ਹੋਰ ਖਬਰਾਂ

ਮੁਸ਼ਕਿਲਾਂ 'ਚ ਘਿਰਿਆ ਅਦਾਕਾਰ,ਮੁੰਬਈ 'ਚ ਹੋਇਆ ਮਾਮਲਾ ਦਰਜ

By Jagroop Kaur -- January 07, 2021 4:01 pm -- Updated:Feb 15, 2021

ਕੋਰੋਨਾ ਮਹਾਮਾਰੀ ਦੌਰਾਨ ਲੋਕਾਂ ਦੇ ਮਸੀਹਾ ਬਣ ਸਾਹਮਣੇ ਆਉਣ ਵਾਲੇ ਅਦਾਕਾਰ ਸੋਨੂੰ ਸੂਦ ਹੂਣ ਆਪ ਮੁਸ਼ਕਿਲਾਂ 'ਚ ਘਿਰ ਗਏ ਹਨ ਦਰਅਸਲ ਸੋਨੂ ਦੀਆਂ ਵੀ ਮੁਸ਼ਕਿਲਾਂ ਇਸ ਲਈ ਵਧ ਗਈਆਂ ਹਨ।ਅਭਿਨੇਤਾ ਸੋਨੂੰ ਸੂਦ 'ਤੇ ਮੁੰਬਈ ਦੀ ਨਾਗਰਿਕ ਸੰਸਥਾ ਬੀਐਮਸੀ ਨੇ ਮੁੰਬਈ ਦੇ ਜੁਹੂ ਦੀ ਰਿਹਾਇਸ਼ੀ ਇਮਾਰਤ ਨੂੰ ਗੈਰਕਨੂੰਨੀ ਤਰੀਕੇ ਨਾਲ ਇੱਕ ਹੋਟਲ ਵਿੱਚ ਤਬਦੀਲ ਕਰਨ ਦਾ ਦੋਸ਼ ਲਗਾਇਆ ਹੈ,ਅਤੇ ਸੋਨੂ ਖਿਲਾਫ ਇਕ ਪੁਲਿਸ ਸ਼ਿਕਾਇਤ ਵੀ ਦਰਜ ਕਰਵਾਈ ਹੈ।BMC asks Mumbai Police to file FIR against Sonu Sood for illegal construction - Movies News

ਦੱਸ ਦਈਏ ਕਿ ਸੋਨੂੰ ਸੂਦ ਖ਼ਿਲਾਫ਼ ਇਕ ਸ਼ਿਕਾਇਤ ਦਰਜ ਕਰਵਾਈ ਗਈ ਹੈ। ਜਿਸ ਵਿਚ ਕਿਹਾ ਗਿਆ ਹੈ ਕਿ ਅਦਾਕਾਰ ਨੇ ਰਿਹਾਇਸ਼ੀ ਇਮਾਰਤ ਨੂੰ ਹੋਟਲ ’ਚ ਤਬਦੀਲ ਕਰਨ ਤੋਂ ਪਹਿਲਾਂ ਕੋਈ ਮਨਜ਼ੂਰੀ ਨਹੀਂ ਲਈ ਸੀ। ਕਿਹਾ ਇਹ ਵੀ ਜਾ ਰਿਹਾ ਹੈ ਕਿ ਸੋਨੂੰ ਸੂਦ ਨੂੰ ਬੀ. ਐੱਮ. ਸੀ. ਵਲੋਂ ਨੋਟਿਸ ਭੇਜਿਆ ਗਿਆ ਸੀ ਪਰ ਉਸ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਉਨ੍ਹਾਂ ਨੇ ਉਸ ਇਮਾਰਤ ਦਾ ਨਿਰਮਾਣ ਫਿਰ ਵੀ ਜਾਰੀ ਰੱਖਿਆ ਸੀ।Mumbai: Actor Sonu Sood slammed by BMC for converting Juhu residential into hotel - news ਸੋਨੂੰ ਸੂਦ ਨੂੰ ਪਹਿਲਾ ਨੋਟਿਸ ਪਿਛਲੇ ਸਾਲ 27 ਅਕਤੂਬਰ ਨੂੰ ਦਿੱਤਾ ਗਿਆ ਸੀ। ਉਸ ਸਮੇਂ ਸੋਨੂੰ ਸੂਦ ਨੂੰ ਇਕ ਮਹੀਨੇ ਅੰਦਰ ਜਵਾਬ ਦੇਣ ਨੂੰ ਕਿਹਾ ਗਿਆ ਸੀ ਪਰ ਅਜਿਹਾ ਨਹੀਂ ਹੋਇਆ। ਇਸ ਤੋਂ ਬਾਅਦ ਇਸੇ ਸਾਲ 4 ਜਨਵਰੀ ਨੂੰ ਦੁਬਾਰਾ ਬੀ. ਐੱਮ. ਸੀ. ਵਲੋਂ ਉਸੇ ਇਮਾਰਤ ਦਾ ਜਾਇਜਾ ਲਿਆ ਗਿਆ। ਅਧਿਕਾਰੀਆਂ ਮੁਤਾਬਕ, ਸੋਨੂੰ ਸੂਦ ਨੇ ਹੋਰ ਜ਼ਿਆਦਾ ਗੈਰ ਕਾਨੂੰਨੀ ਨਿਰਮਾਣ ਕਰਵਾ ਲਿਆ ਅਤੇ ਨੋਟਿਸ ਦਾ ਜਵਾਬ ਦੇਣਾ ਜ਼ਰੂਰੀ ਨਹੀਂ ਸਮਝਿਆ।

