ਮੁੱਖ ਖਬਰਾਂ

ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ,ਕੁਝ ਦਿਨ ਪਹਿਲਾਂ ਲਗਵਾਈ ਸੀ ਕੋਰੋਨਾ ਵੈਕਸੀਨ

By Shanker Badra -- April 17, 2021 3:40 pm

ਮੁੰਬਈ : ਬਾਲੀਵੁੱਡ ਇੰਡਸਟਰੀ 'ਚ ਲਗਾਤਾਰ ਕੋਰੋਨਾ ਦਾ ਕਹਿਰ ਵੱਧਦਾ ਜਾ ਰਿਹਾ ਹੈ। ਹੁਣ ਤੱਕ ਕਈ ਸਿਤਾਰਿਆਂ ਨੂੰ ਕੋਰੋਨਾ ਆਪਣੀ ਚਪੇਟ ਦੇ ਵਿਚ ਲੈ ਚੁੱਕਿਆ ਹੈ। ਹੁਣ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦੀ ਅੱਜ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਸੋਨੂੰ ਸੂਦ ਨੇ ਇਹ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨੂੰ ਦਿੱਤੀ ਹੈ। ਸੋਨੂੰ ਸੂਦ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਹੈ।

Sonu Sood Tests Positive For COVID-19: "Mood And Spirit - Super Positive" ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ ,ਕੁਝ ਦਿਨ ਪਹਿਲਾਂ ਲਗਵਾਈ ਸੀ ਕੋਰੋਨਾ ਵੈਕਸੀਨ

ਪੜ੍ਹੋ ਹੋਰ ਖ਼ਬਰਾਂ : ਸ਼ਰਾਬ ਦੇ ਸ਼ੌਕੀਨਾਂ ਲਈ ਹੁਣ ਵੱਡੀ ਖ਼ਬਰ , ਚੰਡੀਗੜ੍ਹ ਪ੍ਰਸ਼ਾਸਨ ਨੇ ਲਿਆ ਅਹਿਮ ਫ਼ੈਸਲਾ 

ਅਦਾਕਾਰ ਸੋਨੂੰ ਸੂਦ ਨੇ ਇੱਕ ਫੋਟੋ ਸ਼ੇਅਰ ਕਰਦਿਆਂ ਲਿਖਿਆ '' ਹੈਲੋ ਦੋਸਤੋ , ਮੈਂ ਤੁਹਾਨੂੰ ਸਭ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੇਰਾ ਕੋਰੋਨਾ ਟੈਸਟ ਪਾਜ਼ੀਟਿਵ ਆਇਆ ਹੈ। ਇਸ ਲਈ ਮੈਂ ਆਪਣੇ ਆਪ ਨੂੰ ਕੁਰੰਟੀਨ ਕਰ ਲਿਆ ਹੈ। ਚਿੰਤਾ ਦੀ ਕੋਈ ਗੱਲ ਨਹੀਂ , ਸਗੋਂ ਹੁਣ ਮੇਰੇ ਕੋਲ ਪਹਿਲੇ ਨਾਲੋਂ ਵੱਧ ਸਮਾਂ ਹੋਵੇਗਾ , ਤੁਹਾਡੇ ਸਾਰਿਆਂ ਦੀਆਂ ਮੁਸ਼ਕਿਲਾਂ ਨੂੰ ਠੀਕ ਕਰਨ ਦਾ। ਯਾਦ ਰੱਖਿਓ ਕੋਈ ਵੀ ਤਕਲੀਫ ਹੋਵੇ ਮੈਂ ਹਮੇਸ਼ਾ ਤੁਹਾਡੇ ਨਾਲ ਹਾਂ। Stay safe Stay positive"

Sonu Sood Tests Positive For COVID-19: "Mood And Spirit - Super Positive" ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ ,ਕੁਝ ਦਿਨ ਪਹਿਲਾਂ ਲਗਵਾਈ ਸੀ ਕੋਰੋਨਾ ਵੈਕਸੀਨ

