Advertisment

ਸਹੁਰੇ ਪਰਿਵਾਰ ਦੇ ਘਰ ਅੱਧੀ ਰਾਤ ਨੂੰ ਕੰਧ ਟੱਪ ਕੀਤਾ ਤੇਜ਼ਧਾਰ ਹਥਿਆਰ ਨਾਲ ਹਮਲਾ

author-image
ਜਸਮੀਤ ਸਿੰਘ
Updated On
New Update
ਸਹੁਰੇ ਪਰਿਵਾਰ ਦੇ ਘਰ ਅੱਧੀ ਰਾਤ ਨੂੰ ਕੰਧ ਟੱਪ ਕੀਤਾ ਤੇਜ਼ਧਾਰ ਹਥਿਆਰ ਨਾਲ ਹਮਲਾ
Advertisment
ਸਰਬਜੀਤ ਰੌਲੀ, (ਮੋਗਾ, 9 ਜਿਲਾਈ): ਮੋਗਾ ਜ਼ਿਲ੍ਹੇ ਦੇ ਪਿੰਡ ਤਤਾਰੀਏਵਾਲਾ ਵਿੱਚ ਇੱਕ ਜਵਾਈ ਵੱਲੋਂ ਸਹੁਰੇ ਘਰ ਦੀ ਕੰਧ ਟੱਪ ਆਪਣੀ ਪਤਨੀ ਸਮੇਤ ਸਹੁਰੇ ਪਰਿਵਾਰ ਦੇ ਚਾਰ ਜੀਆਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਮੈਂਬਰਾਂ ਨੂੰ ਜ਼ਖ਼ਮੀ ਕਰਨ ਤੋਂ ਬਾਅਦ ਗੁਰਮੁਖ ਸਿੰਘ ਨਾਮੀ ਵਿਅਕਤੀ ਨੇ ਆਪਣੇ ਪਿੰਡ ਖੋਸਾ ਪਾਂਡੋ ਜਾ ਕੇ ਸੁਸਾਈਡ ਕਰ ਲਿਆ। ਜ਼ਖ਼ਮੀਆਂ ਨੂੰ ਫਰੀਦਕੋਟ ਮੈਡੀਕਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਘਟਨਾ ਦਾ ਪਤਾ ਚੱਲਦਿਆਂ ਡੀਐਸਪੀ ਧਰਮਕੋਟ ਦਮਨਬੀਰ ਸਿੰਘ ਪਾਰਟੀ ਨਾਲ ਮੌਕੇ 'ਤੇ ਪੁੱਜੇ ਤੇ ਸਾਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ।
Advertisment
publive-image ਇਹ ਵੀ ਪੜ੍ਹੋ: ਭਗਵੰਤ ਮਾਨ ਨਾਲ ਵਿਆਹ ਦੀ ਖ਼ਬਰ ਮਗਰੋਂ ਡਾ. ਗੁਰਪ੍ਰੀਤ ਕੌਰ ਦੇ ਮਹੱਲੇ 'ਚ ਖੁਸ਼ੀ ਦੀ ਲਹਿਰ ਇਸ ਮੌਕੇ 'ਤੇ ਅਰਪਿੰਦਰ ਕੌਰ ਅਤੇ ਵੀਰਪਾਲ ਕੌਰ ਨੇ ਦੱਸਿਆ ਕਿ ਰਾਤ ਦੋ ਵਜੇ ਦੇ ਕਰੀਬ ਉਨ੍ਹਾਂ ਦਾ ਜੀਜਾ ਕੰਧ ਟੱਪ ਕੇ ਘਰ ਵਿਚ ਦਾਖਲ ਹੋਇਆ ਜਿਸ ਨੇ ਪਰਿਵਾਰ ਦੇ ਸੁੱਤੇ ਪਏ ਸਾਰੇ ਜੀਆਂ ਉਪਰ ਤਲਵਾਰ ਨਾਲ ਵਾਰ ਕੀਤੇ ਅਤੇ ਬੁਰੀ ਤਰ੍ਹਾਂ ਨਾਲ ਜ਼ਖਮੀ ਕਰਕੇ ਫਰਾਰ ਹੋ ਗਿਆ ਤੇ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ। publive-image ਮੌਕੇ 'ਤੇ ਪੁੱਜੇ ਥਾਣਾ ਮੁਖੀ ਇਕਬਾਲ ਸਿੰਘ ਨੇ ਦੱਸਿਆ ਕਿ ਸਰਵਣ ਸਿੰਘ ਵਾਸੀ ਤਤਾਰੀਏਵਾਲਾ ਦੀ ਲੜਕੀ ਪਰਮਜੀਤ ਕੌਰ ਗੁਰਮੁਖ ਸਿੰਘ ਵਾਸੀ ਖੋਸਾ ਪਾਂਡੋ ਨਾਲ ਵਿਆਹੀ ਹੋਈ ਸੀ। ਜਿਨ੍ਹਾਂ ਦਾ ਕੁਝ ਦਿਨਾਂ ਤੋਂ ਤਕਰਾਰਬਾਜ਼ੀ ਚੱਲ ਰਹੀ ਸੀ, ਅੱਜ ਉਨ੍ਹਾਂ ਨੂੰ ਥਾਣਾ ਘੱਲ ਕਲਾਂ ਵਿਖੇ ਬੁਲਾਇਆ ਸੀ ਪਰ ਰਾਤ ਕਰੀਬ ਦੋ ਵਜੇ ਤਤਾਰੀਏਵਾਲਾ ਆਪਣੇ ਸਹੁਰੇ ਘਰ ਵਿੱਚ ਦਾਖਲ ਹੋਇਆ ਜਿੱਥੇ ਉਸ ਨੇ ਕਿਰਪਾਨ ਨਾਲ ਆਪਣੀ ਪਤਨੀ ਸਮੇਤ ਘਰ ਦੇ ਚਾਰ ਮੈਂਬਰਾਂ ਨੂੰ ਬੁਰੀ ਤਰ੍ਹਾਂ ਨਾਲ ਜ਼ਖਮੀ ਕਰ ਦਿੱਤਾ।
Advertisment
publive-image ਜ਼ਖਮੀ ਵਿਅਕਤੀਆਂ ਨੂੰ ਪਹਿਲਾਂ ਮੋਗਾ ਦੇ ਸਿਵਲ ਹਸਪਤਾਲ ਭਰਤੀ ਕਰਾਇਆ ਗਿਆ ਜਿੱਥੇ ਉਨ੍ਹਾਂ ਦੀ ਹਾਲਤ ਨੂੰ ਗੰਭੀਰ ਦੇਖਦਿਆਂ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ। ਇਹ ਵੀ ਪਤਾ ਚੱਲਿਆ ਹੈ ਕਿ ਹਮਲਾਵਰ ਗੁਰਮੁਖ ਸਿੰਘ ਨੇ ਆਪਣੇ ਪਿੰਡ ਜਾ ਕੇ ਬਾਅਦ ਵਿਚ ਸੁਸਾਇਡ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਇਹ ਵੀ ਪੜ੍ਹੋ: ਕੰਵਰ ਗਰੇਵਾਲ ਦੇ 'ਰਿਹਾਈ' ਗੀਤ 'ਤੇ ਲਾਈ ਪਾਬੰਦੀ ਹਟਾਈ ਜਾਵੇ : ਸੁਖਬੀਰ ਸਿੰਘ ਬਾਦਲ publive-image ਉੱਥੇ ਪਿੰਡ ਖੋਸਾ ਪਾਂਡੋ ਦੇ ਸਰਪੰਚ ਨੇ ਦੱਸਿਆ ਕਿ ਗੁਰਮੁਖ ਸਿੰਘ ਦਾ ਘਰੇਲੂ ਝਗੜਾ ਚੱਲ ਰਿਹਾ ਸੀ ਅਤੇ ਅੱਜ ਸਵੇਰੇ ਉਸ ਨੇ ਪੱਖੇ ਨਾਲ ਫਾਹ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਉਨ੍ਹਾਂ ਨੇ ਕਿਹਾ ਕਿ ਬਾਅਦ ਵਿੱਚ ਸਾਨੂੰ ਪਤਾ ਲੱਗਿਆ ਕਿ ਉਹ ਆਪਣੇ ਸਹੁਰੇ ਪਰਿਵਾਰ ਜਾ ਕੇ ਇਹ ਵਾਰਦਾਤ ਕਰਕੇ ਆਇਆ ਹੈ। publive-image -PTC News-
-crime punjabi-news police judiciary moga ptc-news
Advertisment

Stay updated with the latest news headlines.

Follow us:
Advertisment