Sat, Apr 20, 2024
Whatsapp

ਪਾਲੀਵੁੱਡ ਅਦਾਕਾਰਾ ਸੋਨਮ ਬਾਜਵਾ ਨੇ ਸ਼ੇਅਰ ਕੀਤੀਆਂ ਦਿਲਕਸ਼ ਤਸਵੀਰਾਂ , ਫੈਨਜ਼ ਨੂੰ ਆ ਰਹੀਆ ਹਨ ਖੂਬ ਪਸੰਦ

Written by  Shanker Badra -- July 15th 2020 05:52 PM
ਪਾਲੀਵੁੱਡ ਅਦਾਕਾਰਾ ਸੋਨਮ ਬਾਜਵਾ ਨੇ ਸ਼ੇਅਰ ਕੀਤੀਆਂ ਦਿਲਕਸ਼ ਤਸਵੀਰਾਂ , ਫੈਨਜ਼ ਨੂੰ ਆ ਰਹੀਆ ਹਨ ਖੂਬ ਪਸੰਦ

ਪਾਲੀਵੁੱਡ ਅਦਾਕਾਰਾ ਸੋਨਮ ਬਾਜਵਾ ਨੇ ਸ਼ੇਅਰ ਕੀਤੀਆਂ ਦਿਲਕਸ਼ ਤਸਵੀਰਾਂ , ਫੈਨਜ਼ ਨੂੰ ਆ ਰਹੀਆ ਹਨ ਖੂਬ ਪਸੰਦ

