ਮੁੱਖ ਖਬਰਾਂ

ਵਿਆਹ ਦੇ ਚਾਰ ਸਾਲ ਬਾਅਦ ਮਾਂ ਬਣੀ ਸੋਨਮ ਕਪੂਰ, ਦਿੱਤਾ ਬੇਟੇ ਨੂੰ ਜਨਮ, ਪਰਿਵਾਰ 'ਚ ਖੁਸ਼ੀ ਦਾ ਮਾਹੌਲ

By Riya Bawa -- August 20, 2022 5:15 pm -- Updated:August 20, 2022 5:28 pm

Sonam Kapoor give birth to boy: ਅਭਿਨੇਤਰੀ ਸੋਨਮ ਕਪੂਰ ਨੇ ਅੱਜ ਯਾਨੀ 20 ਅਗਸਤ, 2022 ਨੂੰ ਬੇਟੇ ਨੂੰ ਜਨਮ ਦਿੱਤਾ ਹੈ। ਕਾਫੀ ਸਮੇਂ ਤੋਂ ਸੋਨਮ ਦੀ ਪ੍ਰੈਗਨੈਂਸੀ ਅਤੇ ਉਸ ਦੀ ਡਿਲੀਵਰੀ ਨੂੰ ਲੈ ਕੇ ਚਰਚਾ ਸੀ।  ਦੱਸ ਦੇਈਏ ਕਿ ਇਹ ਖੁਸ਼ਖਬਰੀ ਸੋਸ਼ਲ ਮੀਡੀਆ 'ਤੇ ਸੋਨਮ, ਆਨੰਦ ਜਾਂ ਉਨ੍ਹਾਂ ਦੇ ਪਰਿਵਾਰ ਵੱਲੋਂ ਨਹੀਂ ਸਗੋਂ ਕਿਸੇ ਹੋਰ ਅਦਾਕਾਰਾ ਰਾਹੀਂ ਸਾਹਮਣੇ ਆਈ ਹੈ।

Sonam Kapoor give birth to boy

ਕਈ ਖਬਰਾਂ ਆ ਰਹੀਆਂ ਸਨ, ਜਿਸ 'ਚ ਕਿਹਾ ਜਾ ਰਿਹਾ ਸੀ ਕਿ ਸੋਨਮ ਕਪੂਰ, ਜੋ ਆਪਣੀ ਪ੍ਰੈਗਨੈਂਸੀ ਦੇ ਆਖਰੀ ਤਿਮਾਹੀ 'ਚ ਹੈ, ਅਗਸਤ 'ਚ ਬੱਚੇ ਨੂੰ ਜਨਮ ਦੇ ਸਕਦੀ ਹੈ। ਸੋਨਮ ਅਤੇ ਆਨੰਦ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ ਕਿ 20 ਅਗਸਤ 2022 ਨੂੰ ਸੋਨਮ ਨੇ ਸਿਹਤਮੰਦ ਬੇਟੇ ਨੂੰ ਜਨਮ ਦਿੱਤਾ ਹੈ ਅਤੇ ਉਹ ਬਹੁਤ ਖੁਸ਼ ਹਨ।

Sonam Kapoor give birth to boy

ਇਹ ਵੀ ਪੜ੍ਹੋ : ਆਬਕਾਰੀ ਵਿਭਾਗ ਦੀਆਂ ਟੀਮਾਂ ਵੱਲੋਂ ਕਈ ਜ਼ਿਲ੍ਹਿਆਂ ਵਿੱਚ ਸ਼ਰਾਬ ਦੇ ਠੇਕਿਆਂ ਦੀ ਜਾਂਚ

ਇਸ ਗੱਲ ਦੀ ਜਾਣਕਾਰੀ ਅਦਾਕਾਰ ਰਣਬੀਰ ਕਪੂਰ ਦੀ ਮਾਂ ਨੀਤੂ ਕਪੂਰ ਨੇ ਖੁਦ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ। ਨੀਤੂ ਕਪੂਰ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜੋ ਅਦਾਕਾਰਾ ਸੋਨਮ ਕਪੂਰ ਅਤੇ ਉਸ ਦੇ ਪਤੀ ਆਨੰਦ ਆਹੂਜਾ ਦੀ ਤਰਫੋਂ ਹੈ। ਸ਼ੇਅਰ ਕੀਤੀ ਪੋਸਟ ਦੇ ਮੁਤਾਬਕ, ਅਦਾਕਾਰਾ ਨੇ ਸ਼ਨੀਵਾਰ 20 ਅਗਸਤ ਨੂੰ ਇੱਕ ਬੇਟੇ ਨੂੰ ਜਨਮ ਦਿੱਤਾ ਹੈ।

Sonam-Kapoor-Anand-Ahuja-blessed-with-baby-boy-2

ਸੋਨਮ ਕਪੂਰ ਨੇ ਇਸ ਸਾਲ ਮਾਰਚ 'ਚ ਆਪਣੀ ਗਰਭਵਤੀ ਹੋਣ ਦਾ ਐਲਾਨ ਕੀਤਾ ਸੀ। ਉਦੋਂ ਤੋਂ ਉਹ ਸੋਸ਼ਲ ਮੀਡੀਆ 'ਤੇ ਅਕਸਰ ਆਪਣੇ ਬੇਬੀ ਬੰਪ ਨੂੰ ਫਲੋਟ ਕਰਦੀ ਰਹਿੰਦੀ ਸੀ। ਇਸ ਦੇ ਨਾਲ ਹੀ ਜੂਨ ਮਹੀਨੇ 'ਚ ਸੋਨਮ ਕਪੂਰ ਨੇ ਇਟਲੀ 'ਚ ਬੇਬੀ ਸ਼ਾਵਰ ਕੀਤਾ ਸੀ, ਜਿਸ 'ਚ ਉਨ੍ਹਾਂ ਦੇ ਕਰੀਬੀ ਦੋਸਤਾਂ ਨੇ ਸ਼ਿਰਕਤ ਕੀਤੀ ਸੀ। ਇਸ ਤੋਂ ਬਾਅਦ ਮੁੰਬਈ 'ਚ ਉਨ੍ਹਾਂ ਦੇ ਬੇਬੀ ਸ਼ਾਵਰ ਦੀ ਵੀ ਯੋਜਨਾ ਬਣਾਈ ਗਈ ਸੀ, ਹਾਲਾਂਕਿ ਇਹ ਕੋਰੋਨਾ ਕਾਰਨ ਰੱਦ ਕਰ ਦਿੱਤੀ ਗਈ ਸੀ।

-PTC News

  • Share