ਨਸ਼ੇੜੀ ਪੁੱਤ ਨੇ ਕੀਤਾ ਪਿਓ ਦਾ ਕਤਲ !

ਨਸ਼ੇੜੀ ਪੁੱਤ ਨੇ ਕੀਤਾ ਪਿਓ ਦਾ ਕਤਲ !

ਨਸ਼ੇੜੀ ਪੁੱਤ ਨੇ ਕੀਤਾ ਪਿਓ ਦਾ ਕਤਲ !ਪੰਜਾਬ ਵਿੱਚ ਨਸ਼ੇ ਦੇ ਕਾਰਨ ਕਤਲ ਦੀਅਾਂ ਘਟਨਾਵਾਂ ਅਕਸਰ ਹੀ ਵਾਪਰਦੀਆਂ ਰਹਿੰਦੀਆਂ ਹਨ। ਨਸ਼ੇ ਦੇ ਕਾਰਨ ਕਿੰਨੇ ਲੋਕ ਮੌਤ ਦੇ ਘਾਟ ਉਤਾਰ ਦਿੱਤੇ ਜਾਂਦੇ ਹਨ ਇਹ ਸੋਚਣ ਵਾਲੀ ਗੱਲ ਹੈ। ਅਜਿਹੀ ਹੀ ਘਟਨਾ ਪਿੰਡ ਮਾਹਿਲਪੁਰ ਵਿਖੇ ਵਾਪਰੀ। ਜਿੱਥੇ  ਬੀਤੀ ਰਾਤ ਬਲਾਕ ਮਾਹਿਲਪੁਰ ਦੇ ਪਿੰਡ ਚੇਲਾ ਵਿਖੇ ਇੱਕ ਨਸ਼ੇੜੀ ਨੌਜਵਾਨ ਨੇ ਤੇਜ਼ਧਾਰ ਹਥਿਆਰ ਨਾਲ ਆਪਣੇ ਹੀ ਪਿਤਾ ਦਾ ਕਤਲ ਕਰ ਦਿੱਤਾ ਹੈ । ਕਤਲ ਤੋਂ ਬਾਅਦ ੳੁਹ ਮੌਕੇ ਤੋਂ ਫ਼ਰਾਰ ਹੋ ਗਿਆ । ਪਿੰਡ ਵਾਲਿਆਂ ਦੇ ਦੱਸਣ ਮੁਤਾਬਿਕ ਚਰਨਜੀਤ ਸਿੰਘ  ਨਸ਼ੇ ਦਾ ਆਦੀ ਸੀ ਜੋ ਹਰ ਰੋਜ਼ ਨਸ਼ੇ ਨਾਲ ਟੱਲੀ  ਰਹਿੰਦਾ ਸੀ। ੳੁਨ੍ਹਾਂ ਦੱਸਿਆ ਕਿ ਉਸ ਦਾ ਪੁੱਤਰ ਅਕਸਰ ਹੀ ਨਸ਼ੇ ਲਈ ਆਪਣੇ ਪਿਤਾ ਕਸ਼ਮੀਰ ਸਿੰਘ ਨਾਲ ਲੜਦਾ  ਰਹਿੰਦਾ ਸੀ। ਬੀਤੀ ਰਾਤ ਨੌਂ ਵਜੇ ਦੇ ਕਰੀਬ ਉਸ ਨੇ ਘਰ ਵਿੱਚ ਆ ਕੇ ਤੇਜ਼ਧਾਰ ਹਥਿਆਰ  ਨਾਲ ਆਪਣੇ ਪਿਤਾ ਦਾ ਕਤਲ ਕਰਕੇ ਮੌਕੇ ਤੋਂ ਫ਼ਰਾਰ ਹੋ ਗਿਆ ਪੁਲੀਸ ਦਾ ਕਹਿਣਾ ਹੈ ਕਿ  ਮੁਲਜ਼ਮ ਦੇ ਖ਼ਿਲਾਫ  ਮਾਮਲਾ ਦਰਜ਼ ਕਰ ਲਿਆ ਗਿਆ ਹੈ ਤੇ ਉਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ  ਕਰ ਲਿਆ  ਜਾਵੇਗਾ ਅਤੇ  ਬਣਦੀ ਕਾਰਵਾਈ ਕੀਤੀ ਜਾਵੇਗੀ।
-PTC News