ਦੱਸ ਦਈਏ ਕਿ ਦੇਸ਼ 'ਚ ਕੋਰੋਨਾ ਦਾ ਟੀਕਾਕਰਨ ਜਾਰੀ ਹੈ। ਕਈ ਲੋਕਾਂ ਨੇ ਦੂਜੀ ਡੋਜ਼ ਲੈ ਲਈ ਹੈ ਤਾਂ ਕੁਝ ਲੋਕਾਂ ਨੇ ਪਹਿਲੀ ਡੋਜ਼ ਲਈ ਹੈ। ਇਸ ਵਿਚਾਲੇ ਕਈ ਲੋਕ ਅਜਿਹੇ ਵੀ ਹਨ, ਜੋ ਟੀਕਾ ਲਗਾਉਣ ਤੋਂ ਅਜੇ ਵੀ ਪ੍ਰਹੇਜ਼ ਕਰ ਰਹੇ ਹਨ। ਅਜਿਹੇ 'ਚ ਸਰਕਾਰ ਹਰ ਸੰਭਵ ਕੋਸ਼ਿਸ਼ 'ਚ ਜੁਟੀ ਹੋਈ ਹੈ ਕਿ ਲੋਕ ਬਿਨਾਂ ਕਿਸੇ ਝਿਜਕ ਦੇ ਕੋਰੋਨਾ ਦਾ ਟੀਕਾ ਲਗਾਉਣ। ਹਾਲਾਂਕਿ ਕੁਝ ਲੋਕਾਂ 'ਚ ਇਸ ਨੂੰ ਲੈ ਕੇ ਡਰ ਬਣਿਆ ਹੋਇਆ ਹੈ।

Sonu Sood Tests Positive For COVID-19: "Mood And Spirit - Super Positive" ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ ,ਕੁਝ ਦਿਨ ਪਹਿਲਾਂ ਲਗਵਾਈ ਸੀ ਕੋਰੋਨਾ ਵੈਕਸੀਨ

ਇਸ ਵਿਚਾਲੇ ਪੰਜਾਬ ਸਰਕਾਰ ਨੇ ਕੋਰੋਨਾ ਟੀਕਾਕਰਨ ਮੁਹਿੰਮ ਨੂੰ ਲੈ ਕੇ ਵੱਡਾ ਫ਼ੈਸਲਾ ਲਿਆ ਹੈ। ਅਦਾਕਾਰ ਸੋਨੂੰ ਸੂਦ ਨੂੰ ਪੰਜਾਬ ਸਰਕਾਰ ਨੇ ਕੋਰੋਨਾ ਟੀਕਾਕਰਨ ਮੁਹਿੰਮ ਦਾ ਬ੍ਰਾਂਡ ਅੰਬੈਸਡਰ ਬਣਾਇਆ ਗਿਆ। ਬ੍ਰਾਂਡ ਅੰਬੈਸਡਰ ਬਣਾਏ ਜਾਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਵਧਾਈ ਵੀ ਦਿੱਤੀ ਸੀ।

Sonu Sood Tests Positive For COVID-19: "Mood And Spirit - Super Positive" ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ ,ਕੁਝ ਦਿਨ ਪਹਿਲਾਂ ਲਗਵਾਈ ਸੀ ਕੋਰੋਨਾ ਵੈਕਸੀਨ

ਪੜ੍ਹੋ ਹੋਰ ਖ਼ਬਰਾਂ : 26 ਜਨਵਰੀ ਨੂੰ ਲਾਲ ਕਿਲ੍ਹੇ ‘ਤੇ ਵਾਪਰੀ ਹਿੰਸਾ ਮਾਮਲੇ 'ਚ ਦੀਪ ਸਿੱਧੂ ਨੂੰ ਮਿਲੀ ਜ਼ਮਾਨਤ

ਦੱਸ ਦੇਈਏ ਕਿ ਸੋਨੂੰ ਸੂਦ ਨੇ ਕੋਰੋਨਾ ਲਾਕਡਾਊਨ ਦੌਰਾਨ ਬਹੁਤ ਸਾਰੇ ਲੋੜਵੰਦਾਂ ਦੀ ਮਦਦ ਕੀਤੀ ਤੇ ਹੁਣ ਤਕ ਕਰਦੇ ਆ ਰਹੇ ਹਨ ਪਰ ਸੋਨੂੰ ਸੂਦ ਖੁਦ ਆਪ ਵੀ ਹੁਣ ਕੋਰੋਨਾ ਦਾ ਸ਼ਿਕਾਰ ਹੋ ਗਏ ਹਨ। ਇਸ ਤੋਂ ਇਲਾਵਾ ਹਾਲ ਹੀ ਦੇ ਵਿਚ ਬਾਲੀਵੁੱਡ ਦੇ ਮਸ਼ਹੂਰ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਅਤੇ ਐਕਟਰ ਸੁਮੀਤ ਵਿਆਸ ਨੇ ਵੀ ਜਾਣਕਾਰੀ ਦਿੱਤਾ ਸੀ ਕਿ ਉਹ ਵੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ।

-PTCNews

  • Share