Thu, Apr 25, 2024
Whatsapp

ਅਦਾਕਾਰ ਸੋਨੂੰ ਸੂਦ ਦੇ ਘਰ ਸਮੇਤ 6 ਥਾਵਾਂ 'ਤੇ ਇਨਕਮ ਟੈਕਸ ਦਾ ਸਰਵੇ ,ਜਾਣੋਂ ਪੂਰਾ ਮਾਮਲਾ

Written by  Shanker Badra -- September 16th 2021 09:35 AM
ਅਦਾਕਾਰ ਸੋਨੂੰ ਸੂਦ ਦੇ ਘਰ ਸਮੇਤ 6 ਥਾਵਾਂ 'ਤੇ ਇਨਕਮ ਟੈਕਸ ਦਾ ਸਰਵੇ ,ਜਾਣੋਂ ਪੂਰਾ ਮਾਮਲਾ

ਅਦਾਕਾਰ ਸੋਨੂੰ ਸੂਦ ਦੇ ਘਰ ਸਮੇਤ 6 ਥਾਵਾਂ 'ਤੇ ਇਨਕਮ ਟੈਕਸ ਦਾ ਸਰਵੇ ,ਜਾਣੋਂ ਪੂਰਾ ਮਾਮਲਾ

ਮੁੰਬਈ : ਆਮਦਨ ਕਰ ਵਿਭਾਗ ਨੇ ਬੁੱਧਵਾਰ ਨੂੰ ਮੁੰਬਈ ਵਿੱਚ ਅਭਿਨੇਤਾ ਸੋਨੂੰ ਸੂਦ ਨਾਲ ਜੁੜੀਆਂ 6 ਥਾਵਾਂ ਦਾ ਸਰਵੇ ਕੀਤਾ ਹੈ। ਹਾਲਾਂਕਿ ਅਜੇ ਤੱਕ ਕੋਈ ਬਰਾਮਦਗੀ ਨਹੀਂ ਹੋਈ ਹੈ। ਪਤਾ ਲੱਗਾ ਹੈ ਕਿ ਇਹ ਸਰਵੇ ਸਵੇਰ ਤੋਂ ਚੱਲ ਰਿਹਾ ਹੈ। ਇਨਕਮ ਟੈਕਸ ਵਿਭਾਗ ਦੇ ਅਧਿਕਾਰੀ ਬੁੱਧਵਾਰ ਨੂੰ ਕਥਿਤ ਟੈਕਸ ਚੋਰੀ ਮਾਮਲੇ ਦੀ ਜਾਂਚ ਦੇ ਸਿਲਸਿਲੇ ਵਿੱਚ ਅਦਾਕਾਰ ਸੋਨੂੰ ਸੂਦ ਨਾਲ ਜੁੜੇ ਮੁੰਬਈ ਅਤੇ ਕੁਝ ਹੋਰ ਸਥਾਨਾਂ 'ਤੇ ਪਹੁੰਚੇ। [caption id="attachment_533637" align="aligncenter" width="275"] ਅਦਾਕਾਰ ਸੋਨੂੰ ਸੂਦ ਦੇ ਘਰ ਸਮੇਤ 6 ਥਾਵਾਂ 'ਤੇ ਇਨਕਮ ਟੈਕਸ ਦਾ ਸਰਵੇ ,ਜਾਣੋਂ ਪੂਰਾ ਮਾਮਲਾ[/caption] ਇਹ ਅਜੇ ਸਪੱਸ਼ਟ ਨਹੀਂ ਹੈ ਕਿ ਇਨਕਮ ਟੈਕਸ ਵਿਭਾਗ ਦੇ ਅਧਿਕਾਰੀ ਸੂਦ ਦੇ ਘਰ ਪਹੁੰਚੇ ਹਨ ਜਾਂ ਨਹੀਂ। ਸੂਤਰਾਂ ਨੇ ਦੱਸਿਆ ਕਿ ਜਾਇਦਾਦ ਦੀ ਖਰੀਦ ਆਮਦਨ ਕਰ ਵਿਭਾਗ ਦੀ ਨਜ਼ਰ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਅਦਾਕਾਰ ਸੂਦ ਪਿਛਲੇ ਸਾਲ ਕੋਵਿਡ -19 ਕਾਰਨ ਲਾਗੂ ਕੀਤੇ ਗਏ ਦੇਸ਼ ਵਿਆਪੀ ਤਾਲਾਬੰਦੀ ਵਿੱਚ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਪਹੁੰਚਣ ਵਿੱਚ ਸਹਾਇਤਾ ਕਰਕੇ ਸੁਰਖੀਆਂ ਵਿੱਚ ਆਏ ਸਨ। [caption id="attachment_533638" align="aligncenter" width="300"] ਅਦਾਕਾਰ ਸੋਨੂੰ ਸੂਦ ਦੇ ਘਰ ਸਮੇਤ 6 ਥਾਵਾਂ 'ਤੇ ਇਨਕਮ ਟੈਕਸ ਦਾ ਸਰਵੇ ,ਜਾਣੋਂ ਪੂਰਾ ਮਾਮਲਾ[/caption] ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਨੇ ਹਾਲ ਹੀ ਵਿੱਚ 'ਦੇਸ਼ ਕਾ ਮੈਂਟਰ' ਪ੍ਰੋਗਰਾਮ ਦੇ ਤਹਿਤ 48 ਸਾਲਾ ਸੂਦ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਬ੍ਰਾਂਡ ਅੰਬੈਸਡਰ ਐਲਾਨਿਆ ਸੀ। ਇਸ ਪ੍ਰੋਗਰਾਮ ਦੇ ਤਹਿਤ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਕਰੀਅਰ ਦੇ ਸੰਬੰਧ ਵਿੱਚ ਮਾਰਗਦਰਸ਼ਨ ਦਿੱਤਾ ਜਾਵੇਗਾ। [caption id="attachment_533636" align="aligncenter" width="299"] ਅਦਾਕਾਰ ਸੋਨੂੰ ਸੂਦ ਦੇ ਘਰ ਸਮੇਤ 6 ਥਾਵਾਂ 'ਤੇ ਇਨਕਮ ਟੈਕਸ ਦਾ ਸਰਵੇ ,ਜਾਣੋਂ ਪੂਰਾ ਮਾਮਲਾ[/caption] ਇਨਕਮ ਟੈਕਸ ਵਿਭਾਗ ਦੇ ਇਸ ਸਰਵੇ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸੋਨੂੰ ਸੂਦ ਦੇ ਬਚਾਅ ਵਿੱਚ ਆਏ। ਕੇਜਰੀਵਾਲ ਨੇ ਕਿਹਾ, ਸੋਨੂੰ ਸੂਦ ਦੇ ਨਾਲ ਭਾਰਤ ਦੇ ਲੱਖਾਂ ਪਰਿਵਾਰਾਂ ਦੀਆਂ ਦੁਆਵਾਂ ਹਨ, ਜਿਨ੍ਹਾਂ ਨੂੰ ਮੁਸ਼ਕਲ ਸਮੇਂ ਵਿੱਚ ਇਸ ਅਦਾਕਾਰ ਦਾ ਸਮਰਥਨ ਮਿਲਿਆ। ਸੋਨੂੰ ਸੂਦ ਦੇ ਸਮਰਥਨ 'ਚ ਬਾਹਰ ਆਉਂਦੇ ਹੋਏ ਕੇਜਰੀਵਾਲ ਨੇ ਟਵੀਟ ਕਰਕੇ ਕਿਹਾ, ਸੱਚ ਦੇ ਰਾਹ 'ਤੇ ਲੱਖਾਂ ਮੁਸ਼ਕਲਾਂ ਹਨ ਪਰ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ। -PTCNews


Top News view more...

Latest News view more...