ਚ ਆਪਣੇ-ਆਪਣੇ ਵੱਖਰੇ ਘਰ ਹਨ। [caption id="attachment_433493" align="aligncenter" width="300"] ਪੁੱਤ ਨੇ ਪੈਸਿਆਂ ਖਾਤਿਰ ਕੀਤਾ ਪਿਓ ਦਾ ਕਤਲ , ਪੁਲਿਸ ਨੇ ਲੱਭ ਲਏ ਸਾਰੇ ਸਬੂਤ[/caption] ਹਰਬੰਸ ਸਿੰਘ ਬੀਤੇ ਕਰੀਬ 6 ਮਹੀਨੇ ਤੋਂ ਲਹਿੰਬਰ ਸਿੰਘ ਨਾਲ ਰਹਿ ਰਿਹਾ ਸੀ। ਲਹਿੰਬਰ ਸਿੰਘ ਨੇ ਡੇਰੇ 'ਤੇ 8-10 ਮੱਝਾਂ ਰੱਖੀਆਂ ਹੋਇਆ ਸਨ ਅਤੇ ਹਰਬੰਸ ਸਿੰਘ ਉਨ੍ਹਾਂ ਦੀ ਦੇਖ-ਰੇਖ ਲਈ ਉਥੇ ਹੀ ਰਹਿੰਦਾ ਸੀ। ਤੀਜਾ ਬੇਟਾ ਪਿਆਰਾ ਸਿੰਘ ਨੇ 8-10 ਗਾਵਾਂ ਰੱਖਿਆ ਸਨ ਅਤੇ ਲੋਕਾਂ ਦੇ ਘਰਾਂ ’ਚ ਦੁੱਧ ਵੀ ਪਾਉਂਦਾ ਸੀ। [caption id="attachment_433492" align="aligncenter" width="275"] ਪੁੱਤ ਨੇ ਪੈਸਿਆਂ ਖਾਤਿਰ ਕੀਤਾ ਪਿਓ ਦਾ ਕਤਲ , ਪੁਲਿਸ ਨੇ ਲੱਭ ਲਏ ਸਾਰੇ ਸਬੂਤ[/caption] ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪਿਆਰਾ ਸਿੰਘ ਨੇ ਆਪਣੇ ਪਿਤਾ ਹਰਬੰਸ ਸਿੰਘ ਦੇ ਨਾਂ ਤੋਂ ਬੈਂਕ ਵਿਚੋਂ ਲਿਮਿਟ ਦੇ 2 ਲੱਖ ਰੁਪਏ ਚੁੱਕੇ ਸਨ। ਹਰਬੰਸ ਸਿੰਘ ਬੀਤੇ ਕੁੱਝ ਦਿਨਾਂ ਤੋਂ ਉਹ ਪੈਸੇ ਵਾਪਸ ਮੰਗ ਰਿਹਾ ਸੀ। ਜਦੋਂ ਘਟਨਾ ਵਾਲੇ ਦਿਨ ਪਿਆਰਾ ਸਿੰਘ ਠੇਕੇ ਤੋਂ ਸਰਾਬ ਲਿਆ ਕੇ ਖੇਤਾਂ 'ਚ ਬਣੇ ਡੇਰੇ 'ਤੇ ਚਲਾ ਗਿਆ। ਉਸ ਦਿਨ ਲਹਿੰਬਰ ਸਿੰਘ ਅਤੇ ਗੁਰਵਿੰਦਰ ਸਿੰਘ ਖੇਤਾਂ ਤੋਂ ਜਲਦੀ ਘਰ ਚਲੇ ਗਏ। educare ਪਿਆਰਾ ਸਿੰਘ ਨੇ ਬਰਾਂਡੇ 'ਚ ਲੇਟੇ ਹੋਏ ਹਰਬੰਸ ਸਿੰਘ ਨਾਲ ਪਹਿਲਾਂ ਝਗੜਾ ਕੀਤਾ ਅਤੇ ਫਿਰ ਨੇੜੇ ਪਈ ਕਹੀ ਨਾਲ ਹਰਬੰਸ ਸਿੰਘ 'ਤੇ ਵਾਰ ਕਰ ਦਿੱਤਾ, ਜਿਸ ਨਾਲ ਹਰਬੰਸ ਸਿੰਘ ਦੀ ਮੌਤ ਹੋ ਗਈ। ਪੁਲਿਸ ਨੇ ਪਿਆਰਾ ਸਿੰਘ ਦੀ ਨਿਸ਼ਾਨਦੇਹੀ 'ਤੇ ਕਹੀ ਅਤੇ ਵਾਰਦਾਤ ਸਮੇਂ ਪਹਿਨੇ ਹੋਏ ਕੱਪੜੇ ਵੀ ਬਰਾਮਦ ਕਰ ਲਏ ਗਏ ਹਨ। ਪਿਆਰਾ ਸਿੰਘ 24 ਸਤੰਬਰ ਤੱਕ ਪੁਲਸ ਰਿਮਾਂਡ 'ਤੇ ਹੈ। -PTCNews


Top News view more...

Latest News view more...