ਹੋਰ ਪੜ੍ਹੋ : ਆਪਣੀ ਲਿਖਤ ਰਾਹੀਂ ਇਕ ਵਾਰ ਫਿਰ ਕਿਸਾਨੀ ਹੱਕ ‘ਚ ਨਿੱਤਰੇ ਬੱਬੂ ਮਾਨ

Sonu Sood offers his Juhu hotel to COVID-19 medico warriors | Hindi Movie News - Times of India

ਇਸੇ ਵਿਵਾਦ ’ਤੇ ਸੋਨੂੰ ਸੂਦ ਜਾਂ ਉਨ੍ਹਾਂ ਦੀ ਟੀਮ ਵਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ। ਅਜਿਹੇ ’ਚ ਪੂਰੇ ਕੇਸ ਨੂੰ ਸਮਝਣ ਲਈ ਸੋਨੂੰ ਸੂਦ ਵਲੋਂ ਸਫ਼ਾਈ ਆਉਣੀ ਜ਼ਰੂਰੀ ਹੈ।

ਮਾਮਲਾ ਦਰਜ ਹੋਣ ਤੋਂ ਬਾਅਦ ਇਕ ਭਾਜਪਾ ਨੇਤਾ ਨੇ ਸ਼ਿਕਾਇਤ 'ਤੇ ਪ੍ਰਤੀਕ੍ਰਿਆ ਜ਼ਾਹਰ ਕਰਦਿਆਂ ਦੋਸ਼ ਲਾਇਆ ਕਿ ਬੀਐਮਸੀ ਅਤੇ ਮਹਾਰਾਸ਼ਟਰ ਸਰਕਾਰ ਇਕ ਹੋਰ ਅਦਾਕਾਰ ਕੰਗਨਾ ਰਣੌਤ ਤੋਂ ਬਾਅਦ ਸੋਨੂੰ ਸੂਦ ਨੂੰ ਨਿਸ਼ਾਨਾ ਬਣਾ ਰਹੀ ਹੈ। ਰਾਮ ਕਦਮ ਨੇ ਕਿਹਾ ਕਿ ਸ੍ਰੀ ਸੂਦ ਦਾ ਕੋਰੋਨਾਵਾਇਰਸ ਮਹਾਂਮਾਰੀ ਦੌਰਾਨ ਮਾਨਵਤਾਵਾਦੀ ਕੰਮ ਸ਼ਿਵ ਸੈਨਾ ਦੀ ਅਗਵਾਈ ਵਾਲੀ ਸਰਕਾਰ ਦੇ ਨਾਲ ਚੰਗਾ ਨਹੀਂ ਚੱਲਿਆ ਅਤੇ ਇਸ ਲਈ ਉਹ ਉਸਨੂੰ ਨਿਸ਼ਾਨਾ ਬਣਾ ਰਹੇ ਸਨ।

ਹੋਰ ਪੜ੍ਹੋ : ਆਖ਼ਰ ਕਿਓਂ ਦਰ ਦਰ ਦੀਆਂ ਠੋਕਰਾਂ ਖਾਣ ਨੂੰ ਮਜਬੂਰ ਹੋਈ ਰਿਆ ਚੱਕਰਵਰਤੀ

ਹਾਲਾਂਕਿ ਸੋਨੂੰ ਸੂਦ ਲਈ ਰਾਹਤ ਦੀ ਗੱਲ ਇਹ ਹੈ ਕਿ ਹਾਲੇ ਤੱਕ ਪੁਲਸ ਨੇ ਕੋਈ ਐੱਫ. ਆਈ. ਆਰ. ਦਰਜ ਨਹੀਂ ਕੀਤੀ ਹੈ ਪਰ ਜੇਕਰ ਸੋਨੂੰ ਸੂਦ ਇਸ ਮਾਮਲੇ ’ਚ ਸੋਨੂੰ ਦੋਸ਼ੀ ਪਾਏ ਜਾਂਦੇ ਹਨ ਤਾਂ ਇਸ ਰਿਹਾਇਸ਼ੀ ਬਿਲਡਿੰਗ ’ਤੇ ਵੀ ਬੀ. ਐੱਮ. ਸੀ. ਧਾਵਾ ਬੋਲ ਸਕਦੀ ਹੈ।

  • Share