Sat, Apr 20, 2024
Whatsapp

ਸਾਬਕਾ SOPU ਪ੍ਰਧਾਨ ਦਾ ਸ਼ਰੇਆਮ ਕਤਲ

Written by  Jagroop Kaur -- October 11th 2020 03:37 PM -- Updated: October 11th 2020 03:39 PM
ਸਾਬਕਾ SOPU ਪ੍ਰਧਾਨ ਦਾ ਸ਼ਰੇਆਮ ਕਤਲ

ਸਾਬਕਾ SOPU ਪ੍ਰਧਾਨ ਦਾ ਸ਼ਰੇਆਮ ਕਤਲ

ਚੰਡੀਗੜ੍ਹ : ਪੰਜਾਬ ਦੀ ਰਾਜਧਾਨੀ 'ਚ ਲਗਾਤਾਰ ਅਪਰਾਧ ਵਧ ਦੇ ਜਾ ਰਹੇ ਹਨ। ਹਾਲ ਹੀ 'ਚ ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਦੇ ਇਕ ਕਲੱਬ ਦੇ ਬਾਹਰ ਉਸ ਵੇਲੇ ਵੱਡੀ ਵਾਰਦਾਤ ਵਾਪਰੀ ਜਦੋਂ ਪੰਜਾਬ ਯੂਨੀਵਰਿਸਟੀ ਸੋਪੂ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਗੁਰਲਾਲ ਬਰਾੜ ਨੂੰ ਕਾਰ ਅੰਦਰ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ਜਿਸ ਵੇਲੇ ਅਪਰਾਧੀਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਉਸ ਵੇਲੇ ਗੁਰਲਾਲ ਆਪਣੀ ਗੱਡੀ ਦੇ ਵਿਚ ਕਿਸੇ ਦਾ ਇੰਤਜ਼ਾਰ ਕਰ ਰਿਹਾ ਸੀ। sopu former president murderਮਿਲੀ ਜਾਣਕਾਰੀ ਮੁਤਾਬਕ ਗੁਰਲਾਲ ਬਰਾੜ ਇਕ ਕਲੱਬ 'ਚ ਕਿਸੇ ਜਾਣਕਾਰ ਦੀ ਜਨਮਦਿਨ ਦੀ ਪਾਰਟੀ 'ਚ ਸ਼ਾਮਲ ਹੋਣ ਲਈ ਆਇਆ ਸੀ। ਇਸ ਦੌਰਾਨ ਜਦੋਂ ਕਲੱਬ ਦੇ ਬਾਹਰ ਖੜ੍ਹੇ ਹੋ ਕੇ ਉਹ ਕਿਸੇ ਦੀ ਉਡੀਕ ਕਰ ਰਿਹਾ ਸੀ ਤਾਂ ਅਚਾਨਕ ਹੀ ਮੋਟਰਸਾਈਕਲ ਤੇ ਸਵਾਰ ਹੋ ਕੇ 3 ਨੌਜਵਾਨ ਆਏ ਅਤੇ ਉਨ੍ਹਾਂ ਨੇ ਗੁਰਲਾਲ 'ਤੇ ਤਾਬੜਤੋੜ ਗੋਲੀਆਂ ਚਲਾ ਵਰ੍ਹਾਂ ਦਿਤੀਆਂ ।PunjabKesariਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਇਸ ਮਾਮਲੇ ਦੀ ਸੂਚਨਾ 'ਤੇ ਪੁਲਸ ਗੁਰਲਾਲ ਨੂੰ ਪੀ. ਜੀ. ਆਈ. ਲੈ ਕੇ ਪਹੁੰਚੀ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਕਰਾਰ ਦਿੱਤਾ।PunjabKesariਦੱਸਿਆ ਜਾ ਰਿਹਾ ਹੈ ਕਿ ਸਾਲ 2015 'ਚ ਗੁਰਲਾਲ ਨੇ ਪੰਜਾਬ ਯੂਨੀਵਰਿਸਟੀ ਤੋਂ ਸੋਪੂ ਵੱਲੋਂ ਚੋਣਾਂ ਲੜੀਆਂ ਸਨ। ਪੁਲਸ ਦੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਗੁਰਲਾਲ ਬਰਾੜ ਅਕਸਰ ਕਲੱਬਾਂ 'ਚ ਜਾਂਦਾ ਸੀ। ਉਸ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਪਤਾ ਲੱਗਾ ਹੈ ਕਿ ਉਹ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਕਰੀਬੀ ਰਿਹਾ ਹੈ। ਫਿਲਹਾਲ ਇਨ੍ਹਾਂ ਸਭ ਪਹਿਲੂਆਂ 'ਤੇ ਪੁਲਸ ਜਾਂਚ ਕਰਨ 'ਚ ਜੁੱਟੀ ਹੋਈ ਹੈ। ਇਲਾਕੇ ਦੀ ਸੀਸੀਟੀਵੀ ਫੁਟੇਜ ਦੀ ਪੜਤਾਲ ਕੀਤੀ ਜਾ ਰਹੀ ਹੈ


Top News view more...

Latest News view more...