ਪਾਲੀਵੁੱਡ ਅਦਾਕਾਰਾ ਸੋਨਮ ਬਾਜਵਾ ਨੇ ਸ਼ੇਅਰ ਕੀਤੀਆਂ ਦਿਲਕਸ਼ ਤਸਵੀਰਾਂ , ਫੈਨਜ਼ ਨੂੰ ਆ ਰਹੀਆ ਹਨ ਖੂਬ ਪਸੰਦ: ਮੁੰਬਈ : ਪਾਲੀਵੁੱਡ ਇੰਡਸਟਰੀ ਦੀ ਦਿਲਕਸ਼ ਅਦਾਕਾਰਾ ਸੋਨਮ ਬਾਜਵਾ ਜਿਨਾਂ ਨੇ ਸਾਲ 2013 'ਚ ਫਿਲਮ 'ਬੈਸਟ ਆਫ ਲੱਕ' ਨਾਲ ਫ਼ਿਲਮ ਜਗਤ 'ਚ ਐਂਟਰੀ ਮਾਰੀ ਅਤੇ ਉਸ ਤੋਂ ਬਾਅਦ ਇਕ ਤੋਂ ਇਕ ਫ਼ਿਲਮ ਕਰ ਕੇ ਲੋਕਾਂ ਦੇ ਮਨਾਂ ਨੂੰ ਮੋਹ ਲਿਆ। ਅਕਸਰ ਹੀ ਆਪਣੀਆਂ ਦਿਲਕਸ਼ ਤਸਵੀਰਾਂ ਲਈ ਵੀ ਸੋਸ਼ਲ ਮੀਡੀਆ 'ਤੇ ਛਾਈ ਰਹਿੰਦੀ ਹੈ। ਹਾਲ ਹੀ 'ਚ ਉਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕੁਝ ਖ਼ੂਬਸੂਰਤ ਤੇ ਹੌਟ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜਿਨਾਂ 'ਚ ਸੋਨਮ ਬਾਜਵਾ ਨੇ ਕਾਲੇ ਤੇ ਨੀਲੇ ਗੂੜ੍ਹੇ ਰੰਗ ਦੀ ਕਾਫ਼ੀ ਹੌਟ ਆਊਟਫਿੱਟ ਪਾਈ ਹੋਈ ਹੈ। ਸੋਸ਼ਲ ਮੀਡੀਆ 'ਤੇ ਸੋਨਮ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਹਾਲਾਂਕਿ ਇਸ ਤੋਂ ਪਹਿਲਾਂ ਵੀ ਸੋਨਮ ਬਾਜਵਾ ਆਪਣੀਆਂ ਕਈ ਹੌਟ ਤਸਵੀਰ ਸਾਂਝੀਆਂ ਕਰ ਚੁੱਕੀ ਹੈ। ਜਿਸ ਕਾਰਨ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। ਦੱਸ ਦੇਈਏ ਕਿ 16 ਅਗਸਤ 1992 ਨੂੰ ਨੈਨੀਤਾਲ 'ਚ ਜਨਮੀ ਸੋਨਮ ਦਾ ਅਸਲ ਨਾਂ ਸੋਨਮਪ੍ਰੀਤ ਕੌਰ ਬਾਜਵਾ ਹੈ ਅਤੇ ਦਿੱਲੀ ਯੂਨੀਵਰਸਿਟੀ ਤੋਂ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸੋਨਮ ਬਾਜਵਾ ਨੇ ਸਾਲ 2012 'ਚ ਫੈਮਿਨਾ ਮਿਸ ਇੰਡੀਆ ਪ੍ਰਤੀਯੋਗਤਾ 'ਚ ਭਾਗ ਲਿਆ ਸੀ। ਇਸ ਤੋਂ ਬਾਅਦ ਸੋਨਮ ਬਾਜਵਾ ਨੇ ਏਅਰ ਹੋਸਟੈੱਸ ਦੇ ਤੌਰ 'ਤੇ ਵੀ ਕੰਮ ਕੀਤਾ। ਸੋਨਮ ਅਦਾਕਾਰੀ ਦੇ ਖ਼ੇਤਰ 'ਚ ਕਿਸਮਤ ਅਜ਼ਮਾਉਣ ਲਈ ਮੁੰਬਈ ਚਲੀ ਗਈ, ਜਿੱਥੇ ਖੂਬਸੂਰਤੀ ਦੇ ਕਈ ਮੁਕਾਬਲਿਆਂ 'ਚ ਭਾਗ ਲਿਆ। [caption id="attachment_418180" align="aligncenter" width="300"] ਪਾਲੀਵੁੱਡ ਅਦਾਕਾਰਾ ਸੋਨਮ ਬਾਜਵਾ ਨੇ ਸ਼ੇਅਰ ਕੀਤੀਆਂ ਦਿਲਕਸ਼ ਤਸਵੀਰਾਂ , ਫੈਨਜ਼ ਨੂੰ ਆ ਰਹੀਆ ਹਨ ਖੂਬ ਪਸੰਦ[/caption] ਸੋਨਮ ਦੀ ਜ਼ਿੰਦਗੀ ਦਾ ਅਹਿਮ ਬਦਲਾਅ ਉਸ ਵੇਲੇ ਹੋਇਆ,ਜਦ ਸਾਲ 2014 'ਚ ਸੋਨਮ ਬਾਜਵਾ ਨੇ ਬੇੱਹਦ ਸਫਲ ਫ਼ਿਲਮ 'ਪੰਜਾਬ 1984' ਕੀਤੀ ,ਇਸ ਫਿਲਮ 'ਚ ਉਸ ਨੇ ਜੀਤੀ ਨਾਂ ਦਾ ਕਿਰਦਾਰ ਨਿਭਾਇਆ ਸੀ। ਇਸ ਫ਼ਿਲਮ 'ਚ ਉਨ੍ਹਾਂ ਨਾਲ ਦਿਲਜੀਤ ਦੋਸਾਂਝ ਅਤੇ ਹੋਰ ਵੀ ਕਈ ਨਾਮੀ ਅਦਾਕਾਰਾ ਸਨ। ਸੋਨਮ ਵੱਲੋਂ ਨਿਭਾਏ ਗਏ ਕਿਰਦਾਰ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਗਿਆ ਸੀ। [caption id="attachment_418179" align="aligncenter" width="300"] ਪਾਲੀਵੁੱਡ ਅਦਾਕਾਰਾ ਸੋਨਮ ਬਾਜਵਾ ਨੇ ਸ਼ੇਅਰ ਕੀਤੀਆਂ ਦਿਲਕਸ਼ ਤਸਵੀਰਾਂ , ਫੈਨਜ਼ ਨੂੰ ਆ ਰਹੀਆ ਹਨ ਖੂਬ ਪਸੰਦ[/caption] ਇਸ ਅਹਿਮ ਕਿਰਦਾਰ ਦੀ ਸਫਲਤਾ ਤੋਂ ਬਾਅਦ ਸੋਨਮ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਇਕ ਤੋਂ ਇਕ ਸਫਲ ਪੰਜਾਬੀ ਫ਼ਿਲਮਾਂ 'ਚ ਕੰਮ ਕੀਤਾ। ਜਿਨ੍ਹਾਂ ਵਿਚ ਬਾਲੀਵੁੱਡ ਫ਼ਿਲਮ ਦਾ ਇਕ ਆਈਟਮ ਗੀਤ ਵੀ ਕੀਤਾ ਜਿਸ ਵਿਚ ਆਯੂਸ਼ਮਾਨ ਖੁਰਾਣਾ ਦੇ ਨਾਲ ਨਜ਼ਰ ਆ ਰਹੀ ਹੈ।  ਦੱਸਣਯੋਗ ਹੈ ਕਿ ਸੋਨਮ ਬਾਜਵਾ 'ਪੰਜਾਬ 1984', 'ਮੰਜੇ ਬਿਸਤਰੇ', 'ਕੈਰੀ ਆਨ ਜੱਟਾ 2', 'ਸਰਦਾਰ ਜੀ 2', 'ਨਿੱਕਾ ਜ਼ੈਲਦਾਰ' 'ਨਿੱਕਾ ਜ਼ੈਲਦਾਰ 2', 'ਗੁੱਡੀਆਂ ਪਟੋਲੇ', 'ਮੁਕਲਾਵਾ' ਅਤੇ 'ਸਿੰਘਮ' ਵਰਗੀਆਂ ਫ਼ਿਲਮਾਂ 'ਚ ਵੀ ਨਜ਼ਰ ਆ ਚੁਕੀ ਹੈ -PTCNews


Top News view more...

Latest News view more...